- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਣ ਐਲਾਨੇ ਬਿਜਲੀ ਕੱਟਾ ਵਿਰੁੱਧ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵੱਲੋਂ ਕੀਤਾ ਰੋਸ ਪ੍ਰਦਰਸ਼ਨ

-ਮੁੱਖ ਇੰਜਨੀਅਰ ਨੂੰ ਸੌਂਪਿਆ ਮੰਗ ਪੱਤਰ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਅਣ ਐਲਾਨੇ ਲਗਾਏ ਜਾ ਰਹੇ ਬਿਜਲੀ ਕੱਟਾ ਦੇ ਵਿਰੋਧ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਵੱਲੋਂ ਇਕਬਾਲ ਸਿੰਘ ਢੀਂਡਸਾ ਦੀ ਅਗਵਾਈ ਹੇਠ ਬਿਜਲੀ ਦਫਤਰ ਸ਼ਕਤੀ ਸਦਨ ਵਿਖੇ ਰੋਸ ਪ੍ਰਦਰਸ਼ਨ ਕੀਤਾ ਤੇ ਧਰਨਾ ਲਾਇਆ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦਾ ਪੁਤਲਾ ਫੂਕਿਆ ਗਿਆ। ਉਪਰੰਤ ਮੁੱਖ ਇੰਜਨੀਅਰ ਸਰਬਜੀਤ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਇਕਬਾਲ ਸਿੰਘ ਢੀਂਡਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਪੰਜਾਬ ’ਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਕਈ ਕਸਬਿਆਂ, ਸ਼ਹਿਰਾਂ ’ਚ ਕਈ ਕਈ ਘੰਟਿਆਂ ਦੇ ਕੱਟ ਲਗ ਰਹੇ ਹਨ। ਬਿਜਲੀ ਸੰਕਟ ਦੇ ਘਾਟੇ ਨੂੰ ਪੂਰਾ ਕਰਨ ਲਈ ਬਦਲਵੀਆਂ ਯੋਜਨਾਵਾਂ ਬਨਾਉਣ ਲਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਅਸਫ਼ਲ ਹੋ ਗਈ ਹੈ। ਦਿੱਲੀ ਤੇ ਪੰਜਾਬ ’ਚ ਬੈਠੇ ਆਮ ਆਦਮੀ ਪਾਰਟੀ ਦੇ ਆਗੂ ਚੌਵੀਂ ਘੰਟੇ ਬਿਜਲੀ ਦੇਣ ਦੇ ਵਾਅਦੇ ਕਰ ਰਹੇ ਸਨ ਪਰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਣਵਾਏ ਗਏ ਥਰਮਲ ਪਲਾਂਟ ਬੰਦ ਕਰ ਦਿੱਤੇ ਹਨ। ਉਨ੍ਹਾਂ ਮੰਗ ਕਰਦਿਆਂ ਕਿਹਾ ਪੰਜਾਬ ਸਰਕਾਰ ਇਸ ਗੰਭੀਰ ਮਸਲੇ ਨੂੰ ਤੁਰੰਤ ਹਲ ਕਰਕੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਜਲੀ ਦਾ ਮਸਲਾ ਜਲਦੀ ਹਲ ਨਾ ਕੀਤਾ ਤਾਂ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਇਸ ਮੌਕੇ ਇਕਬਾਲ ਸਿੰਘ ਢੀਂਡਸਾ ਪ੍ਰਧਾਨ, ਮਨਿੰਦਰਪਾਲ ਸਿੰਘ ਗੁੰਬਰ ਸਕੱਤਰ ਜਨਰਲ, ਅੰਮ੍ਰਿਤ ਬੀਰ ਸਿੰਘ ਪ੍ਰਧਾਨ ਯੂਥ ਅਕਾਲੀ ਦਲ, ਐਡਵੋਕੇਟ ਵਿਨੋਦ ਕੌਲ, ਸੁਰਜੀਤ ਸਿੰਘ ਨੀਲਾਮਹਿਲ, ਰਵਿੰਦਰ ਸਿੰਘ ਸਵੀਟੀ, ਮਨੀਸ਼ ਗਿੱਲ, ਜਸਬੀਰ ਸਿੰਘ ਵਾਲੀਆ, ਸ਼ਮਸ਼ੇਰ ਸਿੰਘ ਢੀਂਡਸਾ, ਜਸਬੀਰ ਸਿੰਘ ਲਾਡੀ, ਹਰਪ੍ਰੀਤ ਸਿੰਘ ਸਚਦੇਵਾ, ਗੁਰਜੀਤ ਸਿੰਘ ਪੋਪਲੀ, ਪ੍ਰਮਦੀਪ ਸਿੰਘ ਗੁੰਬਰ, ਚਰਨਜੀਤ ਸਿੰਘ ਲੁਬਾਣਾ, ਗੁਰਦੇਵ ਸਿੰਘ ਹੈਪੀ, ਜਸਪ੍ਰੀਤ ਸਿੰਘ ਚੌਹਾਨ, ਗੋਰਵ ਭਗਤ, ਅਰਜਨ ਬੈਹਲ, ਡਾ. ਰਘਬੀਰ ਸਿੰਘ, ਜਸਕੀਰਤ ਸਿੰਘ ਜੱਸੀ, ਗੁਰਮੀਤ ਸਿੰਘ ਬਾਵਾ, ਗੁਰਬਿੰਦਰ ਸਿੰਘ ਜੱਜ, ਜਸਪ੍ਰੀਤ ਸਿੰਘ ਜੱਸੀ, ਗੁਰਪ੍ਰੀਤ ਸਿੰਘ ਸਚਦੇਵਾ, ਜਗਦੀਪ ਸਿੰਘ ਸੈਣੀ, ਮਨਦੀਪ ਅਰੋੜਾ, ਕੁਲਬੀਰ ਸਿੰਘ ਢਿੱਲੋਂ, ਹਰੀਸ਼ ਹੈਪੀ, ਸਤਪਾਲ ਸਿੰਘ, ਧਰਮਵੀਰ, ਵਿਨੈ ਕੁਮਾਰ, ਰਾਮਪਾਲ, ਪ੍ਰਵੇਜ਼, ਹਨੀ ਮੱਲ, ਰਮੇਸ਼ ਕੁਮਾਰ, ਜੁਝਾਰ ਸਿੰਘ, ਹਰਜਿੰਦਰ ਸਿੰਘ ਪੱਡਾ, ਬਲਜੀਤ ਸਿੰਘ, ਵੰਸ਼, ਬੀਬੀ ਰੀਟਾ ਕੌਰ, ਜਸਵਿੰਦਰ ਕੌਰ ਕੰਬੋਜ, ਸਿਮਰਨ ਕੌਰ ਕੰਬੋਜ, ਮਮਤਾ ਗੁਪਤਾ, ਸੰਧਿਆ, ਕਲਾਵਤੀ, ਚੰਪਾ ਦੇਵੀ, ਰੀਨਾ ਕੁਮਾਰੀ, ਛੀਨਾਂ ਆਦਿ ਹਾਜ਼ਰ ਸਨ।