ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਵੱਲੋਂ ਬੇਅੰਤ ਸਿੰਘ ਦੇ ਜਨਮ ਦਿਨ ਮੌਕੇ ਸ਼ਰਧਾਂਜਲੀ ਸਮਾਗਮ
ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਵੱਲੋਂ ਸ਼ਹੀਦ-ਏ-ਆਜ਼ਮ ਬੇਅੰਤ ਸਿੰਘ ਦੇ ਜਨਮ ਦਿਨ ਮੌਕੇ ਸ਼ਰਧਾਂਜਲੀ ਸਮਾਗਮ
Publish Date: Thu, 19 Feb 2026 07:15 PM (IST)
Updated Date: Fri, 20 Feb 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਇੰਡੀਅਨ ਨੈਸ਼ਨਲ ਕਾਂਗਰਸ ਦੀ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਵੱਲੋਂ ਬੇਅੰਤ ਸਿੰਘ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਕੇ ਯਾਦ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਅੱਜ ਜੋ ਅਸੀਂ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਾਂ, ਉਸ ’ਚ ਬੇਅੰਤ ਸਿੰਘ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਨੇ ਆਪਣੀ ਸ਼ਹਾਦਤ ਦੇ ਕੇ ਪੰਜਾਬ ’ਚ ਅਮਨ-ਕਾਨੂੰਨ ਦੀ ਸਥਾਪਨਾ ਤੇ ਤਰੱਕੀ ਦਾ ਰਾਹ ਸੁਗਮ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਕਾਨੂੰਨ-ਵਿਵਸਥਾ ਕਾਇਮ ਰੱਖਣ ’ਚ ਅਸਫਲ ਰਹੀ ਹੈ ਤੇ ਲਾਅ ਐਂਡ ਆਰਡਰ ਦੀ ਸਥਿਤੀ ਚਿੰਤਾਜਨਕ ਹੈ। ਉਨ੍ਹਾਂ ਅਪੀਲ ਕੀਤੀ ਕਿ ਸਾਨੂੰ ਆਪਣੇ ਸ਼ਹੀਦਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਸਮਾਗਮ ਦੌਰਾਨ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਵੀ ਇਤਰਾਜ਼ ਜਤਾਇਆ ਗਿਆ। ਆਗੂਆਂ ਨੇ ਕਿਹਾ ਕਿ ਸਮਾਰੋਹ ਲਈ ਯੋਗ ਪ੍ਰਬੰਧ ਨਹੀਂ ਕੀਤੇ ਗਏ, ਨਾ ਪੌੜੀ ਲਗਵਾਈ ਗਈ ਤੇ ਨਾ ਹੀ ਸਫਾਈ ਦੀ ਢੰਗਸਾਰ ਵਿਵਸਥਾ ਕੀਤੀ ਗਈ। ਇਸ ਮੌਕੇ ਸੁਰਿੰਦਰ ਕੌਰ (ਇੰਚਾਰਜ ਹਲਕਾ ਜਲੰਧਰ ਵੈਸਟ), ਪਵਨ ਕੁਮਾਰ, ਡਾ. ਜਸਲੀਨ ਸੇਠੀ, ਜਗਦੀਸ਼ ਦਕੋਹਾ, ਰਿਸ਼ੀ ਕੇਸ਼ ਵਰਮਾ, ਵਿਪਨ ਕੁਮਾਰ ਬੁਲਾਰਾ, ਸੁਧੀਰ ਘੁੱਗੀ, ਆਨੰਦ ਬਿੱਟੂ, ਵਿੱਕੀ ਆਬਾਦਪੁਰਾ, ਬ੍ਰਹਮ ਦੇਵ ਸਹੋਤਾ, ਰਸ਼ਪਾਲ ਜੱਖੂ, ਲਵੀ ਸੋਹਲ, ਮਨਜੀਤ ਸਿੰਘ ਸਿਮਰਨ, ਅਸ਼ੋਕ ਹੰਸ, ਮੁਨੀਸ਼ ਪਾਹਵਾ, ਪ੍ਰਭਦਿਆਲ ਭਗਤ, ਨਵਦੀਪ ਜਰੇਵਾਲ, ਸਤਪਾਲ ਰਾਏ, ਰਾਕੇਸ਼ ਕੁਮਾਰ, ਰਵੀ ਬੱਗਾ, ਰੋਹਨ ਚੱਢਾ, ਗੁਰਪ੍ਰੀਤ ਸਿੰਘ, ਅਸ਼ੋਕ ਖੰਨਾ, ਰਮੇਸ਼ ਕੁਮਾਰ, ਹਰਦੀਪ ਸਿੰਘ, ਨਿਸ਼ਾਂਤ ਘਈ, ਗੁਲਸ਼ਨ ਮਿੱਡਾ, ਅਕਸ਼ਵੰਤ ਖੋਸਲਾ, ਮੁਖਤਿਆਰ ਅਹਿਮਦ ਅੰਸਾਰੀ ਤੇ ਰਾਜਿੰਦਰ ਸਹਿਗਲ ਸਮੇਤ ਕਈ ਹੋਰ ਕਾਂਗਰਸੀ ਆਗੂ ਮੌਜੂਦ ਸਨ।