- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਕੀ ਅੰਡਰ-14 ਲੜਕੀਆਂ ਮੁਕਾਬਲੇ ‘ਚ ਦੁਆਬਾ ਖਾਲਸਾ ਸਕੂਲ ਰਿਹਾ ਜੇਤੂ

-ਬੈਡਮਿੰਟਨ ਅੰਡਰ 21 ਲੜਕੇ ਦੇ ਫਾਈਨਲ ਮੁਕਾਬਲੇ ’ਚ ਦਾਨਿਸ਼ ਭਨੌਟ ਨੇ ਅਨੀਸ਼ ਭਾਰਦਵਾਜ ਨੂੰ ਹਰਾਇਆ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਵੱਲੋਂ ਸੂਬੇ ’ਚ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਵੱਖ-ਵੱਖ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਵੱਖ-ਵੱਖ ਖੇਡਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਕੀ ਅੰਡਰ-14 ਲੜਕੀਆਂ ਦੇ ਮੁਕਾਬਲੇ ਵਿੱਚ ਦੋਆਬਾ ਖਾਲਸਾ ਸਕੂਲ ਨੇ ਪਹਿਲਾ, ਧੰਨੋਵਾਲੀ ਸਕੂਲ ਨੇ ਦੂਜਾ ਅਤੇ ਸੁਰਜੀਤ ਸੁਸਾਇਟੀ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਅੰਡਰ-21 ਲੜਕੀਆਂ ਦੇ ਹਾਕੀ ਮੁਕਾਬਲੇ ਵਿੱਚ ਖਾਲਸਾ ਕਾਲਜ ਫਾਰ ਵੁਮੈਨ ਨੇ ਪਹਿਲਾ ਅਤੇ ਸਰਕਾਰੀ ਪੌਲੀਟੈਕਨਿਕ ਕਾਲਜ ਫਾਰ ਵੁਮੈਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ 21 ਤੋਂ 30 ਸਾਲ ਵਰਗ (ਲੜਕੀਆਂ) ਦੇ ਮੁਕਾਬਲੇ ਵਿੱਚ ਖਾਲਸਾ ਕਾਲਜ ਫਾਰ ਵੁਮੈਨ ਪਹਿਲੇ ਸਥਾਨ ’ਤੇ ਰਿਹਾ।
ਜ਼ਿਲ੍ਹਾ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ ਬੈਡਮਿੰਟਨ ਅੰਡਰ-21 (ਲੜਕੇ) ਵਿੱਚ ਦਾਨਿਸ਼ ਭਨੌਟ ਨੇ ਅਨੀਸ਼ ਭਾਰਦਵਾਜ ਨੂੰ ਫਾਈਨਲ ਮੁਕਾਬਲੇ ’ਚ 15-9, 15-12 ਨਾਲ ਹਰਾਇਆ। 21 ਤੋਂ 30 ਸਾਲ (ਲੜਕੇ) ਦੇ ਮੁਕਾਬਲੇ ਵਿੱਚ ਆਸ਼ੂ ਕੁਮਾਰ ਨੇ ਰਿਸ਼ਾਂਤ ਸਿੱਧੂ ਨੂੰ 15-7, 15-7 ਨਾਲ ਹਰਾਇਆ। ਇਸੇ ਤਰ੍ਹਾਂ ਅੰਡਰ-14 ਲੜਕੀਆਂ ਵਿੱਚ ਮਾਇਰਾ ਚੋਪੜਾ ਨੇ ਸਮਾਇਰਾ ਓਬਰਾਏ ਨੂੰ 15-4, 15-7 ਨਾਲ ਹਰਾਇਆ। ਜਦਕਿ ਅੰਡਰ-41 -50 ਲੜਕੇ ਵਿੱਚ ਵਿਕਾਸ ਖੰਨਾ ਨੇ ਵਿਸ਼ਾਲ ਸ਼ਰਮਾ ਨੂੰ 15-4, 15-6 ਨਾਲ ਹਰਾਇਆ। ਕੁਸ਼ਤੀ ਅੰਡਰ-17 ਲੜਕੀਆਂ ਦੇ ਮੁਕਾਬਲੇ ’ਚ ਸੋਨਾਲੀ, ਯੂਨਾਈਟਿਡ ਸਪੋਰਟਸ ਕਲੱਬ ਨੇ ਪਹਿਲਾ, ਮੰਨੂ ਜਗਜੀਤ ਰੈਸਲਿੰਗ ਅਕੈਡਮੀ ਨੇ ਦੂਜਾ ਤੇ ਰੁਪਿੰਦਰ ਕੌਰ ਰਹੀਮਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਗ੍ਰੀਕੋ ਰੋਮਨ 51 ਕਿੱਲੋ ਭਾਰ ਵਰਗ ’ਚ ਮਨਪ੍ਰੀਤ/ਸੁਮਨ ਪੀਏਪੀ ਨੇ ਪਹਿਲਾ, ਹਰਸ਼ਾ ਕੌਰ, ਲੋਪੀਆ ਬਸਤੀ ਦਾਨਿਸ਼ਮੰਦਾਂ ਨੇ ਦੂਜਾ ਤੇ ਗੌਤਮ ਹੰਸ ਰਾਜ ਸਟੇਡੀਅਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਫ੍ਰੀ ਸਟਾਈ 48 ਕਿੱਲੋ ਲੜਕੀਆਂ ’ਚ ਅੰਮ੍ਰਿਤਪਾਲ ਵਰਿਆਣਾ ਨੇ ਪਹਿਲਾ, ਲਕਸ਼ਦੀਪ ਸੀਚੇਵਾਲ ਨੇ ਦੂਜਾ ਤੇ ਨਵਜੋਤ ਬਸਤੀ ਬਾਵਾ ਖੇਲ ਨੇ ਤੀਜਾ ਸਥਾਨ ਹਾਸਲ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ ਹੈਂਡਬਾਲ ਅੰਡਰ 14 ਲੜਕੀਆਂ ’ਚ ਹੈਂਡਬਾਲ ਕੋਚਿੰਗ ਸੈਂਟਰ ਦੁਸਾਂਝ ਕਲਾ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਪੁਰ ਰਸੂਲਪੁਰ ਨੇ ਦੂਜਾ ਤੇ ਕੈਂਬ੍ਰਿਜ ਇਨੋਵੇਟਿਵ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕੀਆਂ ’ਚ ਹੈਂਡਬਾਲ ਕੋਚਿੰਗ ਸੈਂਟਰ ਨੇ ਪਹਿਲਾ, ਕੈਂਬ੍ਰਿਜ ਇਨੋਵੇਟਿਵ ਸਕੂਲ,ਦੁਸਾਂਝਕਲਾ ਨੇ ਦੂਜਾ ਤੇ ਇਨੋਸੈਂਟ ਹਾਰਟਸ ਸਕੂਲ ਨੂਰਪੁਰ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਅੰਡਰ 14 ਲੜਕੇ ’ਚ ਸਰਕਾਰੀ ਹਾਈ ਸਕੂਲ ਨੁੱਸੀ ਨੇ ਪਹਿਲਾ, ਕੈਂਬ੍ਰਿਜ ਇਨੋਵੇਟਿਵ ਸਕੂਲ ਨੇ ਦੂਜਾ ਤੇ ਐੱਮਜੀਐੱਨ ਪਬਲਿਕ ਸਕੂਲ ਨੇ ਤੀਜਾ ਸਥਾਨ ਹਾਸਿਲ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਹਾਕੀ ਮੁਕਾਬਲਿਆਂ ’ਚ ਖਿਡਾਰੀਆਂ ਨੂੰ ਇਨਾਮ ਦੇਣ ਪਹੁੰਚੇ ਇਕਬਾਲ ਸਿੰਘ ਸੰਧੂ ਨੇ ਉਨ੍ਹਾ ਨੂੰ ਹਮੇਸ਼ਾ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਇਸੇ ਤਰ੍ਹਾਂ ਬੈਡਮਿੰਟਨ ਇਨਾਮ ਵੰਡ ਸਮਾਗਮ ਦੌਰਾਨ ਪੰਜਾਬ ਬੈਡਮਿੰਟਨ ਐਸੋਸੀਏਸਨ ਦੇ ਜੁਆਇੰਟ ਸਕੱਤਰ ਤੀਰਥ ਸ਼ਰਮਾ ਤੇ ਸਚਿਨ ਰੱਤੀ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਨੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ।