- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਕਾਸ਼ਵਾਣੀ ਦੇ ਮਹਾਨਿਦੇਸ਼ਕ ਰਾਜੀਵ ਕੁਮਾਰ ਜੈਨ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਬਾਰਡਰ ਸਟੇਸ਼ਨਾਂ ਦਾ ਨਿਰੀਖਣ ਕੀਤਾ

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਆਕਾਸ਼ਵਾਣੀ ਦੇ ਡਾਇਰੈਕਟਰ ਜਨਰਲ ਰਾਜੀਵ ਕੁਮਾਰ ਜੈਨ ਨੇ ਅੱਜ ਪੰਜਾਬ ਦੇ ਜਲੰਧਰ ਤੇ ਅੰਮ੍ਰਿਤਸਰ ’ਚ ਸਰਹੱਦੀ ਖੇਤਰ ਦੇ ਪ੍ਰਸਾਰਣਾਂ ਦਾ ਨਿਰੀਖਣ ਕੀਤਾ ਤੇ ਇਨ੍ਹਾਂ ਦੋਵਾਂ ਸਟੇਸ਼ਨਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਕੰਮ-ਕਾਜ ਦੀ ਸਮੀਖਿਆ ਕੀਤੀ। ਉਨ੍ਹਾਂ ਪੰਜਾਬ ’ਚ ਆਕਾਸ਼ਵਾਣੀ ਦੇ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਵੀ ਜਾਇਜ਼ਾ ਲਿਆ। ਰਾਸ਼ਟਰੀ ਪ੍ਰਸਾਰਕ ਦੇ ਮਾਪਦੰਡਾਂ ਅਨੁਸਾਰ ਨਿਰਵਿਘਨ ਪ੍ਰਸਾਰਣ ਤੇ ਮਨੋਰੰਜਨ ਦੇ ਨਾਲ ਸੂਚਨਾ (ਇਨਫੋਟੇਨਮੈਂਟ) ਪ੍ਰਦਾਨ ਕਰਨ ’ਚ ਉਨ੍ਹਾਂ ਦੇ ਯਤਨਾਂ ਲਈ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸ਼ਲਾਘਾ ਕੀਤਾ ਤੇ ਉਨ੍ਹਾਂ ਨੇ ਸਟੇਸ਼ਨਾਂ ਦੇ ਸੁਚਾਰੂ ਸੰਚਾਲਨ ਲਈ ਜ਼ਰੂਰੀ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਜਲੰਧਰ ਸਟੇਸ਼ਨ 'ਤੇ ਇਕ ਬੂਟਾ ਵੀ ਲਗਾਇਆ। ਇਸ ਤੋਂ ਪਹਿਲਾਂ, ਜਲੰਧਰ ਸਟੇਸ਼ਨ 'ਤੇ ਉੱਪ ਮਹਾਨਿਦੇਸ਼ਕ (ਇੰਜੀਨੀਅਰਿੰਗ) ਰਣਜੀਤ ਮੀਣਾ ਦੇ ਨਾਲ-ਨਾਲ ਪ੍ਰੋਗਰਾਮ ਤੇ ਖ਼ਬਰਾਂ ਦੇ ਮੁਖੀ ਤੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸ਼ਾਮ ਦੇ ਸਮੇਂ ਜੈਨ ਨੇ ਅੰਮ੍ਰਿਤਸਰ ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਤੋਂ ਦਿਨ ’ਚ ਦੋ ਵਾਰ ਸ਼ਬਦ ਕੀਰਤਨ ਦੇ ਨਿਰਵਿਘਨ ਪ੍ਰਸਾਰਣ ਤੇ ਸ਼ਾਮ ਨੂੰ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਪ੍ਰਸਾਰਣ ਲਈ ਕੀਤੀ ਗਈ ਵਿਵਸਥਾ ਦੀ ਵੀ ਸਮੀਖਿਆ ਕੀਤੀ।