ਬਾਰ ਐਸੋਸੀਏਸ਼ਨ ਵੱਲੋਂ ਮੇਅਰ ਤੇ ਹਲਕਾ ਇੰਚਾਰਜ ਦਾ ਸਵਾਗਤ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਮੇਅਰ ਵਿਨੀਤ ਧੀਰ ਤੇ ਨਿਤਿਨ ਕੋਹਲੀ ਦਾ ਸਵਾਗਤ
Publish Date: Wed, 07 Oct 2026 07:00 PM (IST)
Updated Date: Wed, 07 Oct 2026 07:02 PM (IST)
-ਵਕੀਲਾਂ ਦੀ ਪਾਰਕਿੰਗ ’ਚ ਫਲੱਡ ਲਾਈਟ ਲਗਾਉਣ ਦਾ ਕੀਤਾ ਉਦਘਾਟਨ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਰੇ ਵਕੀਲ ਮੈਂਬਰਾਂ ਵੱਲੋਂ ਅੱਜ ਬਾਰ ਰੂਮ ਵਿਖੇ ਪਹੁੰਚਣ ’ਤੇ ਜਲੰਧਰ ਦੇ ਮੇਅਰ ਤੇ ਨਾਰਥ ਹਲਕੇ ਦੇ ਇੰਚਾਰਜ ਵਿਨੀਤ ਧੀਰ ਤੇ ਆਮ ਆਦਮੀ ਪਾਰਟੀ ਦੇ ਕੇਂਦਰੀ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਰਤਨ ਦੂਆ ਤੇ ਸਕੱਤਰ ਅਮਰਿੰਦਰ ਸਿੰਘ ਥਿੰਦ, ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ ਨੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਤੇ ਇਸ ਤੋਂ ਬਾਅਦ ਮੇਅਰ ਵਿਨੀਤ ਧੀਰ ਨੇ ਨਿਤਿਨ ਕੋਹਲੀ ਨੇ ਦੇ ਨਾਲ ਬਾਰ ਦੀ ਪਾਰਕਿੰਗ ਵਿਖੇ ਫਲੱਡ ਲਾਈਟਾਂ ਲਗਾਏ ਜਾਣ ਦਾ ਉਦਘਾਟਨ ਵੀ ਕੀਤਾ। ਇਸ ਦੌਰਾਨ ਪ੍ਰਧਾਨ ਰਤਨ ਦੂਆ, ਸਕੱਤਰ ਅਮਰਿੰਦਰ ਸਿੰਘ ਥਿੰਦ ਤੇ ਬਾਰ ਕਮੇਟੀ ਦੇ ਮੈਂਬਰਾਂ ਵੱਲੋਂ ਵਕੀਲਾਂ ਦੀ ਸਮੱਸਿਆਵਾਂ ਨੂੰ ਲੈ ਕੇ ਇਕ ਮੰਗ ਪੱਤਰ ਵੀ ਮੇਅਰ ਵਿਨੀਤ ਧੀਰ ਨੂੰ ਦਿੱਤਾ ਗਿਆ ਤੇ ਕਿਹਾ ਕਿ ਵਕੀਲਾਂ ਦੀ ਪਾਰਕਿੰਗ ਨੂੰ ਪੱਕਾ ਕਰਵਾਇਆ ਜਾਵੇ ਤੇ ਨਾਲ ਹੀ ਵਕੀਲਾਂ ਦੇ ਚੈਂਬਰਾਂ ਤੇ ਕੋਰਟ ਕੰਪਲੈਕਸ ਪਾਸੇ ਖੜ੍ਹੇ ਹੋਣ ਵਾਲੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਵੀ ਪੱਕਾ ਹੱਲ ਕੀਤਾ ਜਾਵੇ। ਇਸ ਦੌਰਾਨ ਸ਼ਹਿਰ ਦੀਆਂ ਲੋਕ ਸਮੱਸਿਆਵਾਂ ਵੱਲ ਮੇਅਰ ਵਿਨੀਤ ਧੀਰ ਦਾ ਧਿਆਣ ਦਿਵਾਉਂਦੇ ਹੋਏ ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ ਨੇ ਕਿਹਾ ਕਿ ਸ਼ਹਿਰ ’ਚ ਲਗਾਤਾਰ ਨਾਜਾਇਜ਼ ਕਬਜ਼ਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਜੋ ਕਿ ਟਰੈਫਿਕ ਜਾਮ ਤੇ ਪੈਦਲ ਚੱਲਣ ਵਾਲੇ ਲੋਕਾਂ ਲਈ ਪ੍ਰੇਸ਼ਾਨੀ ਬਣ ਰਹੀ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਖਾਸ ਪੁਆਇੰਟਾਂ ’ਤੇ ਹਰ ਵੇਲੇ ਲੱਗੇ ਰਹਿਣ ਵਾਲੇ ਕੂੜੇ ਦੇ ਢੇਰਾਂ ਪ੍ਰਤੀ ਵੀ ਮੇਅਰ ਦਾ ਧਿਆਣ ਦਿਵਾਇਆ ਗਿਆ ਤੇ ਕਿਹਾ ਗਿਆ ਜੇਕਰ ਅਜਿਹੀਆਂ ਸਮੱਸਿਆਵਾਂ ਦਾ ਹੱਲ ਹੁੰਦਾ ਹੈ ਜਲੰਧਰ ਸ਼ਹਿਰ ਹੋਰ ਵੀ ਖੂਬਸੂਰਤ ਹੋਵੇਗਾ। ਇਸ ਦੌਰਾਨ ਆਪਣੇ ਸੰਬੋਧਨ ’ਚ ਮੇਅਰ ਵਿਨੀਤ ਧੀਰ ਤੇ ਨਿਤਿਨ ਕੋਹਲੀ ਨੇ ਕਿਹਾ ਕਿ ਉਹ ਵਕੀਲਾਂ ਦੀ ਪਾਰਕਿੰਗ ਨੂੰ ਪੱਕਾ ਕਰਨ ਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਹੱਲ ਪਹਿਲ ਦੇ ਆਧਾਰ ’ਤੇ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਇਸ ਦੌਰਾਨ ਹੋਰ ਵਕੀਲ ਮੈਂਬਰਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸਾਬਕਾ ਪ੍ਰਧਾਨ ਐਡਵੋਕੇਟ ਅਦਿੱਤਿਆ ਜੈਨ, ਸਾਬਕਾ ਪ੍ਰਧਾਨ ਐਡਵੋਕੇਟ ਓਮ ਪਰਕਾਸ਼ ਸ਼ਰਮਾ, ਸਾਬਕਾ ਸਕੱਤਰ ਐਡਵੋਕੇਟ ਰੋਹਿਤ ਗੰਭੀਰ, ਐਡਵੋਕੇਟ ਬਲਵਿੰਦਰ ਸਿੰਘ ਲੱਕੀ, ਐਡਵੋਕੇਟ ਚੰਦਨਦੀਪ ਸਿੰਘ, ਐਡਵੋਕੇਟ ਹਰਨੇਕ ਸਿੰਘ, ਐਡਵੋਕੇਟ ਕੇਡੀਐੱਸ ਰੰਧਾਵਾ, ਐਡਵੋਕੇਟ ਅਮਰੀਕ ਸਿੰਘ ਸੈਣੀ, ਐਡਵੋਕੇਟ ਜਗਰੂਪ ਸਿੰਘ ਸਰੀਂਹ, ਐਡਵੋਕੇਟ ਕਰਮਪਾਲ ਸਿੰਘ ਗਿੱਲ, ਸਾਬਕਾ ਪ੍ਰਧਾਨ ਗੁਰਮੇਲ ਸਿੰਘ ਲਿੱਧੜ, ਐਡਵੋਕੇਟ ਸੰਜੀਵ ਬਾਂਸਲ, ਐਡਵੋਕੇਟ ਰਾਜੀਵ ਕੋਹਲੀ, ਐਡਵੋਕੇਟ ਨਿਮਰਤਾ ਗਿੱਲ, ਐਡਵੋਕੇਟ ਹਰਪ੍ਰਤਾਪ ਸਿੰਘ, ਸਾਬਕਾ ਸਕੱਤਰ ਐਡਵੋਕੇਟ ਤੇਜਿੰਦਰ ਸਿੰਘ ਧਾਲੀਵਾਲ, ਐਡਵੋਕੇਟ ਰਾਕੇਸ਼ ਧੀਰ, ਐਡਵੋਕੇਟ ਛਾਇਆ ਖੁੱਲ੍ਹਰ, ਐਡਵੋਕੇਟ ਕੁਨਾਲ ਗੋਇਲ, ਐਡਵੋਕੇਟ ਰੋਬਿਨ ਸੇਠੀ, ਐਡਵੋਕੇਟ ਸੁਦੇਸ਼ ਕੁਮਾਰੀ, ਐਡਵੋਕੇਟ ਐਰਿਕ ਕੁਮਾਰ, ਐਡਵੋਕੇਟ ਰੋਹਨ ਕਾਂਤ, ਐਡਵੋਕੇਟ ਰਵੀਨਾ ਸੇਠੀ, ਐਡਵੋਕੇਟ ਮਧੂ ਸ਼ਰਮਾ, ਐਡਵੋਕੇਟ ਗੁਰਜੀਤ ਸਿੰਘ ਕਾਹਲੋਂ, ਐਡਵੋਕੇਟ ਜਗਪਾਲ ਸਿੰਘ ਧੁੱਪੜ, ਐਡਵੋਕੇਟ ਜਤਿੰਦਰ ਅਰੋੜਾ ਸਮੇਤ ਵੱਡੀ ਗਿਣਤੀ ’ਚ ਵਕੀਲ ਮੈਂਬਰ ਹਾਜ਼ਰ ਸਨ।