- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਸ਼ਾਦੀਪ ਤੇ ਏਬੀ ਫਾਊਂਡੇਸ਼ਨ ਨੇ ਆਕਾਸ਼ਵਾਣੀ ਵਿਖੇ ਤਿਆਰ ਕੀਤਾ ਫ਼ਲਦਾਰ ਬੂਟਿਆਂ ਵਾਲਾ ਪਾਰਕ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਸਮਾਜ ਸੇਵੀ ਸੰਸਥਾ ਦਿਸ਼ਾਦੀਪ ਫਾਊਂਡੇਸ਼ਨ ਤੇ ਏਬੀ ਫਾਊਂਡੇਸ਼ਨ ਵੱਲੋਂ ਆਕਾਸ਼ਵਾਣੀ (ਆਲ ਇੰਡੀਆ ਰੇਡੀਓ) ਜਲੰਧਰ ਵਿਖੇ ਫ਼ਲਦਾਰ ਤੇ ਔਸ਼ਧੀ ਬੂਟਿਆਂ ਵਾਲਾ ਪਾਰਕ ਤਿਆਰ ਕੀਤਾ ਗਿਆ। ਇਸ ਵਿਸ਼ੇਸ਼ ਹਰਿਆਲੀ ਪਹਿਲਕਦਮੀ ’ਚ ਪਰਮਜੀਤ ਸਿੰਘ (ਪ੍ਰੋਗਰਾਮ ਹੈੱਡ), ਰਾਜੇਸ਼ ਬਾਲੀ (ਸੰਯੁਕਤ ਨਿਰਦੇਸ਼ਕ ਖ਼ਬਰਾਂ), ਗੁਰਵਿੰਦਰ ਸਿੰਘ ਸੰਧੂ (ਪ੍ਰੋਗਰਾਮ ਐਗਜ਼ੀਕਿਊਟਿਵ) ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ ਤੇ ਆਕਾਸ਼ਵਾਣੀ ਜਲੰਧਰ ਦੇ ਡਿਪਟੀ ਡਾਇਰੈਕਟਰ ਜਨਰਲ ਰਜਿੰਦਰ ਮੀਣਾ ਤੇ ਲਾਇਨ ਐਸ ਐਮ ਸਿੰਘ (ਸੰਸਥਾਪਕ ਤੇ ਚੀਫ਼, ਦਿਸ਼ਾਦੀਪ) ਨੇ ਆਕਾਸ਼ਵਾਣੀ ਦੇ ਪਿਛਲੇ ਵਿਹੜੇ ’ਚ ਸਿਰਜੇ ਨਵੇਂ ਪਾਰਕ ’ਚ ਅੰਬ, ਨਿੰਬੂ, ਅਮਰੂਦ, ਜਾਮੁਨ, ਨਿੰਮ, ਸੰਤਰਾ, ਅਰਜੁਨ, ਤੁਲਸੀ, ਆਂਵਲਾ ਵਰਗੇ ਬੂਟੇ ਲਗਾਏ। ਇਸ ਮੌਕੇ ਰਜਿੰਦਰ ਮੀਣਾ ਨੇ ਕਿਹਾ ਕਿ ਦਿਸ਼ਾਦੀਪ ਵਰਗੀਆਂ ਸੰਸਥਾਵਾਂ ਦੇ ਮਾਨਵ ਹਿਤੈਸ਼ੀ ਕਲਿਆਣਕਾਰੀ ਉਪਰਾਲੇ ਹੀ ਸਮਾਜ ’ਚ ਅਸਲੀ ਬਦਲਾਅ ਲਿਆਉਂਦੇ ਹਨ। ਏਬੀ ਫਾਉਂਡੇਸ਼ਨ ਦੇ ਕਰਤਾ ਧਰਤਾ ਤੇ ਪ੍ਰਸਿੱਧ ਸਰਜਨ ਡਾ. ਹਰਮੀਤ ਪਾਲ ਸਿੰਘ ਨੇ ਕਿਹਾ ਕਿ ਅਸੀਂ ਭਾਸ਼ਣ ਨਹੀਂ, ਆਪਣੀ ਕਥਨੀ ਨੂੰ ਸਾਰਥਕ ਕੀਤਾ ਹੈ ਕਰਨੀ ਬਨਾ ਕੇ। ਜਲੰਧਰ ਨੂੰ ਸਾਫ਼ ਸੁਥਰਾ ਤੇ ਹਰਿਆ ਭਰਿਆ ਬਣਾਉਣ ਲਈ ਅਜਿਹੇ ਹੋਰ ਪ੍ਰਾਜੈਕਟ ਵੀ ਅਸੀਂ ਸਪਾਂਸਰ ਕਰਾਂਗੇ।