- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਅਸ਼ੋਕ ਮਿੱਤਲ ਦੀ ‘ਸੇਵਾ ਸੰਕਲਪ’ ਪਹਿਲਕਦਮੀ ਤਹਿਤ ਲੋਕ ਭਲਾਈ ਦੇ ਕਈ ਉਪਰਾਲੇ

-ਸ਼ਮਸ਼ਾਨਘਾਟਾਂ ਲਈ ਫੰਡ, ਲੋੜਵੰਦਾਂ ਨੂੰ ਕੰਬਲ ਵੰਡੇ ਤੇ ਨਸ਼ਾ ਮੁਕਤ ਭਾਰਤ ਤੇ ਭੋਜਨ ਦੀ ਬਰਬਾਦੀ ਰੋਕਣ ਦਾ ਦਿੱਤਾ ਸੰਦੇਸ਼
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਰਾਜ ਸਭਾ ਮੈਂਬਰ ਡਾ. ਅਸ਼ੋਕ ਕੁਮਾਰ ਮਿੱਤਲ ਵੱਲੋਂ ‘ਸੇਵਾ ਸੰਕਲਪ–ਰਾਸ਼ਟਰ ਨਿਰਮਾਣ ਦੇ 25 ਸਾਲ’ ਪਹਿਲਕਦਮੀ ਤਹਿਤ ਲੋਕ ਭਲਾਈ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਜੁੜੇ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਦਾ ਉਦੇਸ਼ ਲੋੜਵੰਦਾਂ ਦੀ ਸਹਾਇਤਾ ਕਰਨ, ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਲਿਆਉਣ ਅਤੇ ਸਮਾਜ ਵਿੱਚ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਇਸ ਪਹਿਲਕਦਮੀ ਤਹਿਤ ਮਾਡਲ ਟਾਊਨ ਦੇ ਸ਼ਮਸ਼ਾਨਘਾਟ ਲਈ ਐੱਮ.ਪੀ. ਲੈਡ ਫੰਡ ਵਿੱਚੋਂ 50 ਲੱਖ ਰੁਪਏ ਅਤੇ ਦੀਪ ਨਗਰ, ਕੈਂਟ ਸਥਿਤ ਸ਼ਮਸ਼ਾਨਘਾਟ ਲਈ 1.5 ਲੱਖ ਰੁਪਏ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਸਰਦੀਆਂ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਰਾਹਤ ਦੇਣ ਲਈ ਰਾਮ ਬਾਗ ਵਿਖੇ ਕੰਬਲ ਵੰਡ ਮੁਹਿੰਮ ਵੀ ਚਲਾਈ ਗਈ। ਆਂਗਣਵਾੜੀ ਕੇਂਦਰਾਂ ਨਾਲ ਸਬੰਧਤ ਭਲਾਈ ਕਾਰਜ ਵੀ ਇਸ ਪਹਿਲਕਦਮੀ ਦਾ ਹਿੱਸਾ ਹਨ। ਡਾ. ਮਿੱਤਲ ਨੇ ‘ਨਸ਼ਾ ਮੁਕਤ ਪੰਜਾਬ’, ‘ਨਸ਼ਾ ਮੁਕਤ ਭਾਰਤ’ ਅਤੇ ‘ਵਿਕਸਤ ਭਾਰਤ 2047’ ਦੇ ਟੀਚਿਆਂ ਦੀ ਪ੍ਰਾਪਤੀ ਲਈ ਸਮੂਹਿਕ ਯਤਨਾਂ ਦਾ ਸੱਦਾ ਵੀ ਦਿੱਤਾ। ਇਸੇ ਤਰ੍ਹਾਂ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ 40 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ‘ਫੂਡ ਵੇਸਟ ਫ੍ਰੀ ਇੰਡੀਆ’ ਮੁਹਿੰਮ ਰਾਹੀਂ ਭੋਜਨ ਦੀ ਬਰਬਾਦੀ ਰੋਕਣ ਅਤੇ ਲੋੜ ਅਨੁਸਾਰ ਹੀ ਭੋਜਨ ਲੈਣ ਦੀ ਅਪੀਲ ਕੀਤੀ। ਡਾ. ਅਸ਼ੋਕ ਮਿੱਤਲ ਨੇ ਕਿਹਾ ਕਿ ਸੇਵਾ ਦਾ ਅਸਲ ਅਰਥ ਲੋੜਵੰਦਾਂ ਦੀਆਂ ਜ਼ਰੂਰਤਾਂ ਨੂੰ ਪਛਾਣ ਕੇ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਉਨ੍ਹਾਂ ਦੀ ਮਦਦ ਕਰਨਾ ਹੈ।