ਸਵੇਰੇ ਤੇ ਸ਼ਾਮ ਨੂੰ ਬੂੰਦਾਬਾਂਦੀ
ਜਾਸ, ਜਲੰਧਰ : ਮੌਸਮ
Publish Date: Fri, 03 Apr 2026 08:02 PM (IST)
Updated Date: Fri, 03 Apr 2026 08:04 PM (IST)
ਜਾਸ, ਜਲੰਧਰ : ਮੌਸਮ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦਾ ਸੰਤਰੀ ਅਲਰਟ ਜਾਰੀ ਕੀਤਾ ਗਿਆ ਸੀ ਪਰ ਸਵੇਰੇ ਤੇ ਸ਼ਾਮ ਨੂੰ ਬੂੰਦਾਬਾਂਦੀ ਹੋਈ। ਇਸ ਕਾਰਨ ਗਰਮੀ ਤੋਂ ਰਾਹਤ ਮਿਲੀ ਹੈ। ਅਜਿਹਾ ਹੀ ਮੌਸਮ ਸ਼ਨਿਚਰਵਾਰ ਨੂੰ ਵੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਇਸ ਬਾਰੇ ਪੇਸ਼ੀਨਗੋਈ ਜਾਰੀ ਕੀਤੀ ਗਈ ਹੈ। ਇਸ ਤੋਂ ਬਾਅਦ ਐਤਵਾਰ ਤੇ ਸੋਮਵਾਰ ਨੂੰ ਮੌਸਮ ਸਾਫ ਰਹੇਗਾ, ਜਦਕਿ ਮੰਗਲਵਾਰ ਤੋਂ ਵੀਰਵਾਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਮਾਹਿਰ્ઞ ਡਾ. ਦਲਜੀਤ ਸਿੰਘ ਦਾ ਕਹਿਣਾ ਹੈ ਕਿ ਅਪ੍ਰੈਲ ਮਹੀਨੇ ’ਚ ਕਦੇ ਧੁੱਪ ਤਾਂ ਕਦੇ ਹਨੇਰੀ ਨਾਲ ਮੀਂਹ ਪੈਣ ਕਾਰਨ ਮੌਸਮ ’ਚ ਲਗਾਤਾਰ ਬਦਲਾਅ ਦੇਖਿਆ ਜਾ ਸਕਦਾ ਹੈ। ਇਸ ਕਾਰਨ ਤਾਪਮਾਨ ’ਚ ਵਾਧੇ ਦੇ ਨਾਲ-ਨਾਲ ਗਰਮੀ ਤੋਂ ਰਾਹਤ ਵੀ ਮਿਲਦੀ ਰਹੇਗੀ। ਜੇ ਤਾਪਮਾਨ ਦੀ ਗੱਲ ਕਰੀਏ ਤਾਂ ਦਿਨ ਦਾ ਤਾਪਮਾਨ 26.7 ਡਿਗਰੀ ਸੈਲਸੀਅਸ ਤੇ ਰਾਤ ਦਾ ਤਾਪਮਾਨ 17 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।