- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਸੰਗਠਨ ਨੂੰ ਮਜ਼ਬੂਤ ਕਰਨ ਲਈ ਅਸ਼ੋਕ ਸਰੀਨ ਹਿੱਕੀ ਵੱਲੋਂ ਵੱਡੀਆਂ ਨਿਯੁਕਤੀਆਂ

-17 ਮੰਡਲਾਂ ਸਮੇਤ ਮੋਰਚਿਆਂ ਦੇ ਇੰਚਾਰਜ ਐਲਾਨੇ
-ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਤੇਜ਼ ਕੀਤੀਆਂ ਤਿਆਰੀਆਂ
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ
ਭਾਜਪਾ ਸੰਗਠਨ ਨੂੰ ਜਲੰਧਰ ’ਚ ਹੋਰ ਮਜ਼ਬੂਤ ਕਰਨ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਤੇਜ਼ ਕਰਨ ਦੇ ਮਕਸਦ ਨਾਲ ਭਾਜਪਾ ਦੇ ਜਲੰਧਰ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਵੱਲੋਂ ਵੱਡੀਆਂ ਸੰਗਠਨਾਤਮਕ ਨਿਯੁਕਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਜ਼ਿਲ੍ਹਾ ਜਨਰਲ ਸਕੱਤਰ ਦਵਿੰਦਰ ਭਾਰਦਵਾਜ, ਦੀਪਕ ਤੇਲੂ ਤੇ ਯੋਗੇਸ਼ ਧੀਰ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਜਲੰਧਰ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਤੇ ਸਹਿ-ਇੰਚਾਰਜਾਂ ਸਮੇਤ 17 ਮੰਡਲਾਂ ਤੇ ਵੱਖ-ਵੱਖ ਮੋਰਚਿਆਂ ਦੇ ਇੰਚਾਰਜਾਂ ਦਾ ਐਲਾਨ ਕੀਤਾ। ਵਿਧਾਨ ਸਭਾ ਹਲਕਾ ਜਲੰਧਰ ਉੱਤਰੀ ਲਈ ਦਵਿੰਦਰ ਭਾਰਦਵਾਜ ਨੂੰ ਇੰਚਾਰਜ ਤੇ ਰਾਜੇਸ਼ ਮਲਹੋਤਰਾ, ਗੁਰਪ੍ਰੀਤ ਵਿੱਕੀ ਤੇ ਕਿਰਨ ਭਗਤ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਜਲੰਧਰ ਕੇਂਦਰੀ ਲਈ ਦੀਪਕ ਤੇਲੂ ਨੂੰ ਇੰਚਾਰਜ ਤੇ ਰਾਜੇਸ਼ ਕਪੂਰ, ਅਸ਼ਵਨੀ ਭੰਡਾਰੀ ਤੇ ਸ਼ਾਲੂ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ। ਜਲੰਧਰ ਪੱਛਮੀ ਲਈ ਯੋਗੇਸ਼ ਧੀਰ ਨੂੰ ਇੰਚਾਰਜ ਤੇ ਦਰਸ਼ਨ ਭਗਤ, ਸੁਨੀਲ ਮੋਂਟੂ ਤੇ ਮੀਨੂੰ ਸ਼ਰਮਾ ਨੂੰ ਸਹਿ-ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਕੇਂਦਰੀ ਵਿਧਾਨ ਸਭਾ ਹਲਕੇ ਦੇ ਦਕੋਹਾ-ਪਰਾਗਪੁਰ ਮੰਡਲ ਲਈ ਗੋਲਡੀ ਭਾਟੀਆ, ਰਾਮਾ ਮੰਡੀ ਮੰਡਲ ਲਈ ਸੰਦੀਪ ਕੁਮਾਰ, ਡਿਵੀਜ਼ਨ ਨੰਬਰ 6 ਲਈ ਬਲਜੀਤ ਪ੍ਰਿੰਸ, ਡਿਵੀਜ਼ਨ ਨੰਬਰ 7 ਲਈ ਲਲਿਤ ਬਾਬੂ ਤੇ ਡਿਵੀਜ਼ਨ ਨੰਬਰ 8 ਲਈ ਸੰਨੀ ਸ਼ਰਮਾ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉੱਤਰੀ ਵਿਧਾਨ ਸਭਾ ਹਲਕੇ ਦੇ ਰੋਜ਼ ਪਾਰਕ ਡਿਵੀਜ਼ਨ ਲਈ ਬ੍ਰਿਜੇਸ਼ ਸ਼ਰਮਾ, ਮਕਸੂਦਾਂ ਡਿਵੀਜ਼ਨ ਲਈ ਮਨੀਸ਼ ਵਿਜ, ਸੋਡਲ ਡਿਵੀਜ਼ਨ ਲਈ ਵਿਸ਼ਨੂੰ ਜੋਸ਼ੀ, ਕਿਸ਼ਨਪੁਰਾ ਡਿਵੀਜ਼ਨ ਲਈ ਜੀਕੇ ਸੋਨੀ, ਸੰਤੋਖਪੁਰਾ ਡਿਵੀਜ਼ਨ ਲਈ ਜੌਲੀ ਬੇਦੀ ਤੇ ਭਗਤ ਸਿੰਘ ਕਿਲ੍ਹਾ ਮੁਹੱਲਾ ਡਿਵੀਜ਼ਨ ਲਈ ਹਿਮਾਂਸ਼ੂ ਸ਼ਰਮਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਪੱਛਮੀ ਵਿਧਾਨ ਸਭਾ ਹਲਕੇ ਦੇ ਬਸਤੀ ਬਾਵਾ ਖੇਲ ਡਿਵੀਜ਼ਨ ਲਈ ਅਸ਼ਵਨੀ ਅਟਵਾਲ, ਬਸਤੀ ਦਾਨਿਸ਼ਮੰਦਾ ਡਿਵੀਜ਼ਨ ਲਈ ਅਨੂ ਵਰਮਾ, ਬਸਤੀ ਗੁਜਾਂ ਡਿਵੀਜ਼ਨ ਲਈ ਤਰਸੇਮ ਥਾਪਾ, ਘਾਹ ਮੰਡੀ ਡਿਵੀਜ਼ਨ ਲਈ ਕੁਨਾਲ ਸ਼ਰਮਾ, ਮਾਡਲ ਹਾਊਸ ਡਿਵੀਜ਼ਨ ਲਈ ਪ੍ਰਮੋਦ ਕਸ਼ਯਪ ਤੇ ਭਾਰਗਵ ਨਗਰ ਡਿਵੀਜ਼ਨ ਲਈ ਐੱਮਸੀ ਅਜੇ ਭਗਤ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਪਾਰਟੀ ਦੇ ਮਹਿਲਾ ਮੋਰਚੇ ਲਈ ਰਾਜੇਸ਼ ਕਪੂਰ, ਯੁਵਾ ਮੋਰਚੇ ਲਈ ਸੰਜੀਵ ਮਨੀ, ਘੱਟ ਗਿਣਤੀ ਮੋਰਚੇ ਲਈ ਗੌਤਮ ਕੁਕਰੇਜਾ, ਓਬੀਸੀ ਮੋਰਚੇ ਲਈ ਐਡਵੋਕੇਟ ਡਿੰਪੀ ਲੁਬਾਣਾ ਤੇ ਕਿਸਾਨ ਮੋਰਚੇ ਲਈ ਮੋਨੂੰ ਪੁਰੀ ਨੂੰ ਇੰਚਾਰਜ ਬਣਾਇਆ ਗਿਆ ਹੈ। ਹਿੱਕੀ ਨੇ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਦਾ ਮੁੱਖ ਮਕਸਦ ਬੂਥ ਪੱਧਰ ਤੱਕ ਪਾਰਟੀ ਨੂੰ ਮਜ਼ਬੂਤ ਕਰਨਾ, ਵਰਕਰਾਂ ਵਿਚਕਾਰ ਬਿਹਤਰ ਤਾਲਮੇਲ ਬਣਾਉਣਾ ਤੇ ਪਾਰਟੀ ਦੀ ਵਿਚਾਰਧਾਰਾ ਦੇ ਨਾਲ-ਨਾਲ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ। ਇਸ ਮੌਕੇ ਭਾਜਪਾ ਆਗੂਆਂ ਨੇ ਸਾਰੇ ਨਵ-ਨਿਯੁਕਤ ਇੰਚਾਰਜਾਂ ਨੂੰ ਵਧਾਈ ਦਿੱਤੀ।