ਲੋਕਾਂ ਦੇ ਘਰਾਂ ’ਚ ਗੰਦਾ ਪਾਣੀ ਵੜਿਆ, ਮੁਹੱਲਾ ਵਾਸੀਆਂ ਨੇ ਪ੍ਰਗਟਾਇਆ ਰੋਸ
ਲੋਕਾਂ ਦੇ ਘਰਾਂ ’ਚ ਗੰਦਾ ਪਾਣੀ ਵੜਿਆ, ਮੁਹੱਲਾ ਵਾਸੀਆਂ ਨੇ ਪ੍ਰਗਟਾਇਆ ਰੋਸ
Publish Date: Fri, 23 Jan 2026 07:06 PM (IST)
Updated Date: Fri, 23 Jan 2026 07:09 PM (IST)

- ਛੱਪੜ ਦਾ ਗੰਦਾ ਪਾਣੀ ਬਾਹਰ ਨਿਕਲ ਕੇ ਭਿਆਨਕ ਬਿਮਾਰੀਆਂ ਨੂੰ ਦੇ ਰਿਹਾ ਸੱਦਾ - ਮੁਹੱਲਾ ਵਾਸੀਆਂ ਨੇ ਮਸਲਾ ਹੱਲ ਨਾ ਹੋਣ ’ਤੇ ਧਰਨਾ ਲਾਉਣ ਦੀ ਦਿੱਤੀ ਚਿਤਾਵਨੀ ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਢੰਡਵਾੜ ਪਿੰਡ ਤੋਂ ਚੱਕ ਦੇਸਰਾਜ ਵਾਲੀ ਸੜਕ ’ਤੇ ਪੈਂਦੇ ਛੱਪੜ ਦੀ ਸਫ਼ਾਈ ਨਾ ਹੋਣ ਅਤੇ ਵੀਰਵਾਰ ਰਾਤ ਤੋਂ ਲਗਾਤਾਰ ਮੀਂਹ ਪੈਣਾ ਨਾਲ ਛੱਪੜ ਦਾ ਪਾਣੀ ਓਵਰਫਲੋਅ ਹੋ ਕੇ ਲੋਕਾਂ ਦੇ ਘਰਾਂ ’ਚ ਵੜ ਗਿਆ। ਮੁਹੱਲਾ ਵਾਸੀਆ ਨੇ ਸ਼ੁੱਕਰਵਾਰ ਨੂੰ ਰੋਸ ਜ਼ਾਹਰ ਕਰਦਿਆ ਸਬੰਧਿਤ ਵਿਭਾਗ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਮਸਲੇ ਦਾ ਹੱਲ ਜਲਦੀ ਨਾ ਕੀਤਾ ਗਿਆ ਤਾਂ ਉਹ ਧਰਨਾ ਦੇਣ ਲਈ ਮਜਬੂਰ ਹੋਣਗੇ। ਰੋਸ ਜ਼ਾਹਰ ਕਰਨ ਵਾਲਿਆਂ ’ਚ ਸ਼ਾਮਲ ਪਰਮਜੀਤ ਕੈਲੇ ਨੇ ਕਿਹਾ ਕਿ ਛੱਪੜਾ ਦਾ ਪਾਣੀ ਓਵਰਫਲੋਅ ਹੋ ਕੇ ਸੜਕ ’ਤੇ ਖੜ੍ਹਾ ਹੋਣ ਕਰ ਕੇ ਮੁਹੱਲਾ ਵਾਸੀਆਂ ਤੇ ਆਉਂਦੇ-ਜਾਂਦੇ ਰਾਹਗੀਰਾਂ ਕਾਫੀ ਮੁਸ਼ਕਿਲ ਦਾ ਸਹਾਮਣਾ ਕਾਰਨ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ’ਚ ਵਿਕਾਸ ਕਾਰਜ ਕਰਵਾਉਣ ਲਈ ਦਾਅਵੇ ਕੀਤੇ ਜਾਦੇ ਹਨ ਜੋ ਖੋਖਲੇ ਸਾਬਤ ਹੋ ਰਹੇ ਹਨ। ਇਸ ਮੌਕੇ ਪਰਮਜੀਤ ਕੈਲੇ ਨੇ ਕਿਹਾ ਕਿ ਸਫ਼ਾਈ ਨਾ ਹੋਣ ਕਰ ਕੇ ਛੱਪੜ ਕੰਢੇ ਗੰਦਗੀ ਦੇ ਢੇਰ ਲੱਗ ਚੁੱਕੇ ਹਨ ਤੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਜਾਗੀਰ ਸਿੰਘ ਢੰਡਵਾੜ ਨੇ ਕਿਹਾ ਕਿ ਛੱਪੜ ਦੇ ਦੂਜੇ ਪਾਸੇ ਉਨ੍ਹਾਂ ਦੀ ਜ਼ਮੀਨ ਹੈ। ਛੱਪੜ ਦਾ ਪਾਣੀ ਓਵਰਫਲੋਅ ਹੋ ਕੇ ਉਨ੍ਹਾਂ ਦੀ ਫਸਲ ਦਾ ਭਾਰੀ ਨੁਕਸਾਨ ਕਰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਬੰਧਿਤ ਵਿਭਾਗ ਛੱਪੜ ਦੀ ਸਫ਼ਾਈ ਜਲਦੀ ਤੋਂ ਜਲਦੀ ਕਰਵਾਏ ਤਾਂ ਜੋ ਉਨ੍ਹਾਂ ਦੀ ਫਸਲ ਦਾ ਨੁਕਸਾਨ ਨਾ ਹੋਵੇ ਤਾਂ ਆਉਣ ਵਾਲੇ ਲੋਕਾਂ ਨੂੰ ਵੀ ਲੰਘਣ ’ਚ ਕੋਈ ਪਰੇਸ਼ਾਨੀ ਨਾ ਆਵੇ। ਗੁਰਨੇਕ ਸਿੰਘ ਲੰਬੜਦਾਰ ਨੇ ਕਿਹਾ ਕਿ ਸ਼ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ 1 ਫਰਵਰੀ ਨੂੰ ਸੰਗਤਾਂ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਾਰਿਸ਼ ਹੋਣ ਕਰ ਕੇ ਛੱਪੜ ਦਾ ਪਾਣੀ ਲੋਕਾਂ ਦੇ ਘਰਾਂ ਤੇ ਗੁਰਦੁਆਰਾ ਸਾਹਿਬ ਬਾਹਰ ਖੜ੍ਹਾ ਹੋਣ ਕਰ ਕੇ ਸੰਗਤਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਸਬੰਧਿਤ ਵਿਭਾਗ ਨੂੰ ਅਪੀਲ ਕੀਤੀ ਕਿ ਛੱਪੜ ਦੀ ਜਲਦੀ ਤੋਂ ਜਲਦੀ ਸਫ਼ਾਈ ਕਰਾਈ ਜਾਵੇ ਤਾਂ ਜੋ ਸੰਗਤਾਂ ਗੁਰਦੁਆਰਾ ਸਾਹਿਬ ਆਉਂਦੀਆਂ ਹਨ, ਉਨ੍ਹਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਸੰਦੀਪ ਬੱਧਣ, ਬਿੱਲਾ ਢੰਡਵਾੜ, ਰੇਸ਼ਮ ਲਾਲ ਨੇ ਹਲਕੇ ਦੇ ਲੀਡਰਾਂ ਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਛੱਪੜ ਦੀ ਜਲਦੀ ਤੋਂ ਜਲਦੀ ਸਫ਼ਾਈ ਕਰਵਾਈ ਜਾਵੇ। ਜੇਕਰ ਸਫ਼ਾਈ ਨਹੀਂ ਕਰਵਾਈ ਜਾਂਦੀ ਤਾਂ ਸੰਗਤਾਂ ਧਰਨਾ ਦੇਣ ਲਈ ਮਜਬੂਰ ਹੋਣਗੀਆਂ। ਇਸ ਮੌਕੇ ਪਿਆਰਾ ਰਾਮ, ਸੁਰਿੰਦਰ ਪਾਲ, ਨਿਰਮਲ ਸਿੰਘ, ਨਿਰਮਲ ਸਿੰਘ ਕੈਂਥ, ਮਲਕੀਤ ਰਾਮ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।