- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
124 ਵਾਰ ਖੂਨਦਾਨ ਕਰਨ ’ਤੇ ਪੰਜਾਬ ਸਰਕਾਰ ਵੱਲੋਂ ਡਾ. ਅਮਰੀਕ ਸਿੰਘ ਕਲੇਰ ਦਾ ਸਨਮਾਨ

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਖੂਨਦਾਨ ਮਹਾਂ ਦਾਨ ਕਹਿਣ ਤੇ ਸੁਣਨ ’ਚ ਬਹੁਤ ਹੀ ਮਹੱਤਵਪੂਰਨ ਵਿਚਾਰ ਹੁੰਦਾ ਹੈ। ਇਸੇ ਵਿਚਾਰ ਦੇ ਧਾਰਨੀ ਬਣੇ ਕੋਆਪਰੇਟਿਵ ਸੁਸਾਇਟੀ ਦੇ ਸੇਵਾ ਮੁਕਤ ਰਿਕਵਰੀ ਅਫ਼ਸਰ ਡਾ. ਅਮਰੀਕ ਸਿੰਘ ਕਲੇਰ ਪਰਜੀਆ ਕਲਾਂ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਪਹਿਲੀ ਵਾਰ ਆਪਣੇ ਵਿਆਹ ਵਾਲੇ ਦਿਨ 1994 ’ਚ ਖੂਨਦਾਨ ਕੀਤਾ ਸੀ। ਸੋਮਵਾਰ ਨੂੰ ਮਿਊਂਸੀਪਲ ਭਵਨ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਰਾਸ਼ਟਰੀ ਸਵੈ-ਇੱਛਤ ਖੂਨਦਾਨ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਅਮਰੀਕ ਸਿੰਘ ਕਲੇਰ ਨੂੰ 124 ਵਾਰ ਖ਼ੂਨਦਾਨ ਕਰਨ ’ਤੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਜਾਣਕਾਰੀ ਅਨੁਸਾਰ ਇਸ ਸਮਾਗਮ ’ਚ ਉਹ ਤੀਸਰੇ ਸਥਾਨ ’ਤੇ ਰਹੇ। ਡਾ. ਅਮਰੀਕ ਸਿੰਘ ਕਲੇਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਖੂਨਦਾਨ ਕਰਨ ਨਾਲ ਇਕੱਲੇ ਲੋੜਵੰਦ ਵਿਅਕਤੀ ਦੀ ਮਦਦ ਹੀ ਨਹੀਂ ਕੀਤੀ ਜਾਂਦੀ ਸਗੋਂ ਪ੍ਰਮਾਤਮਾ ਵੱਲੋਂ ਦਿੱਤੀ ਗਈ ਤੰਦਰੁਸਤੀ ਦਾ ਸ਼ੁਕਰਾਨਾ ਵੀ ਹੁੰਦਾ ਹੈ। ਇਸ ਮੌਕੇ ਡਾ. ਸੁਨੀਤਾ ਦੇਵੀ ਜੁਇੰਟ ਡਾਇਰੈਕਟਰ ਬਲੱਡ ਟਰਾਂਸਫਿਊਜਨ ਸੇਵਾਵਾਂ, ਡਾ. ਮੀਨੂੰ ਜੁਇੰਟ ਡਾਇਰੈਕਟਰ ਰੋਕਥਾਮ ਪੰਜਾਬ ਰਾਜ ਏਡਜ਼ ਕੰਟਰੋਲ, ਆਦਿ ਮੌਜੂਦ ਸਨ।