ਨੰਗਲ ਸ਼ਾਮਾ ’ਚ ਡਾਗ ਸੈਂਚੁਰੀ ਨਾ ਬਣਾਉਣ ’ਤੇ ਠੇਕੇਦਾਰ ਨੂੰ ਬਲੈਕ ਲਿਸਟ ਕੀਤਾ ਜਾਵੇ : ਬਲਬੀਰ ਬਿੱਟੂ ਨੰਗਲ ਸ਼ਾਮਾ ਵਿਖੇ ਅਵਾਰਾ ਕੁੱਤਿਆਂ ਦੇ ਡੋਗ ਸੈਂਚੁਰੀ ਨਾ ਬਨਾਉਣ ਤੇ ਠੇਕੇਦਾਰ ਨੂੰ ਬਲੈਕ ਲਿਸਟ ਕੀਤਾ ਜਾਏ, ਬਲਬੀਰ ਬਿੱਟੂ
Publish Date: Sun, 30 Aug 2026 09:22 PM (IST)
Updated Date: Mon, 31 Aug 2026 04:08 AM (IST)
- ਵਰਕ ਆਰਡਰ ਜਾਰੀ ਹੋਣ ਦੇ ਬਾਵਜੂਦ ਨਹੀਂ ਕੰਮ ਕਰ ਰਿਹਾ ਠੇਕੇਦਾਰ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨੰਗਲਸ਼ਾਮਾ ਵਿਖੇ ਡਾਕ ਕੰਪਾਉਂਡ ਵਿਖੇ ਬਣ ਰਹੇ ਅਵਾਰਾ ਕੁੱਤਿਆਂ ਦੇ ਡਾਗ ਸੈਂਚੁਰੀ ਨਾ ਬਣਾਉਣ ਦਾ ਕੰਮ ਵਿਚਕਾਰ ਹੀ ਕੱਟਣ ਵਾਲੇ ਠੇਕੇਦਾਰ ਨੂੰ ਬਲੈਕ ਲਿਸਟ ਕੀਤਾ ਜਾਵੇ ਅਤੇ ਇਹ ਕੰਮ ਕਿਸੇ ਹੋਰ ਠੇਕਾ ਕੰਪਨੀ ਨੂੰ ਅਲਾਟ ਕੀਤਾ ਜਾਣਾ ਚਾਹੀਦਾ ਹੈ। ਇਹ ਮੰਗ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਕਰਦਿਆਂ ਕਿਹਾ ਹੈ ਕਿ ਆਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢ ਕੇ ਜ਼ਖ਼ਮੀ ਕਰਨ ਦੀਆਂ ਘਟਨਾਵਾਂ ’ਚ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਇਸ ਸਬੰਧੀ ਸੁਪਰੀਮ ਕੋਰਟ ਦੀਆਂ ਵੀ ਹਦਾਇਤਾਂ ਹਨ ਕਿ ਆਵਾਰਾ ਕੁੱਤਿਆਂ ਲਈ ਡਾਗ ਸੈਂਚੁਰੀ ਬਣਾਏ ਜਾਣ, ਜਿਥੇ ਉਨ੍ਹਾਂ ਨੂੰ ਫੜ ਕੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਆਵਾਰਾ ਕੁੱਤਿਆਂ ਦੇ ਵੱਢਣ ਦੇ ਸਰਕਾਰੀ ਅੰਕੜਿਆਂ ਅਨੁਸਾਰ 30 ਤੋਂ 35 ਕੇਸ ਆ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਠੇਕੇਦਾਰ ਨੂੰ ਕੰਮ ਨਾ ਕਰਨ ਲਈ ਨੋਟਿਸ ਵੀ ਜਾਰੀ ਕੀਤਾ ਗਿਆ ਪਰ ਉਸ ਨੇ ਇਸ ਦੀ ਕੋਈ ਪਰਵਾਹ ਨਹੀਂ ਕੀਤੀ, ਜਿਸ ਕਾਰਨ ਉਸ ਨੂੰ ਬਲੈਕ ਲਿਸਟ ਕੀਤਾ ਜਾਣਾ ਜ਼ਰੂਰੀ ਹੋ ਗਿਆ ਹੈ। ਸੀਨੀਅਰ ਡਿਪਟੀ ਮੇਅਰ ਨੇ ਕਿਹਾ ਹੈ ਕਿ ਉਕਤ ਠੇਕਾ ਕੰਪਨੀ ਨੂੰ ਬਲੈਕ ਲਿਸਟ ਕਰਨ ਲਈ ਆਉਂਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ’ਚ ਬਕਾਇਦਾ ਮਤਾ ਪੇਸ਼ ਕੀਤਾ ਜਾਵੇਗਾ। --------------------------------- ਨਵੀਨੀਕਰਨ ਦਾ ਕੰਮ ਵੀ ਉਸੇ ਠੇਕਾ ਕੰਪਨੀ ਕੋਲ ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਕਿਹਾ ਹੈ ਨੰਗਲਸ਼ਾਮਾ ਵਿਖੇ ਡਾਗ ਕੰਪਾਉਂਡ ਦੇ ਕੁੱਤਿਆਂ ਦੇ ਅਪ੍ਰੇਸ਼ਨ ਕਰਨ ਦੀ ਸਮਰਥਾ ਵਧਾਉਣ ਤੇ ਉਨ੍ਹਾਂ ਨੂੰ ਆਪ੍ਰੇਸ਼ਨ ਮਗਰੋਂ ਰੱਖਣ ਵਾਲੇ ਕੈਬਿਨਾਂ ਦੀ ਗਿਣਤੀ ਵਧਾਉਣ ਦਾ ਕੰਮ ਵੀ ਉਕਤ ਠੇਕਾ ਕੰਪਨੀ ਕੋਲ ਹੈ, ਪਰ ਉਸ ਨੇ ਉਹ ਵੀ ਕੰਮ ਵਿਚਕਾਰ ਹੀ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਠੇਕਾ ਕੰਪਨੀ ਆਰਟੀਪੀ ਕਪੂਰਥਲਾ ਦੀ ਹੈ ਤੇ ਉਹ ਦੋਵੇਂ ਠੇਕੇ ਲੈਣ ਦੇ ਬਾਵਜੂਦ ਕੰਮ ਨਹੀਂ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਨੋਟਿਸ ਜਾਰੀ ਹੋਣ ਦੇ ਬਾਵਜੂਦ ਵੀ ਉਸ ਨੇ ਕੋਈ ਜਵਾਬ ਤਕ ਨਹੀਂ ਦਿੱਤਾ। ਡਾਗ ਸੈਂਚੁਰੀ ਦਾ ਕੰਮ ਚੱਲ ਰਿਹਾ ਹੈ : ਐਕਸੀਅਨ ਇਸ ਦੌਰਾਨ ਬੀਐਂਡਆਰ ਬ੍ਰਾਂਚ ਦੇ ਐਕਸੀਅਨ ਰਾਮਪਾਲ ਅਨੁਸਾਰ ਡਾਗ ਸੈਂਚੁਰੀ ਦਾ ਕੰਮ ਚਲ ਰਿਹਾ ਹੈ ਅਤੇ ਇਸ ਦਾ ਠੇਕਾ 48 ਲੱਖ ਦਾ ਹੈ। ਉਨ੍ਹਾਂ ਕਿਹਾ ਕਿ ਥਾਂ ਨੀਵੀਂ ਹੋਣ ਕਰ ਕੇ ਉਥੇ ਮਿੱਟੀ ਪਾਈ ਜਾ ਰਹੀ ਹੈ ਜਿਸ ਕਾਰਨ ਇਹ ਕੰਮ ਲੇਟ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਰਟੀਪੀ ਠੇਕਾ ਕੰਪਨੀ ਕਪੂਰਥਲਾ ਦੀ ਹੈ ਤੇ ਉਸ ਕੋਲ ਲੰਗਲਸ਼ਾਮਾ ਦੇ ਡਾਕ ਕੰਪਾਉਂਡ ’ਚ ਵਾਧਾ ਕਰਨ ਦਾ ਵੀ ਠੇਕਾ ਹੈ ਅਤੇ ਉਸ ਦਾ ਕੰਮ ਚੱਲ ਰਿਹਾ ਹੈ ਅਤੇ ਉਹ 96 ਲੱਖ ਦਾ ਠੇਕਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹੀ ਡਾਕ ਸੈਂਚੁਰੀ ਦਾ ਜ਼ਮੀਨੀ ਪੱਧਰ ਬਰਾਬਰ ਹੋ ਜਾਂਦਾ ਹੈ ਤਾਂ ਉਸ ’ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਕਤ ਠੇਕਾ ਕੰਪਨੀ ਨੂੰ ਬਕਾਇਦਾ ਨੋਟਿਸ ਵੀ ਜਾਰੀ ਕੀਤਾ ਗਿਆ ਹੈ, ਜਿਸ ਦਾ ਉਸ ਨੇ ਜਵਾਬ ਨਹੀਂ ਦਿੱਤਾ। ------------------------- ਅੱਜ ਰਿਪੋਰਟ ਮਿਲੇਗੀ ਟਰਾਲੀਆਂ ਦੀ ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ ਨੇ ਕਿਹਾ ਹੈ ਕਿ ਜਿਹੜੀਆਂ 35 ਟ੍ਰੈਕਟਰ-ਟਰਾਲੀਆਂ ਬਿਨਾ ਜੀਪੀਐੱਸ ਦੇ ਚੱਲ ਰਹੀਆਂ ਸਨ, ਉਨ੍ਹਾਂ ਦੀ ਕੱਲ ਸੋਮਵਾਰ ਨੂੰ ਐੱਸਡੀਓ ਵੱਲੋਂ ਰਿਪੋਰਟ ਦਿੱਤੀ ਜਾਵੇਗੀ ਅਤੇ ਉਸ ਦੇ ਬਾਅਦ ਉਨ੍ਹਾਂ ’ਤੇ ਕੀ ਕਾਰਵਾਈ ਕਰਨੀ ਹੋਵੇਗੀ, ਬਾਰੇ ਫੈਸਲਾ ਕੀਤਾ ਜਾਵੇਗਾ।