ਕਿਸਾਨਾਂ ਤੇ ਉਦਯੋਗਪਤੀਆਂ ਦੀਆਂ ਵਧੀਆਂ ਮੁਸ਼ਕਲਾਂ, ਹਣ ਪੰਜਾਬ 'ਚ ਡੀਜ਼ਲ ਦੀ ਖ਼ਰੀਦ 'ਤੇ ਲੱਗੀ ਵੱਡੀ ਪਾਬੰਦੀ; ਪੈਟਰੋਲੀਅਮ ਕੰਪਨੀਆਂ ਨੇ ਦਿੱਤੇ ਜ਼ੁਬਾਨੀ ਹੁਕਮ
ਪੰਜਾਬ 'ਚ ਪੈਟਰੋਲ ਪੰਪਾਂ 'ਤੇ ਇੱਕ ਵਾਰ 'ਚ 400 ਲੀਟਰ ਤੋਂ ਵੱਧ ਡੀਜ਼ਲ ਨਹੀਂ ਮਿਲੇਗਾ। ਪੈਟਰੋਲੀਅਮ ਕੰਪਨੀਆਂ ਵੱਲੋਂ ਇਹ ਜ਼ੁਬਾਨੀ ਹੁਕਮ ਦਿੱਤੇ ਗਏ ਹਨ। ਕਈ ਪੈਟਰੋਲ ਪੰਪਾਂ ਦੀ ਨੋਜ਼ਲ ਮੋਡ ਨੂੰ ਆਟੋ ਮੋਡ ਤੋਂ ਆਟੋਮੈਟਿਕ ਮੋਡ 'ਤੇ ਸੈੱਟ ਵੀ ਕਰ ਦਿੱਤਾ ਗਿਆ ਹੈ। ਝੋਨੇ ਦੇ ਸੀਜ਼ਨ ਅਤੇ ਯੂਪੀਆਈ ਤੋਂ ਦੋ ਹਜ਼ਾਰ ਰੁਪਏ ਤੋਂ ਵੱਧ ਦੀ ਪੇਮੈਂਟ 'ਤੇ ਚਾਰਜ ਲੱਗਣ ਦੇ ਵਿਚਕਾਰ ਇਸ ਫ਼ੈਸਲੇ ਦਾ ਅਸਰ ਕਿਸਾਨਾਂ ਅਤੇ ਉਦਯੋਗਪਤੀਆਂ 'ਤੇ ਦਿਖ ਸਕਦਾ ਹੈ।
Publish Date: Thu, 24 Sep 2026 12:01 PM (IST)
Updated Date: Thu, 24 Sep 2026 01:51 PM (IST)
ਜਾਸ, ਜਲੰਧਰ : ਪੰਜਾਬ 'ਚ ਪੈਟਰੋਲ ਪੰਪਾਂ 'ਤੇ ਇੱਕ ਵਾਰ 'ਚ 400 ਲੀਟਰ ਤੋਂ ਵੱਧ ਡੀਜ਼ਲ ਨਹੀਂ ਮਿਲੇਗਾ। ਪੈਟਰੋਲੀਅਮ ਕੰਪਨੀਆਂ ਵੱਲੋਂ ਇਹ ਜ਼ੁਬਾਨੀ ਹੁਕਮ ਦਿੱਤੇ ਗਏ ਹਨ। ਕਈ ਪੈਟਰੋਲ ਪੰਪਾਂ ਦੀ ਨੋਜ਼ਲ ਮੋਡ ਨੂੰ ਆਟੋ ਮੋਡ ਤੋਂ ਆਟੋਮੈਟਿਕ ਮੋਡ 'ਤੇ ਸੈੱਟ ਵੀ ਕਰ ਦਿੱਤਾ ਗਿਆ ਹੈ। ਝੋਨੇ ਦੇ ਸੀਜ਼ਨ ਅਤੇ ਯੂਪੀਆਈ ਤੋਂ ਦੋ ਹਜ਼ਾਰ ਰੁਪਏ ਤੋਂ ਵੱਧ ਦੀ ਪੇਮੈਂਟ 'ਤੇ ਚਾਰਜ ਲੱਗਣ ਦੇ ਵਿਚਕਾਰ ਇਸ ਫ਼ੈਸਲੇ ਦਾ ਅਸਰ ਕਿਸਾਨਾਂ ਅਤੇ ਉਦਯੋਗਪਤੀਆਂ 'ਤੇ ਦਿਖ ਸਕਦਾ ਹੈ। ਫੈਡਰੇਸ਼ਨ ਆਫ਼ ਆਲ ਇੰਡੀਆ ਪੈਟਰੋਲੀਅਮ ਟਰੇਡਰਜ਼ ਦੇ ਰਾਸ਼ਟਰੀ ਬੁਲਾਰੇ ਮੋਂਟੀ ਸਹਿਗਲ ਦਾ ਕਹਿਣਾ ਹੈ ਕਿ ਕੱਚੇ ਤੇਲ ਦੀ ਕੀਮਤ ਵਧਣ ਕਾਰਨ ਕੁਝ ਨਿੱਜੀ ਪੈਟਰੋਲੀਅਮ ਕੰਪਨੀਆਂ ਨੇ ਆਪਣੇ ਪੈਟਰੋਲ ਪੰਪਾਂ 'ਤੇ ਇੱਕ ਵਾਰ 'ਚ 50 ਲੀਟਰ ਡੀਜ਼ਲ ਦੀ ਲਿਮਿਟ ਲਗਾ ਦਿੱਤੀ ਹੈ।
ਪ੍ਰਾਈਵੇਟ ਕੰਪਨੀਆਂ ਦੇ ਪੈਟਰੋਲ ਪੰਪਾਂ ਦੇ ਫ਼ੈਸਲੇ ਕਾਰਨ ਲੋਕ ਪੈਨਿਕ ਬਾਇੰਗ ਕਰ ਰਹੇ ਹਨ, ਜਿਸ ਨਾਲ ਸਰਕਾਰੀ ਪੈਟਰੋਲ ਪੰਪਾਂ 'ਤੇ ਡੀਜ਼ਲ ਦੀ ਖਪਤ ਵਧ ਗਈ। ਇਸ ਵਧੀ ਹੋਈ ਮੰਗ ਕਾਰਨ ਡੀਜ਼ਲ ਦੀ ਸਟੋਰੇਜ 'ਚ ਕਮੀ ਨਾ ਆਵੇ ਅਤੇ ਸਥਿਤੀ ਸਾਧਾਰਨ ਬਣੀ ਰਹੇ, ਇਸ ਲਈ ਇੱਕ ਵਾਰ 'ਚ 400 ਲੀਟਰ ਡੀਜ਼ਲ ਦੇਣ 'ਤੇ ਗੱਲ ਹੋਈ ਹੈ। ਪਹਿਲਾਂ ਇਹ ਲਿਮਿਟ ਇੱਕ ਵਾਰ 'ਚ 200 ਲੀਟਰ ਸੀ ਜਦਕਿ ਹੁਣ ਤਾਂ ਫਿਰ ਵੀ 400 ਲੀਟਰ ਹੈ। ਕੱਚੇ ਤੇਲ ਦੀ ਕੀਮਤ ਘੱਟ ਹੁੰਦੇ ਹੀ ਸਥਿਤੀ ਸਾਧਾਰਨ ਹੋ ਜਾਵੇਗੀ।