- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾਇਰੈਕਟਰ ਸਪੋਰਟਸ ਅਭਿਜੀਤ ਕਪਲਿਸ਼ ਨੇ ਲਿਆ ਬਰਲਟਨ ਪਾਰਕ ਦੇ ਵਿਕਾਸ ਕੰਮਾਂ ਦਾ ਜਾਇਜ਼ਾ

ਨਿਗਮ ਕਮਿਸ਼ਨਰ ਤੇ ਅਧਿਕਾਰੀ ਵੀ ਮੌਕੇ ਤੇ ਮੌਜੂਦ ਰਹੇ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਪਹਿਲੀ ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਏਸ਼ੀਅਨ ਹਾਕੀ ਮੁਕਾਬਲਿਆਂ ਦੀਆਂ ਤਿਆਰੀਆਂ ਦਾ ਬੁੱਧਵਾਰ ਨੂੰ ਸਪੋਰਟਸ ਵਿਭਾਗ ਦੇ ਡਾਇਰੈਕਟਰ ਅਭਿਜੀਤ ਕਪਲਿਸ਼ ਨੇ ਬਰਲਟਨ ਪਾਰਕ ਵਿਖੇ ਚੱਲ ਰਹੇ ਵਿਕਾਸ ਕੰਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਸੁਰਿੰਦਰ ਸਿੰਘ, ਏਡੀਸੀ ਅਮਰਜੀਤ ਸਿੰਘ ਬੈਂਸ ਬੀਐਂਡਆਰ ਦੇ ਐੱਸਈ ਰਾਹੁਲ ਧਵਨ, ਐਕਸੀਅਨ ਰਾਮਪਾਲ ਤੇ ਸੁਖਵਿੰਦਰ ਸਿੰਘ ਤੇ ਹੋਰ ਅਧਿਕਾਰੀ ਵੀ ਉਨ੍ਹਾਂ ਨਾਲ ਮੌਜੂਦ ਸਨ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਸਾਰੇ ਕੰਮ ਸਮੇਂ ਸਿਰ ਮੁਕੰਮਲ ਕਰਨ ਤੇ ਸਮਾਗਮ ਦੌਰਾਨ ਖਿਡਾਰੀਆਂ ਅਤੇ ਦਰਸ਼ਕਾਂ ਲਈ ਸੁਚੱਜੇ ਪ੍ਰਬੰਧ ਯਕੀਨੀ ਬਣਾਉਣ ਲਈ ਹਦਾਇਤਾਂ ਦਿੱਤੀਆਂ।
ਅਧਿਕਾਰੀਆਂ ਵੱਲੋਂ ਬਰਲਟਨ ਪਾਰਕ ਵਿਖੇ ਸਫ਼ਾਈ, ਬੁਨਿਆਦੀ ਢਾਂਚੇ, ਸੁੰਦਰੀਕਰਨ ਅਤੇ ਹੋਰ ਨਾਗਰਿਕ ਸਹੂਲਤਾਂ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਨਗਰ ਨਿਗਮ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਏਸ਼ੀਅਨ ਹਾਕੀ ਖੇਡਾਂ ਦੀ ਸਫ਼ਲਤਾ ਲਈ ਨਗਰ ਨਿਗਮ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ ਅਤੇ ਸਾਰੇ ਸਬੰਧਤ ਕੰਮ ਸਮੇਂ ਸਿਰ ਮੁਕੰਮਲ ਕੀਤੇ ਜਾਣਗੇ।
---
ਕਮਿਸ਼ਨਰ ਨੇ ਕੀਤਾ ਦੌਰਾ
ਇਸ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਸੁਰਿੰਦਰ ਸਿੰਘ ਨੇ ਸਪੋਰਟਸ ਡਾਇਰੈਕਟਰ ਦੇ ਆਉਣ ਤੋਂ ਪਹਿਲਾਂ ਬਰਲਟਨ ਪਾਰਕ ਵਿਖੇ ਚੱਲ ਰਹੇ ਕੰਮਾਂ ਦੀ ਸਮੀਖਿਆ ਕੀਤੀ ਤੇ ਅਧਿਕਾਰੀਆਂ ਨੂੰ ਨਿਰਧਾਰਤ ਸਮੇਂ ਤੇ ਵਿਕਾਸ ਕੰਮ ਪੂਰੇ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਠੇਕਾ ਕੰਪਨੀ ਨੂੰ ਵੀ ਚਿਤਾਵਨੀ ਦਿੱਤੀ ਜਾਵੇ ਕਿ ਉਹ ਮਿਥੇ ਸਮੇਂ ਤੇ ਵਿਕਾਸ ਕੰਮ ਪੂਰੇ ਕਰੇ ਤਾਂ ਜੋ ਪਹਿਲੀ ਨੰਬਰ ਤੋਂ ਸ਼ੁਰੂ ਹੋਣ ਜਾਣ ਵਾਲੀਆਂ ਏਸ਼ੀਅਨ ਹਾਕੀ ਖੇਡਾ ਸਫਲਤਾ ਪੂਰਨ ਸਮਾਪਤ ਹੋ ਸਕਣ।