- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀਮਦ ਭਾਗਵਤ ਕਥਾ ਨੂੰ ਸਿਰਫ਼ ਸੁਣਨ ਤੱਕ ਹੀ ਸੀਮਤ ਨਾ ਰਖੋ ਸਗੋੰ ਇਸ ਦੀਆਂ ਆਚਾਰੀਆ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ

ਸੱਤ ਰੋਜ਼ਾ ਸ੍ਰੀਮਦ ਭਾਗਵਤ ਕਥਾ ਸ਼ੁਰੂ
ਸ਼ੀ ਕ੍ਰਿਸ਼ਨ ਜੀ ਮਹਾਰਾਜ ਦੀ ਭਗਤੀ ’ਚ ਝੂਮੀ ਸੰਗਤ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ :
ਸ੍ਰੀ ਬਾਂਕੇ ਬਿਹਾਰੀ ਭਾਗਵਤ ਪ੍ਰਚਾਰ ਸਮਿਤੀ ਵੱਲੋਂ ਸਾਈਂ ਦਾਸ ਸਕੂਲ ਗਰਾਊਂਡ, ਪਟੇਲ ਚੌਕ ਵਿਖੇ ਕਰਵਾਏ ਜਾ ਰਹੇ ਸੱਤ ਰੋਜ਼ਾ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਦਾ ਸ਼ਰਧਾ, ਭਗਤੀ ਅਤੇ ਅਧਿਆਤਮਿਕ ਉਤਸ਼ਾਹ ਨਾਲ ਸ਼ੁਭ ਆਰੰਭ ਹੋਇਆ। ਇਸ ਦੌਰਾਨ ਵੱਡੀ ਗਿਣਤੀ ਵਿਚ ਸੰਗਤ ਕਥਾ ਸੁਨਣ ਲਈ ਪਹੁੰਚੀ ਅਤੇ ਬੜੀ ਹੀ ਬੇਸਬਰੀ ਦੇ ਨਾਲ ਆਚਾਰੀਆ ਸ੍ਰੀ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਦਾ ਇੰਤਜ਼ਾਰ ਕੀਤਾ। ਉਨਾਂ ਦੇ ਸਟੇਜ਼ ਤੇ ਪਹੁੰਚਦਿਆਂ ਹੀ ਹਰ ਪਾਸੇ ਜੈ ਜੈ ਸ਼ੀ ਰਾਧੇ ਦੇ ਜੈਕਾਰੇ ਲੱਗਣੇ ਸ਼ੁਰੂ ਹੋ ਗਏ। ਆਚਾਰੀਆ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਨੇ ਕਥਾ ਦੀ ਸ਼ੁਰੂਆਤ ਸ੍ਰੀਮਦ ਭਾਗਵਤ ਭਗਵਾਨ ਜੀ ਦੀ ਆਰਤੀ ਨਾਲ ਕੀਤੀ। ਇਸ ਉਪਰੰਤ ਉਨ੍ਹਾਂ ਨੇ ਕਥਾ ਕਰਦੇ ਹੋਏ ਆਪਣੇ ਪ੍ਰਵਚਨਾਂ ਵਿਚ ਕਿਹਾ ਕਿ ਸ੍ਰੀਮਦ ਭਾਗਵਤ ਮਹਾਪੁਰਾਣ ਦਾ ਹਰ ਪ੍ਰਸੰਗ ਮਨੁੱਖਤਾ, ਸਦਾਚਾਰ ਅਤੇ ਭਗਤੀ ਦੀ ਉੱਤਮ ਸਿੱਖਿਆ ਦਿੰਦਾ ਹੈ।
ਆਚਾਰੀਆ ਨੇ ਕਿਹਾ ਕਿ ਸ੍ਰੀਮਦ ਭਾਗਵਤ ਕਥਾ ਮਨੁੱਖ ਨੂੰ ਮਨੁੱਖਤਾ ਦਾ ਪਾਠ ਪੜ੍ਹਾਉਣ ਦੇ ਨਾਲ-ਨਾਲ ਵੈਸ਼ਨਵਤਾ, ਭਗਵੱਤਾ ਤੇ ਦਿਵਯਤਾ ਦੇ ਮਾਰਗ ਵੱਲ ਵੀ ਲੈ ਕੇ ਜਾਂਦੀ ਹੈ। ਇਹ ਕਥਾ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਦਿਖਾਉਂਦੀ ਹੈ ਤੇ ਜੀਵਨ ਦੇ ਅਸਲ ਉਦੇਸ਼ ਤੋਂ ਜਾਣੂ ਕਰਵਾਉਂਦੀ ਹੈ। ਕਥਾ ਦੇ ਸ਼ੁਰੂ ਵਿੱਚ ਆਚਾਰੀਆ ਨੇ ਸ੍ਰੀ ਸ਼ੁਕਦੇਵ ਜੀ ਮਹਾਰਾਜ ਦੇ ਪਵਿੱਤਰ ਜੀਵਨ ਦਾ ਵਰਣਨ ਕਰਦਿਆਂ ਕਿਹਾ ਕਿ ਉਹ ਜਨਮ ਲੈਂਦਿਆਂ ਹੀ ਜੰਗਲ ਵੱਲ ਚਲੇ ਗਏ ਅਤੇ ਭਗਵਾਨ ਦੀ ਆਰਾਧਨਾ ਤੇ ਅਧਿਆਤਮਿਕ ਸਾਧਨਾ ਵਿੱਚ ਲੀਨ ਹੋ ਗਏ। ਉਨ੍ਹਾਂ ਦੇ ਜੀਵਨ ਤੋਂ ਸਿੱਖਿਆ ਮਿਲਦੀ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਲਈ ਵੈਰਾਗ, ਭਗਤੀ ਅਤੇ ਆਤਮ-ਗਿਆਨ ਦਾ ਵਿਸ਼ੇਸ਼ ਮਹੱਤਵ ਹੈ। ਸ੍ਰੀ ਸ਼ੁਕਦੇਵ ਜੀ ਮਹਾਰਾਜ ਨੇ ਸ੍ਰੀਮਦ ਭਾਗਵਤ ਰਾਹੀਂ ਸੰਸਾਰ ਨੂੰ ਭਗਵਾਨ ਦੀ ਮਹਿਮਾ ਅਤੇ ਭਗਤੀ ਦਾ ਅਨਮੋਲ ਸੰਦੇਸ਼ ਦਿੱਤਾ। ਇਸ ਮੌਕੇ ਸੂਤ ਮਹਾਰਾਜ ਨੇ ਸ੍ਰੀਮਦ ਭਾਗਵਤ ਕਥਾ ਦੀ ਮਹਿਮਾ ਦੱਸਦਿਆਂ ਕਿਹਾ ਕਿ ਇਹ ਮਨੁੱਖ ਨੂੰ ਸੰਸਾਰਕ ਮੋਹ-ਮਾਇਆ ਤੋਂ ਮੁਕਤ ਕਰਕੇ ਪਰਮਾਤਮਾ ਵੱਲ ਪ੍ਰੇਰਿਤ ਕਰਦੀ ਹੈ। ਆਚਾਰੀਆ ਨੇ ਸ਼ਰਧਾਲੂਆਂ ਨੂੰ ਕਿਹਾ ਕਿ ਸ੍ਰੀਮਦ ਭਾਗਵਤ ਕਥਾ ਨੂੰ ਸਿਰਫ਼ ਸੁਣਨ ਤੱਕ ਹੀ ਸੀਮਤ ਨਾ ਰੱਖਿਆ ਜਾਵੇ, ਸਗੋਂ ਇਸ ਦੀਆਂ ਸਿੱਖਿਆਵਾਂ ਨੂੰ ਆਪਣੇ ਆਚਰਨ ਤੇ ਵਿਹਾਰ ’ਚ ਵੀ ਅਪਣਾਇਆ ਜਾਵੇ।
ਇਸ ਮੌਕੇ ਯਸ਼ਪਾਲ ਚੌਧਰੀ, ਅਭਿਸ਼ੇਕ ਚੌਧਰੀ, ਸੁਨੀਲ ਨੱਯਰ, ਉਮੇਸ਼ ਔਹਰੀ, ਸੰਦੀਪ ਮਲਿਕ, ਚੰਦਨ ਵਡੇਰਾ, ਬ੍ਰਿਜਮੋਹਨ ਚੱਢਾ, ਮਹੇਸ਼ ਮਖੀਜਾ, ਅੰਕੁਸ਼ ਜੁਨੇਜਾ, ਅਸ਼ਵਨੀਕੁਮਾਰ (ਆਸ਼ੂ), ਸੰਜੇ ਸਹਿਗਲ, ਹੇਮੰਤ ਥਾਪਰ, ਰਾਜਵੰਸ਼ ਮਲਹੋਤਰਾ, ਦੇਵੇਂਦਰ ਅਰੋੜਾ, ਹਰੀਸ਼ ਕੋਹਲੀ, ਰਿੰਕੂ ਮਲਹੋਤਰਾ, ਬਲਵਿੰਦਰ ਸ਼ਰਮਾ, ਵਿਜੇ ਸ਼ਰਮਾ, ਸੋਨੂੰ ਚੋਪੜਾ, ਸੁਮਿਤ ਗੋਇਲ, ਪੰਡਿਤਸ੍ਰੀਕਪਿਲਦੇਵ ਸ਼ਰਮਾ, ਸੰਦੀਪ ਕੁਮਾਰ, ਭੁਪਿੰਦਰਸਿੰਘ (ਬਿੱਲਾ), ਤਰੁਣ ਸਰੀਨ, ਜਤਿੰਦਰ ਸੋਨੂੰ, ਰਾਜੇਸ਼ ਬੀਗਾਮਲ, ਤਰਸੇਮ ਰਿੰਕੂ, ਅਰੁਣ ਮਲਹੋਤਰਾ, ਰਾਹੁਲ ਸ਼ਰਮਾ, ਰਾਹੁਲ ਬਾਹਰੀ, ਦੇਵੇਂਦਰ ਵਰਮਾ ਤੇ ਨਰਿੰਦਰ ਵਰਮਾ ਆਦਿ ਹਾਜ਼ਰ ਸਨ।