- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਨ. ਐੱਸ. ਕਾਨਵੈਂਟ ਹਾਈ ਸਕੂਲ ਵਿੱਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ ਲੋਹੀਆਂ ਖ਼ਾਸ
ਐੱਨ.ਐੱਸ. ਕਾਨਵੈਂਟ ਹਾਈ ਸਕੂਲ ਲੋਹੀਆਂ ਖਾਸ ਵਿਖੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪੂਰੇ ਸਕੂਲ ਕੈਂਪਸ ਨੂੰ ਰੰਗ-ਬਿਰੰਗੀਆਂ ਰੌਸ਼ਨੀਆਂ, ਫੁੱਲਾਂ ਅਤੇ ਸੁੰਦਰ ਰੰਗੋਲੀਆਂ ਨਾਲ ਸਜਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਪਵਿੱਤਰ ਸ਼ਬਦ ਗਾਇਨ ਕਰਕੇ ਕੀਤੀ ਗਈ । ਇਸ ਤੋਂ ਬਾਅਦ ਕਿੰਡਰ ਗਾਰਟਨ ਦੇ ਨੰਨ੍ਹੇ-ਮੁੰਨੇ ਬੱਚੇ ਰਵਾਇਤੀ ਅਤੇ ਰੰਗ-ਬਿਰੰਗੇ ਪਹਿਰਾਵਿਆਂ ਵਿੱਚ ਸਜ ਕੇ ਸਕੂਲ ਪਹੁੰਚੇ। ਸਕੂਲ ਵਿੱਚ ਵਿਦਿਆਰਥੀਆਂ ਦੇ ਸੁੰਦਰ ਦੀਵੇ ਸਜਾਉਣ, ਮੋਮਬੱਤੀਆਂ ਦੀ ਸਜਾਵਟ, ਗ੍ਰੀਟਿੰਗ ਕਾਰਡ ਬਣਾਉਣ ਤੇ ਰੰਗੋਲੀ ਮੁਕਾਬਲੇ ਕਰਵਾਏ ਗਏ। ਨਾਲ ਹੀ ਦੀਵਾਲੀ ਦੇ ਇਤਿਹਾਸ ਨਾਲ ਸਬੰਧਤ ਕਵਿਤਾਵਾਂ, ਨਾਟਕ ਤੇ ਦੇਸ਼-ਭਗਤੀ ਦੇ ਗੀਤ ਵੀ ਪੇਸ਼ ਕੀਤੇ ਗਏ।
ਇਸ ਮੌਕੇ ਪ੍ਰਿੰਸੀਪਲ ਚਰਨਜੀਤ ਕੌਰ ਨੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਪਟਾਕਿਆਂ ਤੋਂ ਦੂਰ ਰਹਿ ਕੇ ਪ੍ਰਦੂਸ਼ਣ ਰਹਿਤ ‘ਗ੍ਰੀਨ ਦੀਵਾਲੀ ਮਨਾਉਣ ਅਤੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਦੀ ਅਪੀਲ ਕੀਤੀ। ਸਕੂਲ ਮੈਨੇਜਮੈਂਟ ਵੱਲੋਂ ਸਾਰੇ ਬੱਚਿਆਂ ਤੇ ਸਟਾਫ ਨੂੰ ਮਿਠਾਈਆਂ ਤੇ ਤੋਹਫ਼ੇ ਵੰਡੇ ਗਏ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਰੇਨੂੰ ਬਾਲਾ, ਉਪ-ਪ੍ਰਧਾਨ ਸੁਖਦੇਵ ਪਾਲ, ਜੋਧਬੀਰ ਸਿੰਘ, ਅੰਜਨਾ ਰਾਣੀ, ਗੁਰਜੀਤ ਕੌਰ ਤੇ ਸਮੂਹ ਸਟਾਫ ਹਾਜ਼ਰ ਸੀ।