ਜ਼ਿਲ੍ਹਾ ਪ੍ਰਧਾਨ ਵੱਲੋਂ ਸਕੂਲਾਂ ਦਾ ਦੌਰਾ
ਜ਼ਿਲ੍ਹਾ ਪ੍ਰਧਾਨ ਵੱਲੋਂ ਸਕੂਲਾਂ ਦਾ ਦੌਰਾ
Publish Date: Sun, 29 Mar 2026 08:28 PM (IST)
Updated Date: Sun, 29 Mar 2026 08:29 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਧੀਆ ਸਕੂਲ ਵਧੀਆ ਪੜ੍ਹਾਈ ਦੇ ਮਾਟੋ ਅਧੀਨ ਸਾਰੇ ਮਾਪਿਆਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਮਾਪੇ-ਅਧਿਆਪਕ ਮਿਲਣੀ (ਮੈਗਾ ਪੀਟੀਐੱਮ) ’ਚ ਸ਼ਾਮਲ ਹੋ ਕੇ ਸਕੂਲਾਂ ’ਚ ਪੜ੍ਹਦੇ ਬੱਚਿਆਂ ਦੇ ਭਵਿੱਖ ਨੂੰ ਹੋਰ ਚੰਗੇਰਾ ਬਣਾਉਣ ਲਈ ਨਿੱਗਰ ਸੁਝਾਅ ਦੇਣ। ਹਾਲ ਹੀ ’ਚ ਸਰਕਾਰ ਵੱਲੋਂ ਬੀਬੀ ਰਣਜੀਤ ਕੌਰ ਘਟਾਉੜਾ ਨੂੰ ਜ਼ਿਲ੍ਹਾ ਪ੍ਰਧਾਨ ਐਜੂਕੇਸ਼ਨ ਵਿੰਗ ਜਲੰਧਰ ਲਾਇਆ ਗਿਆ ਹੈ ਤੇ ਉਨ੍ਹਾਂ ਵੱਲੋਂ 28-3-2026 ਨੂੰ ਬਤੌਰ ਜ਼ਿਲ੍ਹਾ ਪ੍ਰਧਾਨ ਐਜੂਕੇਸ਼ਨ ਵਿੰਗ ਜਲੰਧਰ ਵੱਲੋਂ 5 ਸਕੂਲਾਂ ਦਾ ਦੌਰਾ ਕੀਤਾ ਗਿਆ, ਜਿਨ੍ਹਾਂ ’ਚ ਸਰਕਾਰੀ ਹਾਈ ਸਕੂਲ ਕੋਟਲਾ ਸੂਰਜ ਮੱਲ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਿਹਾਲੂ ਵਾਲ, ਸਰਕਾਰੀ ਹਾਈ ਸਕੂਲ ਤਲਵੰਡੀ ਮਾਧੋ, ਸਰਕਾਰੀ ਹਾਈ ਸਮਾਰਟ ਸਕੂਲ ਨਵਾਂ ਪਿੰਡ ਅਕਾਲੀਆਂ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੂੰਨੀਆਂ ਸ਼ਾਮਲ ਹਨ। ਇਨ੍ਹਾਂ ਪੰਜਾਂ ਸਕੂਲਾਂ ’ਚ ਪਹੁੰਚਣ ’ਤੇ ਉੱਥੋਂ ਦੇ ਸਟਾਫ਼ ਮੈਂਬਰਾਂ ਵੱਲੋਂ ਬੀਬੀ ਘਟਾਉੜਾ ਨੂੰ ਫੁੱਲਾਂ ਦੇ ਬੁੱਕੇ ਭੇਟ ਕਰ ਕੇ ਨਿੱਘਾ ਸਵਾਗਤ ਕੀਤਾ ਗਿਆ। ਕੁੱਝ ਜਮਾਤਾਂ ਦੇ ਬੱਚਿਆਂ ਦਾ ਨਤੀਜਾ ਵੀ ਐਲਾਨਿਆ ਗਿਆ ਤੇ ਖੇਡਾਂ ’ਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਇਸ ਦੌਰੇ ਦਾ ਮੁੱਖ ਮਕਸਦ ਬੱਚੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਨਿੱਜੀ ਤੌਰ ’ਤੇ ਮਿਲ ਕੇ ਲੜਕੀਆਂ ਦੀ ਸਿਹਤ ਪ੍ਰਤੀ ਵੀ ਉਨ੍ਹਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਸੀ, ਜਿਸ ਅਧੀਨ ਬੀਬੀ ਘਟਾਉੜਾ ਵੱਲੋਂ ਆਪਣੇ ਸੰਬੋਧਨ ’ਚ 9 ਸਾਲ ਤੋਂ 15 ਸਾਲ ਦੀ ਉਮਰ ਤੱਕ ‘ਐੱਚਪੀਵੀ’ ਟੀਕਾ ਲਗਵਾਉਣ ਲਈ ਬੱਚੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਗਿਆ।