- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏ ਜੀ ਆਈ ਵੱਲੋਂ ਪੂਰੀ ਤਰ੍ਹਾਂ ਰਵਾਇਤੀ ਢੰਗ ਨਾਲ ਦੀਵਾਲੀ ਮਨਾਈ ਗਈ

ਹਜ਼ਾਰਾਂ ਪਰਿਵਾਰਾਂ ਨੇ ਬੜੇ ਉਤਸ਼ਾਹ, ਖੁਸ਼ੀ ਤੇ ਸ਼ਰਧਾ ਨਾਲ ਰੌਸ਼ਨੀਆਂ ਦਾ ਤਿਉਹਾਰ ਮਨਾਇਆ
ਤੇਜਿੰਦਰ ਕੌਰ ਥਿੰਦ ਪੰਜਾਬੀ ਜਾਗਰਣ ਜਲੰਧਰ
ਏਜੀਆਈ ਇਨਫਰਾ ਲਿਮਟਿਡ ਵੱਲੋਂ 66 ਫੁੱਟ ਰੋਡ, ਜਲੰਧਰ ਸਥਿਤ ਅਰਬਾਨਾ ਦੇ ਸਜਾਏ ਗਏ ਮੈਦਾਨ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਪੂਰੇ ਮੈਦਾਨ ਨੂੰ ਮਿੱਟੀ ਦੇ ਦੀਵਿਆਂ, ਫੁੱਲਾਂ ਅਤੇ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਸੀ। ਚਾਰੇ ਪਾਸੇ ਖੁਸ਼ੀ ਤੇ ਤਿਉਹਾਰ ਦਾ ਬਹੁਤ ਹੀ ਸੁੰਦਰ ਮਾਹੌਲ ਦਿਖਾਈ ਦੇ ਰਿਹਾ ਸੀ। ਇਸ ਸਮਾਗਮ ਵਿੱਚ ਏ ਜੀ ਆਈ ਦੀਆਂ ਵੱਖ-ਵੱਖ ਰਿਹਾਇਸ਼ੀ ਸੋਸਾਇਟੀਆਂ ਦੇ ਹਜ਼ਾਰਾਂ ਪਰਿਵਾਰਾਂ ਨੇ ਆਪਣੇ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਸਮੇਤ ਸ਼ਿਰਕਤ ਕੀਤੀ। ਸਾਰੀਆਂ ਰਿਹਾਇਸ਼ੀ ਸੋਸਾਇਟੀਆਂ ਜਿਨ੍ਹਾਂ ਵਿੱਚ ਜਲੰਧਰ ਹਾਈਟਸ-1, 2 ਅਤੇ 3, ਸਮਾਰਟ ਹੋਮਜ਼, ਮੈਕਸੀਮਾ ਅਤੇ ਸਕਾਈ ਗਾਰਡਨ ਸ਼ਾਮਲ ਹਨ, ਰੰਗ-ਬਿਰੰਗੀਆਂ ਲਾਈਟਾਂ ਨਾਲ ਜਗਮਗਾ ਰਹੀਆਂ ਸਨ। ਫੁੱਲਾਂ, ਰੌਸ਼ਨੀਆਂ ਅਤੇ ਰਵਾਇਤੀ ਸਜਾਵਟ ਨੇ ਪੂਰੇ ਸਥਾਨ ਨੂੰ ਮਨਮੋਹਕ ਬਣਾ ਦਿੱਤਾ। ਇੱਥੇ ਪਰਿਵਾਰਾਂ ਨੇ ਆਪਣੇ ਯਾਦਗਾਰੀ ਪਲਾਂ ਨੂੰ ਤਸਵੀਰਾਂ ਵਿੱਚ ਕੈਦ ਕੀਤਾ। ਸਮਾਗਮ ਦੌਰਾਨ ਤੰਬੋਲਾ ਵੀ ਕਰਵਾਇਆ ਗਿਆ। ਇਸ ਤੋਂ ਇਲਾਵਾ ਖਾਣ-ਪੀਣ ਦੇ ਕਈ ਸਟਾਲ ਵੀ ਲਗਾਏ ਗਏ ਸਨ, ਜਿੱਥੇ ਪਰਿਵਾਰਾਂ ਨੇ ਸੁਆਦੀ ਪਕਵਾਨਾਂ ਦਾ ਆਨੰਦ ਮਾਣਿਆ। ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਆਪਣੇ ਪਰਿਵਾਰ ਸਮੇਤ ਇਸ ਸਮਾਗਮ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਬੜੀ ਸਾਦਗੀ ਅਤੇ ਆਪਣੇਪਣ ਨਾਲ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਸ਼ੁਭ ਮੌਕੇ ’ਤੇ ਉਨ੍ਹਾਂ ਕਿਹਾ ਕਿ ਦੀਵਾਲੀ ਸਿਰਫ਼ ਦੀਵਿਆਂ ਅਤੇ ਰੌਸ਼ਨੀਆਂ ਦਾ ਤਿਉਹਾਰ ਨਹੀਂ ਹੈ, ਸਗੋਂ ਇਹ ਖੁਸ਼ੀ, ਉਮੀਦ, ਨੇਕੀ ਅਤੇ ਆਪਸੀ ਪਿਆਰ ਦਾ ਵੀ ਤਿਉਹਾਰ ਹੈ। ਇਸ ਤਿਉਹਾਰ ਦੀ ਅਸਲ ਖੁਸ਼ੀ ਆਪਣੀਆਂ ਪੁਰਾਣੀਆਂ ਰਵਾਇਤਾਂ ਨੂੰ ਕਾਇਮ ਰੱਖਣ, ਇੱਕ-ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰਨ ਅਤੇ ਪਰਿਵਾਰ ਤੇ ਸਮਾਜ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ’ਚ ਹੈ।