- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਬੀਆਰ ਅੰਬੇਡਕਰ ਦੇ ਆਗਮਨ ਦਿਵਸ ਨੂੰ 'ਯਾਦਗਾਰੀ ਦਿਵਸ' ਵਜੋਂ ਮਨਾਇਆ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ
ਅੰਬੇਡਕਰ ਭਵਨ ਟਰੱਸਟ ਵੱਲੋਂ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ ਵਿਖੇ ਡਾ. ਅੰਬੇਡਕਰ ਦੇ ਆਗਮਨ ਦਿਵਸ ਨੂੰ 'ਯਾਦਗਾਰੀ ਦਿਵਸ' ਵਜੋਂ ਮਨਾਇਆ। ਬਲਦੇਵ ਰਾਜ ਭਾਰਦਵਾਜ ਨੇ ਦੱਸਿਆ ਕਿ ਅੰਬੇਡਕਰਵਾਦੀ ਵਿਚਾਰਧਾਰਾ ਪ੍ਰਤੀ ਸਮਰਪਿਤ ਸੀਨੀਅਰ ਆਗੂ ਤੇ ਅੰਬੇਡਕਰ ਭਵਨ ਟਰੱਸਟ ਦੇ ਉਪ-ਚੇਅਰਮੈਨ ਡਾ. ਜੀਸੀ ਕੌਲ ਨੇ ਆਪਣੇ ਭਾਸ਼ਣ 'ਚ ਕਿਹਾ ਕਿ 75 ਸਾਲ ਪਹਿਲਾਂ, 27 ਅਕਤੂਬਰ 1951 ਨੂੰ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਨੇ ਜਲੰਧਰ ਦਾ ਦੌਰਾ ਕੀਤਾ ਸੀ। ਬਾਬਾ ਸਾਹਿਬ ਦੇ ਚਰਨ-ਛੋਹ ਪ੍ਰਾਪਤ ਇਸ ਧਰਤੀ 'ਤੇ ਉਨ੍ਹਾਂ ਦੀ ਵਿਰਾਸਤ ਨੂੰ ਕਾਇਮ ਰੱਖਣ ਲਈ, ਉੱਘੇ ਅੰਬੇਡਕਰਵਾਦੀ ਤੇ 'ਭੀਮ ਪਤ੍ਰਿਕਾ' ਦੇ ਮੁੱਖ ਸੰਪਾਦਕ ਲਾਹੌਰੀ ਰਾਮ ਬਾਲੀ ਨੇ 1963 ’ਚ ਸੇਠ ਕਰਮ ਚੰਦ ਬਾਠ ਦੇ ਸਹਿਯੋਗ ਨਾਲ ਤੇ ਲੋਕਾਂ ਤੋਂ ਇਕ-ਇਕ ਰੁਪਈਆ ਇਕੱਠਾ ਕਰਕੇ ਇਹ ਜ਼ਮੀਨ ਖਰੀਦੀ ਸੀ। ਇਹ ਉੱਤਰੀ ਭਾਰਤ ਦਾ ਉਹ ਅੰਬੇਡਕਰ ਭਵਨ ਹੈ, ਜਿੱਥੋਂ ਪਿਛਲੇ 60 ਸਾਲਾਂ ਤੋਂ ਵੱਧ ਸਮੇਂ ਤੋਂ ਸ਼ੁੱਧ ਅੰਬੇਡਕਰਵਾਦ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾ ਰਿਹਾ ਹੈ।
ਸੀਨੀਅਰ ਟਰੱਸਟੀ ਤੇ ਕਿਰਤੀ ਦੇ ਸਾਬਕਾ ਸੰਪਾਦਕ, ਹਰਮੇਸ਼ ਜੱਸਲ ਨੇ ਅੰਬੇਡਕਰ ਭਵਨ ਦੇ ਸਾਰੇ ਸਤਿਕਾਰਯੋਗ ਸਾਬਕਾ ਟਰੱਸਟੀਆਂ ਲਾਹੌਰੀ ਰਾਮ ਬਾਲੀ (ਸੰਸਥਾਪਕ ਟਰੱਸਟੀ), ਕਰਮ ਚੰਦ ਬਾਠ, ਆਰਸੀ ਪਾਲ, ਡਾ. ਰਾਮ ਲਾਲ ਜੱਸੀ, ਬਰਖਾ ਰਾਮ, ਡਾ. ਆਰਡੀ ਨਰ 'ਮਨਸੂਰ', ਆਰਸੀ ਸੰਗਰ, ਕੇਸੀ ਸੁਲੇਖ, ਗਿਆਨ ਸਿੰਘ ਬੱਲ, ਮਹਾਸ਼ਾ ਕ੍ਰਿਸ਼ਨ ਕੁਮਾਰ ਬੋਧੀ, ਕੇਸੀ ਸ਼ੇਨਮਾਰ, ਚੌਧਰੀ ਨਸੀਬ ਚੰਦ, ਮੋਹਨ ਲਾਲ, ਪ੍ਰੀਤਮ ਸਿੰਘ ਬਾਲਾ, ਐਡਵੋਕੇਟ ਭਗਵਾਨ ਦਾਸ, ਰਵੀ ਦੱਤ ਸ਼ੇਨਮਾਰ ਤੇ ਚੌਧਰੀ ਦਲੀਪ ਚੰਦ ਦੇ ਜੀਵਨ, ਪ੍ਰਾਪਤੀਆਂ ਤੇ ਅੰਬੇਡਕਰ ਭਵਨ ਦੀ ਉਸਾਰੀ ਤੇ ਵਿਕਾਸ ’ਚ ਪਾਏ ਯੋਗਦਾਨ ਬਾਰੇ ਪਰਚਾ ਪੜ੍ਹਿਆ। ਟਰੱਸਟ ਵੱਲੋਂ ਇਨ੍ਹਾਂ ਸਾਰੇ ਸਾਬਕਾ ਟਰੱਸਟੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨਵ ਦੇਵਿੰਦਰ ਚੰਦਰ ਤੇ ਮਿਸ਼ਨਰੀ ਲੇਖਕ ਸੋਹਨ ਸਹਿਜਲ ਨੂੰ ਵੀ ਸਨਮਾਨਿਤ ਕੀਤਾ ਗਿਆ।
ਟਰੱਸਟ ਦੇ ਚੇਅਰਮੈਨ ਡਾ. ਰਾਹੁਲ ਜੱਸੀ ਨੇ ਜਲੰਧਰ ਵਿਖੇ ਡਾ. ਅੰਬੇਡਕਰ ਦੇ ਇਤਿਹਾਸਕ ਭਾਸ਼ਣ 'ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਦੀ ਸੋਚ ਨੂੰ ਅਮਲੀ ਰੂਪ ਦੇਣ ਲਈ ਕੁਝ ਠੋਸ ਕਦਮ ਚੁੱਕਣੇ ਜ਼ਰੂਰੀ ਹਨ ਤੇ ਉਨ੍ਹਾਂ ਨੇ ਆਏ ਹੋਏ ਸਾਰੇ ਮਹਿਮਾਨਾਂ ਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਡਾ. ਮਹਿੰਦਰ ਸੰਧੂ ਨੇ ਸਟੇਜ ਦੀ ਡਿਊਟੀ ਬਾਖੂਬੀ ਨਿਭਾਈ। ਇਸ ਮੌਕੇ ਚਰਨਦਾਸ ਸੰਧੂ, ਪ੍ਰੋ. ਬਲਬੀਰ, ਸਾਬਕਾ ਚੇਅਰਮੈਨ ਸੋਹਨ ਲਾਲ, ਐਡਵੋਕੇਟ ਯੱਗਿਆਦੀਪ, ਬਲਦੇਵ ਰਾਜ ਭਾਰਦਵਾਜ, ਸਾਬਕਾ ਰਾਜਦੂਤ ਰਮੇਸ਼ ਚੰਦਰ, ਪਰਮਜੀਤ ਮਹੇ, ਐਡਵੋਕੇਟ ਸੁਧੀਰ ਕੁਮਾਰ, ਕਮਲ ਕੁਮਾਰ, ਮਨਜੀਤ ਸਿੰਘ, ਪਿਸ਼ੋਰੀ ਲਾਲ ਸੰਧੂ, ਮੋਹਨ ਲਾਲ, ਨਿਰਮਲ ਬਿੰਜੀ, ਰਾਮ ਸਰੂਪ ਬਾਲੀ, ਹੇਮ ਰਾਜ, ਕਮਲ ਨੈਨ, ਪਰਦੀਪ ਕੁਮਾਰ, ਅਵਿਨਾਸ਼ ਕੁਮਾਰ, ਲੇਖ ਰਾਜ ਨਈਅਰ, ਡਾ: ਕੁਲਵੰਤ ਸਿੰਘ ਫੁੱਲ, ਮਲਕੀਤ ਸਿੰਘ, ਅਮਰਜੀਤ ਸਾਂਪਲਾ, ਪ੍ਰੋ. ਅਸ਼ਵਨੀ ਵਾਲੀਆ, ਸੂਰਜ ਵਿਰਦੀ, ਯਸ਼ ਪਾਲ, ਤੇਜਿੰਦਰ ਕੁਮਾਰ ਜੱਸੀ, ਹਰਭਜਨ ਲੱਖਾ, ਬਲਬੀਰ ਕਾਜਲਾ, ਅਮਰਜੀਤ ਕਾਜਲਾ, ਸੁਭਾਸ਼ ਅਹੀਰ, ਤੀਰਥ ਭਾਰਦਵਾਜ, ਪ੍ਰੋ ਅਸ਼ਵਨੀ ਜੱਸਲ, ਸੁਖਦੇਵ ਕਲੇਰ, ਡਾ. ਅਮ੍ਰਿਤਪਾਲ ਕੌਰ, ਗੁਰਮੀਤ ਕੌਰ, ਆਸ਼ਾ ਪਾਲ, ਸ਼ਾਂਤੀ ਦੇਵੀ, ਰਤਨ ਰਾਜਿਕਾ, ਪਿੰਕੀ ਦੇਵੀ ਸੰਗਰ, ਡਾ. ਵੀਨਾ ਪਾਲ, ਵਿਜੇ ਪਾਲ, ਗੁਰਦੇਵ ਕੌਰ ਹਾਜ਼ਰ ਸਨ।