
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਢੀਂਡਸਾ ਵੱਲੋਂ ਸਰਕਲ ਪ੍ਰਧਾਨਾਂ ਨਾਲ ਰਲ ਕੇ ਰਾਣਾ ਦਾ ਕੀਤਾ ਸਨਮਾਨ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ਼੍ਰੋਮਣੀ ਅਕਾਲੀ ਦਲ ਹਲਕਾ ਉੱਤਰੀ ਵਿਧਾਨ ਸਭਾ ਦੇ ਇੰਚਾਰਜ ਹਰਿੰਦਰ ਸਿੰਘ ਢੀਂਡਸਾ ਵੱਲੋਂ ਰਣਜੀਤ ਸਿੰਘ ਰਾਣਾ ਦੇ ਕੌਮੀ ਮੀਤ ਪ੍ਰਧਾਨ ’ਤੇ ਸਨਮਾਨ ਸਮਾਗਮ ਰੱਖਿਆ ਗਿਆ, ਜਿਸ ’ਚ ਹਲਕਾ ਉੱਤਰੀ ਵਿਧਾਨ ਸਭਾ ਦੇ ਸਾਰੇ ਹੀ ਸੀਨੀਅਰ ਲੀਡਰਸ਼ਿਪ ਸਰਕਲ ਪ੍ਰਧਾਨ ਵਾਰਡ ਪ੍ਰਧਾਨ ਸ਼ਾਮਲ ਹੋਏ। ਇਸ ਮੌਕੇ ਹਰਿੰਦਰ ਸਿੰਘ ਢੀਂਡਸਾ ਹਲਕਾ ਵਿਧਾਨ ਸਭਾ ਉੱਤਰੀ ਜਲੰਧਰ ਨੇ ਕਿਹਾ ਕਿ ਪਾਰਟੀ ਪ੍ਰਤੀ ਰਣਜੀਤ ਸਿੰਘ ਰਾਣਾ ਪੂਰੀ ਵਫਾਦਾਰੀ ਤੇ ਤਨਦੇਹੀ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਲੰਮੇ ਸਮੇਂ ਤੋਂ ਪੰਥਕ ਸੇਵਾਵਾਂ ਅੰਦਰ ਸੇਵਾਵਾਂ ਨਿਭਾਉਂਦੇ ਆ ਰਹੇ ਸਨ। ਇਸ ਮੌਕੇ ਕੌਮੀ ਮੀਤ ਪ੍ਰਧਾਨ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਉਹ ਹਰਿੰਦਰ ਸਿੰਘ ਢੀਂਡਸਾ ਦੀ ਸਮੁੱਚੀ ਟੀਮ ਤੇ ਅਕਾਲੀ ਵਰਕਰਾਂ ਦਾ ਤਹਿ ਦਿਲੋਂ ਧੰਨਵਾਦੀ ਹੈ। ਇਸ ਮੌਕੇ ਸਰਕਲ ਪ੍ਰਧਾਨ ਕਰਤਾਰ ਸਿੰਘ ਬਿੱਲਾ, ਸਤਿੰਦਰ ਸਿੰਘ ਪੀਤਾ, ਜਗਜੀਤ ਸਿੰਘ ਖਾਲਸਾ, ਮਹਿੰਦਰ ਸਿੰਘ ਜੰਬਾ, ਜਗਦੀਪ ਸਿੰਘ ਬਿਰਦੀ, ਸਤਪਾਲ ਸਿੰਘ ਲੀਲਾ ਮਹਿਲ, ਮੇਜਰ ਸਿੰਘ ਕਾਹਲੋ, ਪਰਮਿੰਦਰ ਸਿੰਘ ਭਾਟੀਆ, ਹਲਕਾ ਉਤਰੀ ਵਿਧਾਨ ਸਭਾ ਬੀਸੀ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ, ਬਾਲ ਕ੍ਰਿਸ਼ਨ, ਇਸਤਰੀ ਅਕਾਲੀ ਦਲ ਦੇ ਪ੍ਰਧਾਨ ਸਤਨਾਮ ਕੌਰ, ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਸੇਵਕ ਸਿੰਘ ਗਿੱਲ, ਦਿਲਜੀਤ ਸਿੰਘ, ਰਣਜੀਤ ਸਿੰਘ ਉਬਰਾਏ, ਹਰਪ੍ਰੀਤ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।