- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੰਬਰਦਾਰ ਯੂਨੀਅਨ ਦੀ ਹੋਈ ਵਿਸ਼ੇਸ਼ ਮੀਟਿੰਗ ’ਚ ਹੋਈਆਂ ਵਿਚਾਰਾਂ

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਲੰਬੜਦਾਰ ਯੂਨੀਅਨ ਨਕੋਦਰ ਦੀ ਮੀਟਿੰਗ ਰਘੁਵੀਰ ਸਿੰਘ ਪ੍ਰਧਾਨ ਲੰਬੜਦਾਰ ਯੂਨੀਅਨ ਮਹਿਤਪੁਰ ਦੀ ਪ੍ਰਧਾਨਗੀ ਹੇਠ ਹੋਈ। ਇਸ ’ਚ ਹਰਕੰਵਲ ਸਿੰਘ ਮੁੰਧ ਸੀਨੀਅਰ ਮੀਤ ਪ੍ਰਧਾਨ ਪੰਜਾਬ ਵਿਸ਼ੇਸ਼ ਤੌਰ ’ਤੇ ਪੁੱਜੇ। ਮੀਟਿੰਗ ਦੌਰਾਨ ਲੰਬਰਦਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਲੰਬੜਦਾਰਾਂ ਦੀਆ ਜਾਇਜ਼ ਮੰਗਾਂ ਨਾ ਮੰਨੇ ਜਾਣ ਕਰਕੇ ਯੂਨੀਅਨ ਵੱਲੋਂ 5 ਅਕਤੂਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਕੇ ਰੋਸ ਰੈਲੀ ਕਰਨ ਬਾਰੇ ਜਾਣਕਾਰੀ ਦਿੱਤੀ। ਲੰਬੜਦਾਰਾਂ ਨੂੰ ਅਪੀਲ ਕੀਤੀ ਗਈ ਕਿ ਸਾਰੇ ਲੰਬੜਦਾਰ ਵੱਡੀ ਗਿਣਤੀ ’ਚ ਸਾਥੀਆਂ ਸਮੇਤ ਸੰਗਰੂਰ ਵਿਖੇ ਪਹੁੰਚ ਜਾਣ। ਇਸ ਸਬੰਧੀ ਇਕੱਠ 18 ਸਤੰਬਰ ਨੂੰ ਸਵੇਰੇ 10 ਵਜੇ ਤਹਿਸੀਲ ਕੰਪਲੈਕਸ ਨਕੋਦਰ ਦੇ ਦਫਤਰ ਵਿਖੇ ਹੋਵੇਗਾ। ਮੰਗਲਵਾਰ ਦੀ ਮੀਟਿੰਗ ’ਚ ਸੁਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ, ਰਾਜ ਕੁਮਾਰ ਮਹਿੰਮੀ ਜਨਰਲ ਸਕੱਤਰ ਜਲੰਧਰ ਦਿਹਾਤੀ, ਬਾਪੂ ਲਾਭ ਸਿੰਘ ਸਰਪ੍ਰਸਤ, ਸੁਖਦੇਵ ਸਿੰਘ ਦਰਗਾਬਾਦ, ਗੁਰਬਖਸ਼ ਸਿੰਘ ਜਹਾਂਗੀਰ, ਗੁਰਮਿੰਦਰ ਸਿੰਘ ਕੈਂਥ, ਰਤਨ ਰਾਏ ਨਕੋਦਰ, ਬਨਾਰਸੀ ਲਾਲ ਸਿੱਧਵਾਂ, ਦੇਵ ਗਾਂਧਰਾ, ਬਲਕਾਰ ਭੋਡੀਪੁਰ, ਹਰਭਜਨ ਬੰਗੜ, ਸਰਵਣ ਸਿੰਘ ਬਾਠ, ਹਰਜਿੰਦਰ ਸਿੰਘ ਮੱਲੀਆਂ ਖੁਰਦ ਆਦਿ ਹਾਜ਼ਰ ਸਨ।