- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਪਾਹਜ ਆਸ਼ਰਮ ਵਿਖੇ ਉਤਸ਼ਾਹ ਤੇ ਸ਼ਾਨੋ-ਸ਼ੌਕਤ ਨਾਲ ਮਨਾਈ ਦੀਵਾਲੀ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਅਪਾਹਜ ਆਸ਼ਰਮ' ’ਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਅਸ਼ੋਕ ਕੁਮਾਰ ਮਿੱਤਲ ਸੰਸਦ ਮੈਂਬਰ, ਰਾਜ ਸਭਾ, ਡਾ. ਗਿਰੀਸ਼ ਬਾਲੀ ਆਈਆਰਐੱਸ, ਕਮਿਸ਼ਨਰ ਆਫ਼ ਇਨਕਮ ਟੈਕਸ, ਸੁਸ਼ੀਲ ਰਿੰਕੂ ਸਾਬਕਾ ਐੱਮਪੀ, ਮਨੋਰੰਜਨ ਕਾਲੀਆ ਸਾਬਕਾ ਮੰਤਰੀ, ਕੇਡੀ ਭੰਡਾਰੀ ਸੰਸਦੀ ਸਕੱਤਰ, ਵਨੀਤ ਧੀਰ ਮੇਅਰ, ਸ਼ੁਭੀ ਅੰਗਰਾ ਐੱਸਡੀਐੱਮ ਉਚੇਚੇ ਤੌਰ ’ਤੇ ਸ਼ਾਮਲ ਹੋਏ। ਸਮਾਗਮ ਦਾ ਸੰਚਾਲਨ ਡਾ. ਪਰਵਿੰਦਰ ਬਜਾਜ ਵੱਲੋਂ ਕੀਤਾ ਗਿਆ। ਇਸ ਮੌਕੇ ਮਨੋਰੰਜਨ ਕਾਲੀਆ ਸਾਬਕਾ ਮੰਤਰੀ ਨੇ ਅਪਾਹਜ ਆਸ਼ਰਮ ’ਚ ਨਵੀਂ ਲਗਾਈ ਗਈ ਆਧੁਨਿਕ ਲਿਫਟ ਦਾ ਉਦਘਾਟਨ ਕੀਤਾ। ਅਸ਼ੋਕ ਕੁਮਾਰ ਮਿੱਤਲ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਭਗਵਾਨ ਸ਼੍ਰੀ ਰਾਮ ਦੇ ਆਦਰਸ਼ਾਂ ਤੇ ਸਿੱਖਿਆਵਾਂ ਨੂੰ ਆਪਣੇ ਜੀਵਨ ’ਚ ਅਪਣਾਉਣਾ ਚਾਹੀਦਾ ਹੈ। ਡਾ. ਗਿਰੀਸ਼ ਬਾਲੀ ਨੇ ਕਿਹਾ ਕਿ ਦਾਨ ਤੇ ਸੇਵਾ ਮਨੁੱਖੀ ਜੀਵਨ ਦੇ ਸਭ ਤੋਂ ਉੱਤਮ ਗੁਣ ਹਨ। ਇਸ ਮੌਕੇ ਸੁਸ਼ੀਲ ਰਿੰਕੂ, ਕੇਡੀ ਭੰਡਾਰੀ ਵਿਨੀਤ ਧੀਰ ਮੇਅਰ, ਸੁਨੀਤਾ ਕਪੂਰ ਨੇ ਦੀਵਾਲੀ ਦੇ ਧਾਰਮਿਕ ਤੇ ਸੱਭਿਆਚਾਰਕ ਮਹੱਤਵ ਬਾਰੇ ਚਾਨਣਾ ਪਾਇਆ। ਚੇਅਰਮੈਨ ਤਰਸੇਮ ਕਪੂਰ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦਾਨੀਆਂ, ਸਮਰਥਕਾਂ ਤੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ। ਮੇਅਰ ਵਨੀਤ ਧੀਰ ਨੇ ਆਸ਼ਰਮ ਦੇ ਭਲਾਈ ਕਾਰਜਾਂ ਲਈ ਆਪਣੀ ਇਕ ਮਹੀਨੇ ਦੀ ਤਨਖਾਹ ਦੇਣ ਦਾ ਐਲਾਨ ਕੀਤਾ। ਅਨੁਜ ਬਾਂਸਲ ਚਾਰਟਰਡ ਅਕਾਊਂਟੈਂਟ ਨੇ 51 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਵਜੋਂ ਭੇਟ ਕੀਤੀ। ਇਸ ਮੌਕੇ ਆਰਕੇ ਭੰਡਾਰੀ, ਬ੍ਰਿਜ ਮਿੱਤਲ, ਸੁਭਾਸ਼ ਅਗਰਵਾਲ, ਮਨੋਹਰ ਲਾਲ ਸ਼ਰਮਾ, ਬਲਦੇਵ ਕਤਿਆਲ, ਸੰਜੇ ਸੱਭਰਵਾਲ, ਉਮੇਸ਼ ਢੀਂਗਰਾ, ਡਾ: ਜਗਦੀਪ ਸਿੰਘ, ਸੁਮਿਤ ਪੁਰੀ, ਨਿਧੀ ਪੁਰੀ, ਪ੍ਰਾਣ ਨਾਥ ਭੱਲਾ, ਦੇਸ਼ ਬੰਧੂ ਭੱਲਾ, ਲਲਿਤ ਭੱਲਾ, ਭਲਾਮਾ ਖਾਨ ਭੱਲਾ, ਸ਼ੈਲਜਾ ਭੱਲਾ ਆਦਿ ਹਾਜ਼ਰ ਸਨ।