80ਵੇਂ ਸੁਤੰਤਰਤਾ ਦਿਵਸ 'ਤੇ ਡਾ. ਸੋਢੀ ਸਨਮਾਨਿਤ
80ਵੇਂ ਸੁਤੰਤਰਤਾ ਦਿਵਸ 'ਤੇ ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਦੀ ਡਾ. ਪ੍ਰੈਟੀ ਸੋਢੀ ਸਨਮਾਨਿਤ
Publish Date: Fri, 21 Aug 2026 11:11 PM (IST)
Updated Date: Fri, 21 Aug 2026 11:12 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਕਰਵਾਏ ਗਏ 80ਵੇਂ ਸੁਤੰਤਰਤਾ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਦੀ ਡਾ. ਪ੍ਰੈਟੀ ਸੋਢੀ, ਐਸੋਸੀਏਟ ਪ੍ਰੋਫੈਸਰ ਤੇ ਮੁਖੀ, ਪੰਜਾਬੀ ਵਿਭਾਗ ਨੂੰ ਸਿੱਖਿਆ ਤੇ ਸਮਾਜ ਸੇਵਾ ਦੇ ਖੇਤਰ ਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਹ ਵੱਕਾਰੀ ਸਨਮਾਨ ਕੈਬਨਿਟ ਮੰਤਰੀ ਮਹਿੰਦਰ ਭਗਤ, ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ, ਕਮਿਸ਼ਨਰ ਪੁਲਿਸ ਸਤਿੰਦਰ ਸਿੰਘ ਵੱਲੋਂ ਪ੍ਰਦਾਨ ਕੀਤਾ ਗਿਆ। ਡਾ. ਪ੍ਰੈਟੀ ਸੋਢੀ ਨੂੰ ਸਮਾਜ ਸੇਵਾ ਤੇ ਸਿੱਖਿਆ ਦੇ ਖੇਤਰ ਚ ਉੱਤਮ ਯੋਗਦਾਨ ਲਈ ਹੁਣ ਤੱਕ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੂੰ ਮਿਲੇ ਐਵਾਰਡ ’ਚ ਕਬੀਰ ਐਵਾਰਡ, ਮੋਸਟ ਐਂਟਰਪ੍ਰਾਈਜ਼ਿੰਗ ਟੀਚਰ , ਬੈਸਟ ਟੀਚਰ, ਮੋਸਟ ਇਨੋਵੇਟਿਵ ਪ੍ਰਿੰਸੀਪਲ, ਮਾਸਟਰ ਗੁਰਬੰਤਾ ਸਿੰਘ ਔਨੈਸਟੀ, ਸੰਤ ਸਿੰਘ ਸੁੱਖਾ ਸਿੰਘ ਤੇ ਰਤਨ-ਏ-ਪੰਜਾਬ ਐਵਾਰਡ ਸ਼ਾਮਲ ਹਨ। ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਚੌਧਰੀ ਸੁਰਿੰਦਰ ਸਿੰਘ, ਸਕੱਤਰ ਹਰੀਪਾਲ ਅਤੇ ਸਮੂਹ ਸਟਾਫ ਨੇ ਡਾ. ਸੋਢੀ ਦੀ ਇਸ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਮਿਹਨਤ, ਲਗਨ ਅਤੇ ਵਿਦਿਆਰਥੀਆਂ ਪ੍ਰਤੀ ਸਮਰਪਣ ਕਾਲਜ ਲਈ ਮਾਣ ਦੀ ਗੱਲ ਹੈ। ਡਾ. ਸੋਢੀ ਨੇ ਇਸ ਸਨਮਾਨ ਦਾ ਸਿਹਰਾ ਕਾਲਜ ਪ੍ਰਬੰਧਕਾਂ, ਸਾਥੀ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਸਿਰ ਬੰਨ੍ਹਿਆ।