ਜਲੰਧਰ 'ਚ ਦਿਲ ਕੰਬਾਊ ਵਾਰਦਾਤ: ਕਲਯੁਗੀ ਪੁੱਤਰ ਨੇ ਪਤਨੀ ਤੇ ਪਿਤਾ ਨੂੰ ਉਤਾਰਿਆ ਮੌਤ ਦੇ ਘਾਟ; ਕਤਲ ਕਰਕੇ ਹੋਇਆ ਫ਼ਰਾਰ
ਸ਼ਹਿਰ ਦੇ ਅਵਤਾਰ ਨਗਰ ਦੀ ਗਲੀ ਨੰਬਰ ਸੱਤ 'ਚ ਬੁੱਧਵਾਰ ਸਵੇਰੇ ਡਬਲ ਮਰਡਰ ਹੋਇਆ ਹੈ। 45 ਸਾਲਾ ਹੀਰਾ ਲਾਲ ਨੇ ਪਤਨੀ ਅਤੇ ਪਿਤਾ ਦਾ ਕਤਲ ਕਰ ਦਿੱਤਾ। ਦੋਵਾਂ ਦੇ ਸਿਰ, ਗਲ੍ਹ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਮਿਲੇ ਹਨ। ਮ੍ਰਿਤਕਾਂ ਦੀ ਪਛਾਣ ਅਯੁੱਧਿਆ ਪ੍ਰਕਾਸ਼ ਅਤੇ ਸਵਿਤਾ ਵਜੋਂ ਹੋਈ ਹੈ। ਕਤਲ ਤੋਂ ਬਾਅਦ ਦੋਸ਼ੀ ਹੀਰਾ ਲਾਲ ਫ਼ਰਾਰ ਹੈ।
Publish Date: Wed, 12 Aug 2026 04:32 PM (IST)
Updated Date: Wed, 12 Aug 2026 04:34 PM (IST)
ਜਲੰਧਰ: ਸ਼ਹਿਰ ਦੇ ਅਵਤਾਰ ਨਗਰ ਦੀ ਗਲੀ ਨੰਬਰ ਸੱਤ 'ਚ ਬੁੱਧਵਾਰ ਸਵੇਰੇ ਡਬਲ ਮਰਡਰ ਹੋਇਆ ਹੈ। 45 ਸਾਲਾ ਹੀਰਾ ਲਾਲ ਨੇ ਪਤਨੀ ਅਤੇ ਪਿਤਾ ਦਾ ਕਤਲ ਕਰ ਦਿੱਤਾ। ਦੋਵਾਂ ਦੇ ਸਿਰ, ਗਲ੍ਹ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਮਿਲੇ ਹਨ। ਮ੍ਰਿਤਕਾਂ ਦੀ ਪਛਾਣ ਅਯੁੱਧਿਆ ਪ੍ਰਕਾਸ਼ ਅਤੇ ਸਵਿਤਾ ਵਜੋਂ ਹੋਈ ਹੈ। ਕਤਲ ਤੋਂ ਬਾਅਦ ਦੋਸ਼ੀ ਹੀਰਾ ਲਾਲ ਫ਼ਰਾਰ ਹੈ।
ਦੱਸਿਆ ਜਾ ਰਿਹਾ ਹੈ ਕਿ ਸਵੇਰੇ ਬੱਚਿਆਂ ਦੇ ਸਕੂਲ ਜਾਣ ਤੋਂ ਬਾਅਦ ਘਰ 'ਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ। ਹੀਰਾ ਲਾਲ ਨੇ ਗੁੱਸੇ 'ਚ ਆ ਕੇ ਘਰ ਦੇ ਅੰਦਰ ਹੀ ਪਏ ਸਾਮਾਨ ਨਾਲ ਪਤਨੀ ਅਤੇ ਪਿਤਾ ਦੇ ਸਿਰ 'ਤੇ ਵਾਰ ਕਰ ਦਿੱਤੇ। ਸਿਰ 'ਤੇ ਡੂੰਘੀਆਂ ਸੱਟਾਂ ਲੱਗਣ ਕਾਰਨ ਕਾਫ਼ੀ ਖ਼ੂਨ ਵਗ ਜਾਣ ਨਾਲ ਦੋਵਾਂ ਦੀ ਮੌਤ ਹੋ ਗਈ। ਦੋਸ਼ੀ ਦੇ ਚਾਰ ਬੱਚੇ ਹਨ।
ਦੁਪਹਿਰ ਕਰੀਬ ਦੋ ਵਜੇ ਜਦੋਂ ਉਹ ਸਕੂਲੋਂ ਘਰ ਵਾਪਸ ਆਏ ਤਾਂ ਕਤਲ ਦਾ ਪਤਾ ਲੱਗਿਆ। ਪਰਿਵਾਰ ਪਿਛਲੇ ਕਰੀਬ 30 ਸਾਲਾਂ ਤੋਂ ਜਲੰਧਰ 'ਚ ਰਹਿ ਰਿਹਾ ਹੈ। ਮੂਲ ਰੂਪ 'ਚ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਰਹਿਣ ਵਾਲੇ ਹਨ। ਦੋਸ਼ੀ ਦੀ ਮਾਂ ਮਕਾਨ ਦੀ ਉੱਪਰਲੀ ਮੰਜ਼ਿਲ 'ਤੇ ਰਹਿੰਦੀ ਹੈ। ਉਹ ਤੁਰਨ ਤੋਂ ਅਸਮਰੱਥ ਹੈ। ਦੋਸ਼ੀ ਨੇ ਉਸ ਨੂੰ ਕੁਝ ਨਹੀਂ ਕੀਤਾ। ਫਿਲਹਾਲ ਪੁਲਿਸ ਹੀਰਾ ਲਾਲ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।