ਤਰਕਸ਼ੀਲਾਂ ਨੇ ਮਨਾਇਆ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ
ਤਰਕਸ਼ੀਲ ਸੁਸਾਇਟੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਕੀਤੀ ਵਿਚਾਰ ਚਰਚਾ
Publish Date: Tue, 29 Sep 2026 08:36 PM (IST)
Updated Date: Tue, 29 Sep 2026 08:39 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸਬੰਧਤ ਉਨ੍ਹਾਂ ਵੱਲੋਂ ਆਜ਼ਾਦੀ ਸੰਗਰਾਮ ’ਚ ਪਾਇਆ ਯੋਗਦਾਨ ਤੇ ਇਨਕਲਾਬੀ ਵਿਚਾਰਧਾਰਾ ਨਾਲ ਕੀਤਾ ਗਿਆ ਕਾਰਜ ਸਦਾ ਹੀ ਯਾਦ ਰੱਖਿਆ ਜਾਵੇਗਾ। ਸੁਸਾਇਟੀ ਵੱਲੋਂ ਤਹਿ ਕਾਰਜਾਂ ’ਚ ਸਹੀਦ ਭਗਤ ਸਿੰਘ ਜਨਮ ਦਿਹਾੜਾ ਪ੍ਮੁੱਖ ਕਾਰਜ ਹੈ। ਹਰ ਸਾਲ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਮੌਕੇ ਦੋ ਵਰਕੀ ਪਰਚਾ ਵੰਡਿਆ ਜਾਂਦਾ ਹੈ। ਚਰਚਾ ’ਚ ਬੋਲਦਿਆਂ ਨਸੀਬ ਚੰਦ ਬੱਬੀ ਨੇ ਜਾਣਕਾਰੀ ਸਾਂਝੀ ਕੀਤੀ ਕਿ ਲਾਹੌਰ ਸਥਿਤ ਦਵਾਰਕਾ ਦਾਸ ਲਾਇਬ੍ਰੇਰੀ ਬਹੁਤ ਵੱਡਾ ਇਨਕਲਾਬੀ ਕੇਂਦਰ ਰਿਹਾ। ਇਸ ਲਾਇਬ੍ਰੇਰੀ ਦੇ ਸੰਚਾਲਕ ਰਾਜਾ ਰਾਮ ਸਾਸਤਰੀ ਸਨ। ਇਨ੍ਹਾਂ ਦੀ ਕਿਤਾਬ ਅਮਰ ਸਹੀਦਾਂ ਦੀਆਂ ਯਾਦਾਂ ’ਚ ਸਭ ਜਾਣਕਾਰੀ ਹੈ ਤੇ ਤਰਕ ਭਾਰਤੀ ਪ੍ਕਾਸ਼ਨ ਵੱਲੋਂ ਇਹ ਪ੍ਕਾਸ਼ਿਤ ਕੀਤੀ ਗਈ ਹੈ। ਇਸ ਮੌਕੇ ਹਾਜ਼ਰ ਸਾਥੀ ਪ੍ਰਧਾਨ ਪਰਮਜੀਤ ਸਿੰਘ, ਵਿਜੈ ਰਾਹੀਂ, ਨਸੀਬ ਚੰਦ ਬੱਬੀ, ਅਰੁਣ ਸੋਫੀ ਪਿੰਡ, ਅਸੋਕ ਹੀਰ, ਸੁਰਿੰਦਰ ਰਾਜਾ, ਨਕੋਦਰ ਤੋਂ ਸਾਥੀ ਠੇਕੇਦਾਰ ਕਰਮ ਸਿੰਘ ਲਾਡੀ, ਸੁਭਾਸ ਚੰਦਰ, ਤਿਲਕ ਰਾਜ ਪੱਤਰਕਾਰ, ਮਾਸਟਰ ਪਵਨ ਕੁਮਾਰ ਸਾਇੰਸ ਟੀਚਰ ਹਾਜ਼ਰ ਸਨ।