ਉਪਕਾਰ ਵੈੱਲਫੇਅਰ ਸੁਸਾਇਟੀ ਨੂੰ 3.31 ਲੱਖ ਦਾਨ ਦਿੱਤੇ
ਧਾਮੀ ਦੀ ਯਾਦ ਚ ਉਪਕਾਰ ਵੈਲਫੇਅਰ ਸੁਸਾਇਟੀ ਧਾਮੀਆਂ ਕਲਾਂ ਨੂੰ ਦਿੱਤੇ 3 ਲੱਖ 31 ਹਜ਼ਾਰ ਰੁਪਏ l
Publish Date: Sat, 17 Oct 2026 08:26 PM (IST)
Updated Date: Sat, 17 Oct 2026 08:27 PM (IST)
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ ਆਦਮਪੁਰ : ਉਪਕਾਰ ਵੈੱਲਫੇਅਰ ਸੁਸਾਇਟੀ ਧਾਮੀਆਂ ਕਲਾਂ ਨੂੰ ਐੱਨਆਰਆਈ ਧਾਮੀ ਪਰਿਵਾਰ ਵੱਲੋਂ ਸਹਾਇਤਾ ਰਾਸ਼ੀ ਦੇਣ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਅਨੂਪ ਸਿੰਘ ਧਾਮੀ ਤੇ ਨਸੀਬ ਕੌਰ ਧਾਮੀ (ਆਸਟ੍ਰੇਲੀਆਂ) ਨੇ ਸ਼ਿਰਕਤ ਕੀਤੀ l ਸਰਪੰਚ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਤਾਇਆ ਅਨੂਪ ਸਿੰਘ ਧਾਮੀ ਤੇ ਤਾਈ ਨਸੀਬ ਕੌਰ ਧਾਮੀ ਨੇ ਪਹਿਲਾ ਵੀ ਪਿੰਡ ਦੇ ਕਮਿਊਨਟੀ ਹਾਲ ਲਈ ਉਪਕਾਰ ਵੈੱਲਫੇਅਰ ਸੁਸਾਇਟੀ ਲਈ 1 ਲੱਖ ਰੁਪਏ ਦਿੱਤੇ ਸਨ ਤੇ ਹੁਣ ਦੁਬਾਰਾ ਸਵ. ਨਵਨੀਤ ਸਿੰਘ ਧਾਮੀ ਦੀ ਯਾਦ ’ਚ ਸੁਸਾਇਟੀ ਨੂੰ 2 ਲੱਖ 61 ਹਜ਼ਾਰ ਰੁਪਏ ਦਾ ਚੈੱਕ ਤੇ 70 ਹਜ਼ਾਰ ਦੀ ਨਗਦ ਰਾਸ਼ੀ ਪਿੰਡ ਦੇ ਵਿਕਾਸ ਕੰਮਾਂ ਲਈ ਦਿੱਤੀ ਹੈ। ਸੁਸਾਇਟੀ ਦੇ ਪ੍ਰਧਾਨ ਕੈਪਟਨ ਗੁਰਦੀਪ ਸਿੰਘ ਤੇ ਪਿੰਡ ਦੇ ਸਰਪੰਚ ਭੁਪਿੰਦਰ ਸਿੰਘ ਨੇ ਧਾਮੀ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦੇਸ਼ਾਂ ਦੀ ਧਰਤੀ ’ਤੇ ਰਹਿ ਕੇ ਵੀ ਆਪਣੇ ਪਿੰਡ ਨੂੰ ਮਾਡਲ ਪਿੰਡ ਬਣਾਉਣ ਲਈ ਮਦਦ ਕਰ ਰਹੇ ਹਨ। ਇਸ ਮੌਕੇ ਬਲਬੀਰ ਸਿੰਘ ਧਾਮੀ, ਹਰਪਾਲ ਸਿੰਘ ਧਾਮੀ, ਪ੍ਰਦੀਪ ਸਿੰਘ ਦੀਪਾ ਤੇ ਹੋਰ ਸੁਸਾਇਟੀ ਮੈਂਬਰ ਹਾਜ਼ਰ ਸਨ।