- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਟੀ ਗਰੁੱਪ ਤੇ ਆਈਆਈਟੀ ਦਿੱਲੀ ਦੀ ਸਾਂਝ ਨਾਲ ਡਿਜ਼ੀਟਲ ਪ੍ਰੈਕਟੀਕਲ ਸਿੱਖਿਆ ਹੋਵੇਗੀ ਹੋਰ ਮਜ਼ਬੂਤ

ਆਈਆਈਟੀ ਦਿੱਲੀ ਦੀ ਸਾਂਝ ਨਾਲ ਡਿਜ਼ੀਟਲ ਪ੍ਰੈਕਟੀਕਲ ਸਿੱਖਿਆ ਹੋਵੇਗੀ ਹੋਰ ਮਜ਼ਬੂਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀ ਵਰਚੁਅਲ ਲੈਬਜ਼ ਪਹਿਲਕਦਮੀ ਤਹਿਤ ਆਈਆਈਟੀ ਦਿੱਲੀ ਨਾਲ ਸਹਿਯੋਗ ਕੀਤਾ ਹੈ। ਇਹ ਪਹਿਲਕਦਮੀ ਨੈਸ਼ਨਲ ਮਿਸ਼ਨ ਆਨ ਐਜੂਕੇਸ਼ਨ ਥਰੂ ਆਈਸੀਟੀ ਰਾਹੀਂ ਲਾਗੂ ਕੀਤੀ ਜਾ ਰਹੀ ਹੈ। ਇਸ ਸਹਿਯੋਗ ਤਹਿਤ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੂੰ ਆਈਆਈਟੀ ਦਿੱਲੀ ਅਧੀਨ ਵਰਚੁਅਲ ਲੈਬਜ਼ ਦੇ ਨੋਡਲ ਕੇਂਦਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਵਰਚੁਅਲ ਲੈਬਜ਼ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਨੂੰ ਤਕਨਾਲੋਜੀ ਆਧਾਰਿਤ ਪ੍ਰੈਕਟੀਕਲ ਸਿੱਖਿਆ ਤੇ ਵਰਚੁਅਲ ਪ੍ਰਯੋਗਾਂ ਤੱਕ ਪਹੁੰਚ ਪ੍ਰਦਾਨ ਕਰਨਾ ਹੈ। ਇੰਟਰਐਕਟਿਵ ਡਿਜ਼ੀਟਲ ਪਲੇਟਫਾਰਮ ਰਾਹੀਂ ਵਿਦਿਆਰਥੀ ਵੱਖ-ਵੱਖ ਪ੍ਰਯੋਗਾਂ ਨੂੰ ਸਮਝਣ ਤੇ ਕਰਨ ਦਾ ਅਨੁਭਵ ਹਾਸਲ ਕਰ ਸਕਣਗੇ। ਸੀਟੀ ਗਰੁੱਪ ਵੱਖ-ਵੱਖ ਅਕਾਦਮਿਕ ਪਹਿਲਕਦਮੀਆਂ ਰਾਹੀਂ ਤਕਨਾਲੋਜੀ ਆਧਾਰਿਤ ਸਿੱਖਿਆ ਨੂੰ ਲਗਾਤਾਰ ਉਤਸ਼ਾਹਿਤ ਕਰ ਰਿਹਾ ਹੈ। ਆਈਆਈਟੀ ਦਿੱਲੀ ਨਾਲ ਇਹ ਸਹਿਯੋਗ ਸਿੱਖਿਆ ’ਚ ਡਿਜ਼ੀਟਲ ਸਾਧਨਾਂ, ਤਜਰਬਾਤਮਕ ਸਿੱਖਣ ਤੇ ਨਵੀਨਤਮ ਅਧਿਆਪਨ ਪ੍ਰਣਾਲੀਆਂ ਨੂੰ ਸ਼ਾਮਲ ਕਰਨ ਦੇ ਸੰਸਥਾਨ ਦੇ ਯਤਨਾਂ ਨੂੰ ਹੋਰ ਮਜ਼ਬੂਤ ਕਰੇਗਾ। ਇਸ ਸਹਿਯੋਗ ਸਬੰਧੀ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਮਕਸੂਦਾਂ ਦੇ ਕੈਂਪਸ ਡਾਇਰੈਕਟਰ, ਡਾ. ਅਨੁਰਾਗ ਸ਼ਰਮਾ ਨੇ ਕਿਹਾ, “ਆਈਆਈਟੀ ਦਿੱਲੀ ਨਾਲ ਸਹਿਯੋਗ ਤੇ ਸਾਡੇ ਸੰਸਥਾਨ ਨੂੰ ਵਰਚੁਅਲ ਲੈਬਜ਼ ਨੋਡਲ ਕੇਂਦਰ ਵਜੋਂ ਨਾਮਜ਼ਦ ਕੀਤਾ ਜਾਣਾ ਪ੍ਰੈਕਟੀਕਲ ਤੇ ਤਕਨਾਲੋਜੀ ਆਧਾਰਿਤ ਸਿੱਖਿਆ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਇਹ ਸਹਿਯੋਗ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਮਕਸੂਦਾਂ ਵੱਲੋਂ ਤਜਰਬਾਤਮਕ ਸਿੱਖਿਆ, ਡਿਜ਼ੀਟਲ ਸਿੱਖਿਆ ਤੇ ਤਕਨਾਲੋਜੀ ਆਧਾਰਿਤ ਅਕਾਦਮਿਕ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਵੱਲ ਇਕ ਹੋਰ ਮਹੱਤਵਪੂਰਨ ਕਦਮ ਹੈ।