ਸਮਾਜ ਸੇਵਾ ਲਈ ਐੱਨਆਰਆਈਜ਼ ਕੀਤੇ ਸਨਮਾਨਿਤ
ਡਾ. ਬੀਆਰ ਅੰਬੇਡਕਰ ਸੋਸ਼ਲ ਵੈੱਲਫੇਅਰ ਐਜ਼ੂਕੇਸ਼ਨਲ ਸੋਸਾਇਟੀ ਵੱਲੋਂ ਪ੍ਰਵਾਸੀ ਭਾਈਚਾਰੇ ਦਾ ਸਨਮਾਨ
Publish Date: Wed, 25 Feb 2026 06:29 PM (IST)
Updated Date: Wed, 25 Feb 2026 06:31 PM (IST)

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਕਰੀਬੀ ਪਿੰਡ ਵਿਰਕ (ਜ਼ਿਲ੍ਹਾ ਜਲੰਧਰ) ਵਿਖੇ ਡਾ. ਬੀਆਰ ਅੰਬੇਡਕਰ ਸੋਸ਼ਲ ਵੈੱਲਫੇਅਰ ਐਜ਼ੂਕੇਸ਼ਨਲ ਸੋਸਾਇਟੀ ਵੱਲੋਂ ਡਾ. ਅੰਬੇਡਕਰ ਫ੍ਰੀ ਟਿਊਸ਼ਨ ਸੈਂਟਰ ’ਚ ਇਕ ਸਨਮਾਨ ਸਮਾਗਮ ਕਰਵਾਇਆ। ਇਸ ਦੌਰਾਨ ਸ੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਗੁਰਦਿਆਲ ਲੱਡੂ (ਯੂਐੱਸਏ), ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ, ਡਾ. ਹਰਮੇਸ਼ ਚੰਬਾ (ਯੂਕੇ) ਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ, ਜਗਜੀਵਨ ਐਂਡੀ (ਪੁਰਤਗਾਲ), ਲਖਵਿੰਦਰ ਰਾਣਾ ਤੇ ਮਹਿੰਦਰ ਪਾਲ (ਦੋਹਾ, ਕਤਰ) ਆਦਿ ਨੂੰ ਸਮਾਜ ਸੇਵਾ ’ਚ ਯੋਗਦਾਨ ਲਈ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦਿਆਲ ਲੱਡੂ (ਯੂਐੱਸਏ) ਤੇ ਡਾ. ਹਰਮੇਸ਼ ਚੰਬਾ (ਯੂਕੇ) ਵੱਲੋਂ ਫ੍ਰੀ ਟਿਊਸ਼ਨ ਸੈਂਟਰ ਲਈ 11-11 ਹਜ਼ਾਰ ਰੁਪਏ ਦਾ ਆਰਥਿਕ ਸਹਿਯੋਗ ਭੇਟ ਕੀਤਾ ਗਿਆ। ਸੁਸਾਇਟੀ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਇਸ ਸਹਿਯੋਗ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਗੁਰਮੇਲ ਸਿੰਘ (ਯੂਐੱਸਏ) ਦੇ ਸਮਾਜ ਭਲਾਈ ਕਾਰਜਾਂ ਦੀ ਵੀ ਸਰਾਹਨਾ ਕੀਤੀ ਗਈ ਤੇ ਪਿੰਡ ਵਾਸੀਆਂ ਤੇ ਸੋਸਾਇਟੀ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਸੱਤਪਾਲ ਰੱਤੂ ਵਿਰਕ, ਸਾਬਕਾ ਸਰਪੰਚ ਰਾਮ ਸਰੂਪ ਚੰਬਾ, ਅਸ਼ੋਕ ਸੰਧੂ, ਹਰਬੰਸ ਲਾਲ ਪੰਚ, ਹਰਮੇਸ਼ ਕੁਮਾਰ (ਰਿਟਾਇਰਡ ਜ਼ਿਲ੍ਹਾ ਰੁਜ਼ਗਾਰ ਅਫ਼ਸਰ), ਪਰਗਣ ਸੰਧੂ (ਰਿਟਾਇਰਡ ਸੁਪਰਡੈਂਟ), ਰਕੇਸ਼ ਕੁਮਾਰ, ਹਰਦੀਪ ਕੁਮਾਰ, ਚਮਨ ਲਾਲ ਪੰਚ, ਜੀਵਨ ਚੰਬਾ, ਡਾ. ਹਰਮੇਸ਼ ਲੰਬੜਦਾਰ, ਗੁਰਦਿਆਲ ਰਾਣਾ ਪ੍ਰਧਾਨ, ਜਿੰਦਰ ਪ੍ਰਧਾਨ, ਮੱਖਣ ਬੱਬੂ, ਹੰਸਰਾਜ, ਸੰਜੀਵ ਚੰਬਾ, ਡਾ. ਵਿਜੇ ਕੁਮਾਰ, ਠੇਕੇਦਾਰ ਜਸਪਾਲ, ਬਲਵੀਰ ਰਾਏ, ਸਰਬਜੀਤ ਕਾਲਾ, ਕੁਲਵਿੰਦਰ ਕਾਕਾ ਸਮੇਤ ਕਈ ਪਤਵੰਤੇ ਹਾਜ਼ਰ ਸਨ।