ਡਾ ਮੀਨਲ ਬੁੱਧੀਰਾਜਾ 'ਰਤਨ ਪੰਜਾਬ ਦੇ' ਐਵਾਰਡ ਨਾਲ ਸਨਮਾਨਿਤ ਡਾ ਮੀਨਲ ਬੁੱਧੀਰਾਜਾ 'ਰਤਨ ਪੰਜਾਬ ਦੇ' ਐਵਾਰਡ ਨਾਲ ਸਨਮਾਨਿਤ
Publish Date: Thu, 08 Oct 2026 09:30 PM (IST)
Updated Date: Thu, 08 Oct 2026 09:32 PM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਪੰਜਾਬੀ ਜਾਗਰਣ ਵੱਲੋਂ ਪੰਜਾਬ ਦੀਆਂ ਹੋਣਹਾਰ, ਪ੍ਰਤਿਭਾਸ਼ਾਲੀ ਅਤੇ ਹੁਨਰਮੰਦ ਸ਼ਖ਼ਸੀਅਤਾਂ ਦੀਆਂ ਪ੍ਰਾਪਤੀਆਂ ਅਤੇ ਉਨ੍ਹਾਂ ਦੀ ਵਿਲੱਖਣ ਪਛਾਣ ਨੂੰ ਸਮਾਜ ਸਾਹਮਣੇ ਉਜਾਗਰ ਕਰਨ ਲਈ ਰਤਨ ਪੰਜਾਬ ਦੇ ਐਵਾਰਡ ਸਮਾਗਮ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਐਵਾਰਡ ਹਾਸਲ ਕਰਨ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਹੌਸਲਾ ਵਧਾਇਆ। ਸਮਾਗਮ ਦੌਰਾਨ ਦੈਨਿਕ ਜਾਗਰਣ ਸਮੂਹ ਦੇ ਚੀਫ਼ ਜਨਰਲ ਮੈਨੇਜਰ ਮੋਹਿੰਦਰ ਕੁਮਾਰ ਅਤੇ ਪੰਜਾਬੀ ਜਾਗਰਣ ਦੇ ਸੰਪਾਦਕ ਇੰਦਰਪ੍ਰੀਤ ਸਿੰਘ ਨੇ ਆਈਆਂ ਸਭ ਸਖਸ਼ੀਅਤਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ---------------------- ਸਿਹਤ ਤੇ ਸੁੰਦਰਤਾ ਦੇ ਖੇਤਰ ਚ ਬਹਿਤਰੀਨ ਸੇਵਾਵਾਂ ਲਈ ਡਾ. ਮੀਨਲ ਬੁੱਧੀਰਾਜਾ ਹੋਏ ਸਨਮਾਨਿਤ ਸਮਾਗਮ ਦੌਰਾਨ ਸਿਹਤ, ਦੰਦਾਂ, ਸਕਿਨ ਅਤੇ ਵਾਲਾਂ ਦੀ ਆਧੁਨਿਕ ਦੇਖਭਾਲ ਦੇ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਪਾਉਣ ਲਈ ਡਾ. ਮੀਨਲ ਬੁੱਧੀਰਾਜਾ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਰਤਨ ਪੰਜਾਬ ਦੇ ਐਵਾਰਡ ਨਾਲ ਨਿਵਾਜਿਆ ਗਿਆ। ਡਾ. ਮੀਨਲ ਬੁੱਧੀਰਾਜਾ ਜਲੰਧਰ ਦੇ ਮਾਸਟਰ ਤਾਰਾ ਸਿੰਘ ਨਗਰ ਵਿਖੇ ਸਥਿਤ ਡਾ. ਮੀਨਲਜ਼ ਐਸਥੈਟਿਕ ਕਲਿਨਿਕ ਦੇ ਸੰਚਾਲਕ ਹਨ। ਇਹ ਕਲਿਨਿਕ ਹੈੱਡ ਟੂ ਸਮਾਈਲ ਭਾਵ ਇੱਕੋ ਛੱਤ ਹੇਠਾਂ ਦੰਦਾਂ, ਚਮੜੀ ਅਤੇ ਵਾਲਾਂ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦਾ ਆਧੁਨਿਕ ਤੇ ਮਿਆਰੀ ਹੱਲ ਮੁਹੱਈਆ ਕਰਵਾਉਂਦਾ ਹੈ। ਸਮਾਈਲ ਡਿਜ਼ਾਇਨਿੰਗ, ਟੀਥ ਵਾਈਟਨਿੰਗ , ਡੈਂਟਲ ਇੰਪਲਾਂਟਸ ਅਤੇ ਮਸੂੜਿਆਂ ਦੀਆਂ ਬਿਮਾਰੀਆਂ ਦੇ ਮੁਕੰਮਲ ਇਲਾਜ ਦੇ ਨਾਲ ਨਾਲ ਕਿੱਲ-ਮੁਹਾਂਸੇ, ਛਾਈਆਂ, ਝੁਰੜੀਆਂ ਤੇ ਵਾਧੂ ਵਾਲ ਹਟਾਉਣ ਲਈ ਆਧੁਨਿਕ ਤਕਨੀਕਾਂ ਨਾਲ ਇਲਾਜ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ ਵਾਲਾਂ ਵਿੱਚ ਡੈਂਡਰਫ, ਵਾਲ ਝੜਨ ਦੀ ਸਮੱਸਿਆ, ਮੇਸੋਥੈਰੇਪੀ, ਪੀ.ਆਰ.ਪੀ ਤੇ ਹੇਅਰ ਟ੍ਰਾਂਸਪਲਾਂਟ ਦੀਆਂ ਉੱਨਤ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। --------------------------- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸ਼ਲਾਘਾ ਸਮਾਗਮ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬੀ ਜਾਗਰਣ ਵੱਲੋਂ ਪੰਜਾਬ ਦਾ ਨਾਂ ਰੋਸ਼ਨ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਅਜਿਹੇ ਸਮਾਗਮਾਂ ਨਾਲ ਨਾ ਸਿਰਫ਼ ਮਿਹਨਤੀ ਸ਼ਖ਼ਸੀਅਤਾਂ ਦੇ ਹੌਸਲੇ ਬੁਲੰਦ ਹੁੰਦੇ ਹਨ, ਸਗੋਂ ਸਮਾਜ ਦੇ ਹੋਰਨਾਂ ਲੋਕਾਂ ਨੂੰ ਵੀ ਆਪਣੇ-ਆਪਣੇ ਖੇਤਰਾਂ ਵਿੱਚ ਬਹਿਤਰੀਨ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ। ਇਸ ਮੌਕੇ ਡਾਕਟਰ ਮੀਨਲ ਬੁੱਧੀ ਰਾਜਾ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਪੰਜਾਬੀ ਜਾਗਰਣ ਵੱਲੋਂ ਇਸ ਖੇਤਰ ਵਿੱਚ ਮੇਰੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਮੈਨੂੰ ਇਸ ਅਵਾਰਡ ਲਈ ਚੁਣਿਆ ਹੈ। ਮੈਂ ਸਾਰੇ ਸਮੂਹ ਦੀ ਤਹਿ ਦਿਲੋਂ ਧੰਨਵਾਦੀ ਹਾਂ। ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਇਸ ਲਈ ਮੈਂ ਪੰਜਾਬੀ ਜਾਗਰਣ ਦੀ ਸਦਾ ਰਿਣੀ ਰਹਾਂਗੀ।