- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਬਜ਼ੀ ਮੰਡੀ ’ਚ ਫੜਾ ’ਤੇ ਬੋਰਡ ਲਗਾ ਕੇ ਨਜਾਇਜ਼ ਕਬਜ਼ੇ ਕਰਨ ਦਾ ਆੜ੍ਹਤੀਆਂ ਵਿਚਾਲੇ ਤਕਰਾਰ ਬਰਕਰਾਰ

--ਕਬਜ਼ਾਧਾਰੀਆਂ ਨੂੰ ਰਾਜਨੀਤਿਕ ਰਾਹਤ ਦੇਣ ਦੇ ਚਰਚੇ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਨਵੀਂ ਸਬਜ਼ੀ ਮੰਡੀ ਮਕਸੂਦਾਂ 'ਚ ਫੜਾਂ 'ਤੇ ਬੋਰਡ ਲਗਾ ਕੇ ਨਾਜਾਇਜ਼ ਕਬਜ਼ੇ ਕਰਨ ਵਾਲਾ ਮਾਮਲੇ ’ਚ ਮਾਰਕਿਟ ਕਮੇਟੀ ਦੇ ਚੇਅਰਮੈਨ ਵੱਲੋਂ ਕਬਜ਼ਾਧਾਰੀਆਂ ਨੂੰ ਸੋਮਵਾਰ ਤੱਕ ਰਾਹਤ ਦੇਣਾ ਦਰਸਾਉਦਾ ਹੈ ਕਿ ਕਿਤੇ ਨਾ ਕਿਤੇ ਸਬਜ਼ੀ ਮੰਡੀ ਵਿੱਚ ਨਜਾਇਜ਼ ਕਬਜ਼ੇ ਕਰਨ ਨੂੰ ਲੈ ਰਾਜਨੀਤੀ ਭਾਰੂ ਹੈ। ਇਹ ਚਰਚਾ ਅੱਜ ਉਸ ਵੇਲੇ ਸਬਜ਼ੀ ਮੰਡੀ ਵਿੱਚ ਛਿੜੀ ਜਦ ਦੋ ਧਿਰਾਂ ਵੱਲੋਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਐਸੋਸੀਏਸ਼ਨ ਵਲੋਂ ਵਿਵਾਦ ਸਝਾਉਣ ਦੀ ਕੀਤੀ ਮੀਟਿੰਗ ਬੇਸਿੱਟਾ ਰਹੀ। ਭਾਵੇਂ ਕਿ ਪਿਛਲੇ ਕੁਝ ਸਮਾਂ ਪਹਿਲਾਂ ਹੀ ਨਵੀਂ ਸਬਜ਼ੀ ਮੰਡੀ ਮਕਸੂਦਾਂ ਦੀ ਆੜਤੀ ਐਸੋਸੀਏਸ਼ਨ ਦੇ ਨਵੇਂ ਬਣੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਲਡੀ ਖਾਲਸਾ ਵਲੋਂ ਐਲਾਨ ਕੀਤਾ ਗਿਆ ਸੀ ਕਿ ਸਬਜ਼ੀ ਮੰਡੀ ਦਾ ਹਰ ਇਕ ਮਾਮਲਾ ਕੇਵਲ ਨਵੀਂ ਸਬਜ਼ੀ ਮੰਡੀ ਦੀ ਆੜ੍ਹਤੀ ਐਸੋਸੀਏਸ਼ਨ ਹੀ ਸੁਲਝਾਏਗੀ। ਇਸੇ ਤਹਿਤ ਉਨ੍ਹਾਂ ਵੱਲੋਂ ਬੀਤੇ ਦਿਨੀ ਨਵੀਂ ਸਬਜ਼ੀ ਮੰਡੀ ਵਿੱਚ ਨਵੇਂ ਬਣੇ ਫੜਾ ਉਪਰ ਫਰੂਟ ਮੰਡੀ ਦੇ ਆੜ੍ਹਤੀਆਂ ਵੱਲੋਂ ਕਬਜ਼ਾ ਕਰਨ ਦੇ ਮਾਮਲੇ ਨੂੰ ਲੈ ਕੇ ਬੀਤੀ ਦੇਰ ਰਾਤ ਹੋਏ ਤਕਰਾਰ ਨੂੰ ਸੁਲਝਾਉਣ ਲਈ ਆੜ੍ਹਤੀਆਂ ਨੂੰ ਇਕੱਠਿਆਂ ਕੀਤਾ ਸੀ। ਮਾਰਕੀਟ ਕਮੇਟੀ ਦੇ ਚੇਅਰਮੈਨ ਵੱਲੋਂ ਸੋਮਵਾਰ ਨੂੰ ਕਬਜ਼ਾਧਾਰੀਆਂ ਦੇ ਲਾਇਸੈਂਸ ਦੀ ਜਾਂਚ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਕਰਨ ਲਈ ਫੁਰਮਾਨ ਜਾਰੀ ਕੀਤਾ।
----------------------
ਧੱਕੇਸ਼ਾਹੀ ਨਾਲ ਕਬਜ਼ੇ ਦੇ ਲਾਏ ਦੋਸ਼
ਸਬਜ਼ੀ ਮੰਡੀ ਦੇ ਕੁਝ ਆੜ੍ਹਤੀਆਂ ਦਾ ਕਹਿਣਾ ਹੈ ਕਿ ਸਬਜ਼ੀ ਮੰਡੀ ਵਿਚ ਧੱਕੇ ਨਾਲ ਕਬਜ਼ੇ ਹੋ ਰਹੇ ਹਨ। ਦਸਿਆ ਜਾ ਰਿਹਾ ਹੈ ਕਿ ਫੜਾਂ ’ਤੇ ਵੀ ਉਨ੍ਹਾਂ ਵੱਲੋਂ ਕਬਜ਼ੇ ਕਰਕੇ ਆਪਣੇ ਬੋਰਡ ਲਗਾ ਲਏ, ਜਿਨ੍ਹਾਂ ਕੋਲ ਮੰਡੀ ਦਾ ਕੋਈ ਲਾਇਸੈਂਸ ਵੀ ਨਹੀਂ।
------------------
ਫੀਸ ਤੇ ਲਾਇਸੈਂਸ ਦੀ ਕੀਤੀ ਜਾਵੇਗੀ ਜਾਂਚ : ਸਕੱਤਰ
ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਦਲਬੀਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਵੱਲੋਂ ਫੜਾਂ ਤੇ ਬੋਰਡ ਲਗਾਏ ਗਏ ਹਨ ਉਨ੍ਹਾਂ ਦੀ ਫੀਸ ਅਤੇ ਅਧਿਕਾਰਤ ਲਾਇਸੈਂਸ ਦੀ ਜਾਂਚ ਸੋਮਵਾਰ ਨੂੰ ਕੀਤੀ ਜਾਵੇਗੀ।