- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਪੀਐੱਸ ਕਾਲਜ ਆਫ ਨਰਸਿੰਗ ਵਿਖੇ ਦੀਵਾਲੀ ਮੌਕੇ ਕੀਤੀ ਸਜਾਵਟ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਏਪੀਐੱਸ ਕਾਲਜ ਆਫ ਨਰਸਿੰਗ ਮਲਸੀਆਂ ਵਿਖੇ ਦੀਵਾਲੀ ਸਬੰਧੀ ਕਾਲਜ ਦੀ ਸ਼ਾਨਦਾਰ ਸਜਾਵਟ ਕੀਤੀ ਗਈ। ਹਰ ਕਲਾਸ ਦੇ ਵਿਦਿਆਰਥੀਆਂ ਵੱਲੋਂ ਭਾਰਤ ਦੇ ਕਿਸੇ ਇਕ ਰਾਜ ਦਾ ਮਾਡਲ ਬਣਾ ਕੇ ਇਹ ਦਰਸਾਇਆ ਗਿਆ ਕਿ ਉਸ ਰਾਜ ਵਿਚ ਦੀਵਾਲੀ ਕਿਵੇਂ ਮਨਾਈ ਜਾਂਦੀ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਉਸ ਰਾਜ ਦੇ ਖਾਣੇ ਅਤੇ ਹੋਰ ਸੱਭਿਆਚਾਰਕ ਝਲਕੀਆਂ ਵੀ ਪੇਸ਼ ਕੀਤੀਆਂ। ਇਸ ਮੌਕੇ ਅਧਿਆਪਕ ਗਗਨਦੀਪ ਕੌਰ ਤੇ ਜੀਐੱਨਐੱਮ ਤੀਜੇ ਸਾਲ ਦੇ ਵਿਦਿਆਰਥੀਆਂ ਵੱਲੋਂ ਕੀਤੀ ਗਈ ਲਾਇਬ੍ਰੇਰੀ ਦੀ ਸਜਾਵਟ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ। ਪ੍ਰਿੰਸੀਪਲ ਤੇ ਅਧਿਆਪਕਾਂ ਵੱਲੋਂ ਕਲਾਸਾਂ ਦੀ ਸਜਾਵਟ ਦੇ ਆਧਾਰ 'ਤੇ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਆਉਣ ਵਾਲੀਆਂ ਕਲਾਸਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੁਕਾਬਲੇ ਵਿਚ ਆਪਣੀ ਕਲਾਸ ਦੇ ਨਾਲ-ਨਾਲ ਲਾਇਬ੍ਰੇਰੀ ਨੂੰ ਵਿਸ਼ੇਸ਼ ਤੌਰ ‘ਤੇ ਸਜਾਉਣ ਵਾਲੇ ਜੀਐੱਨਐੱਮ ਤੀਜੇ ਸਾਲ ਦੇ ਵਿਦਿਆਰਥੀ ਪਹਿਲੇ ਸਥਾਨ ‘ਤੇ ਰਹੇ। ਦੂਜੇ ਸਥਾਨ ‘ਤੇ ਸਾਂਝੇ ਤੌਰ ‘ਤੇ ਬੀਐੱਸਸੀ ਪਹਿਲੇ ਅਤੇ ਛੇਵੇਂ ਸਮੈਸਟਰ ਦੇ ਵਿਦਿਆਰਥੀ ਰਹੇ, ਜਦਕਿ ਤੀਜੇ ਸਥਾਨ ‘ਤੇ ਜੀਐੱਨਐੱਮ ਪਹਿਲੀ ਤੇ ਦੂਜੀ ਕਲਾਸ ਦੇ ਵਿਦਿਆਰਥੀ ਰਹੇ। ਇਸ ਮੌਕੇ ਪ੍ਰਿੰਸੀਪਲ ਜੇ. ਚੌਹਾਨ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਦੀਵਾਲੀ ਨੂੰ ਪ੍ਰਦੂਸ਼ਣ ਰਹਿਤ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਸਵਿੰਦਰ ਸਿੰਘ ਆਫਿਸ ਸੁਪਰਡੈਂਟ, ਕੁਲਦੀਪ ਚੌਹਾਨ ਕੋਆਰਡੀਨੇਟਰ, ਹਰਜੀਤ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਕੌਰ ਵਾਈਸ ਪ੍ਰਿੰਸੀਪਲ, ਅਧਿਆਪਕ ਗੁਰਪ੍ਰੀਤ ਕੌਰ, ਇਸ਼ੂ ਸੰਧੂ, ਮਨਦੀਪ ਕੌਰ, ਜਸਮੇਲ ਕੌਰ ਲਾਇਬ੍ਰੇਰੀਅਨ, ਇੰਦਰਬੀਰ ਕੌਰ ਲਾਇਬ੍ਰੇਰੀਅਨ, ਤਾਨੀਆ, ਗਗਨਦੀਪ ਕੌਰ, ਦਵਿੰਦਰ ਕੌਰ, ਪਰਮਜੀਤ ਕੌਰ, ਵਰਖਾ, ਖੁਸ਼ਦਿਲਜੀਤ ਕੌਰ, ਜਸਨਪ੍ਰੀਤ ਕੌਰ, ਸੰਦੀਪ ਕੌਰ, ਨੇਹਾ, ਰਾਹੁਲ, ਸਤਨਾਮ ਸਿੰਘ ਆਦਿ ਹਾਜ਼ਰ ਸਨ।