- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇ.ਐਮ.ਵੀ. ਵੱਲੋਂ ਹਿੰਦੀ ਦਿਵਸ 'ਤੇ ਡਿਜੀਟਲ ਮੁਕਾਬਲੇ ਕਰਵਾਏ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜਲੰਧਰ : ਕੰਨਿਆ ਮਹਾਵਿਦਿਆਲਯ ਨੇ ‘ਹਿੰਦੀ ਦਿਵਸ’ ਸਬੰਧੀ ‘ਹਿੰਦੀ: ਪਰੰਪਰਾ ਤੋਂ ਤਕਨਾਲੋਜੀ ਤੱਕ’ ਵਿਸ਼ੇ ’ਤੇ ਹਿੰਦੀ ਦਿਵਸ ਸਮਾਗਮ ਕਰਵਾਇਆ। ਇਸ ਮੌਕੇ ’ਤੇ ਡਾਇਰੈਕਟਰ ਪ੍ਰੋ. ਡਾ.ਅਤੀਮਾ ਸ਼ਰਮਾ ਦ੍ਵਿਵੇਦੀ ਨੇ ਵਿਦਿਆਰਥਣਾਂ ਨੂੰ ਹਿੰਦੀ ਦਿਵਸ ਅਤੇ ਹਿੰਦੀ ਭਾਸ਼ਾ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਅਸੀਂ ਹੋਰ ਭਾਸ਼ਾਵਾਂ ਦਾ ਗਿਆਨ ਵੀ ਪ੍ਰਾਪਤ ਕਰੀਏ, ਪਰੰਤੂ ਰਾਸ਼ਟਰੀ ਭਾਸ਼ਾ ਦੇ ਵਿਹਾਰਕ ਪ੍ਰਯੋਗ ਅਤੇ ਅਭਿਆਸ ਨੂੰ ਆਪਣੇ ਲਈ ਮਾਣ ਦਾ ਵਿਸ਼ਾ ਸਮਝੀਏ। ਡਾ. ਮਧੁਮੀਤ, ਮੁਖੀ ਅੰਗਰੇਜ਼ੀ ਵਿਭਾਗ ਅਤੇ ਡੀਨ, ਵਿਦਿਆਰਥੀ ਕਲਿਆਣ ਅਤੇ ਭਾਸ਼ਾਵਾਂ ਨੇ ਕਿਸੇ ਵੀ ਭਾਸ਼ਾ ਦੀ ਵਰਤੋਂ ਕਰਦੇ ਸਮੇਂ ਸ਼ੁੱਧਤਾ ਅਤੇ ਸਹੀ ਭਾਸ਼ਾਈ ਪ੍ਰਯੋਗ ਦਾ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ। ਡਾ. ਆਨੰਦ ਪ੍ਰਭਾ, ਮੁਖੀ, ਪੀ.ਜੀ. ਵਿਭਾਗ ਆਫ਼ ਮੈਥਸ ਨੇ ਹਿੰਦੀ ਪ੍ਰਤੀ ਆਪਣੇ ਪਿਆਰ ਅਤੇ ਭਾਵਨਾਵਾਂ ਨੂੰ ਪ੍ਰਗਟ ਕਰਦੀ ਇੱਕ ਸੁੰਦਰ ਕਵਿਤਾ ਪੇਸ਼ ਕੀਤੀ। ਕਾਰਜਕ੍ਰਮ ਦੀ ਸ਼ੁਰੂਆਤ ਜੋਤੀ ਪ੍ਰਜਵਲਨ ਅਤੇ ਮਹਿਮਾਨਾਂ ਦੇ ਫੁੱਲਾਂ ਨਾਲ ਸਨਮਾਨ ਅਤੇ ਸਵਾਗਤ ਨਾਲ ਹੋਈ। ਡਾ. ਰੂਪਿਕਾ ਸ਼ਰਮਾ, ਮੁਖੀ, ਪੋਸਟ ਗ੍ਰੈਜੂਏਟ ਹਿੰਦੀ ਵਿਭਾਗ ਨੇ ਹਿੰਦੀ ਦਿਵਸ ਸਮਾਰੋਹ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਪਰੰਪਰਾ ਤੋਂ ਤਕਨਾਲੋਜੀ ਤੱਕ ਹਿੰਦੀ ਭਾਸ਼ਾ ਦੀ ਵਿਕਾਸ ਯਾਤਰਾ ਦੀ ਸੰਖੇਪ ਅਤੇ ਵਿਸਤ੍ਰਿਤ ਝਲਕ ਪੇਸ਼ ਕੀਤੀ। ਕਾਰਜਕ੍ਰਮ ਦੇ ਅੰਤ ’ਚ ਡਾ. ਅਨੁਸ਼ੋਭਾ, ਹਿੰਦੀ ਵਿਭਾਗ ਨੇ ਸਾਰੇ ਮਹਿਮਾਨਾਂ, ਪ੍ਰਾਧਿਆਪਕਾਂ ਅਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ।