
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦਇਆ ਨਾਲ ਹੀ ਧਰਮ ਦਾ ਜਨਮ ਹੁੰਦਾ ਹੈ: ਨਵਜੀਤ ਭਾਰਦਵਾਜ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਮਾਂ ਬਗਲਾਮੁਖੀ ਧਾਮ ਵਿਖੇ ਦਿਵਯ ਹਵਨ ਯੱਗ ਕਰਵਾਇਆ ਗਿਆ। ਇਸ ਮੌਕੇ ਹਵਨ ਯੱਗ ’ਚ ਆਹੁਤੀਆਂ ਪੁਆਈਆਂ ਗਈਆਂ। ਇਸ ਮੌਕੇ ਧਾਮ ਦੇ ਪੀਠ ਉਪਾਸਕ ਨਵਜੀਤ ਭਾਰਦਵਾਜ ਨੇ ਸੰਤ ਮੂਲਕਦਾਸ ਜੀ ਦੇ ਦੋਹੇ ਦਾ ਹਵਾਲਾ ਦਿੰਦਿਆਂ ਕਿਹਾ ਮਨੁੱਖ ਦੀ ਅਸਲ ਪਹਿਚਾਣ ਉਸਦੇ ਧਨ, ਅਹੁਦੇ ਜਾਂ ਸ਼ੋਹਰਤ ਨਾਲ ਨਹੀਂ, ਸਗੋਂ ਉਸਦੇ ਵਿਹਾਰ ਤੇ ਸੰਸਕਾਰਾਂ ਨਾਲ ਹੁੰਦੀ ਹੈ। ਜਿਸ ਦੇ ਦਿਲ ’ਚ ਦਇਆ ਤੇ ਧਰਮ ਵੱਸਦੇ ਹਨ, ਜਿਸਦੀ ਬੋਲੀ ’ਚ ਮਿਠਾਸ ਤੇ ਜਿਸਦੇ ਵਿਹਾਰ ’ਚ ਨਿਮਰਤਾ ਹੈ, ਉਹੀ ਅਸਲ ਅਰਥਾਂ ’ਚ ਉੱਚਾ ਮਨੁੱਖ ਹੈ। ਉਨ੍ਹਾਂ ਕਿਹਾ ਕਿ ਦਇਆ ਸਿਰਫ਼ ਆਰਥਿਕ ਮਦਦ ਤੱਕ ਸੀਮਿਤ ਨਹੀਂ। ਭੁੱਖੇ ਨੂੰ ਭੋਜਨ ਦੇਣਾ, ਪਿਆਸੇ ਨੂੰ ਪਾਣੀ ਪਿਲਾਉਣਾ, ਦੁਖੀ ਵਿਅਕਤੀ ਨਾਲ ਕੁਝ ਪਲ ਬੈਠਣਾ, ਬਜ਼ੁਰਗਾਂ ਦਾ ਸਤਿਕਾਰ ਕਰਨਾ ਤੇ ਕਿਸੇ ਲੋੜਵੰਦ ਦਾ ਸਹਾਰਾ ਬਣਨਾ ਵੀ ਦਇਆ ਦੇ ਹੀ ਰੂਪ ਹਨ। ਉਨ੍ਹਾਂ ਕਿਹਾ ਕਿ ਸਾਡੀ ਬੋਲੀ ਸਾਡੇ ਸੰਸਕਾਰਾਂ ਦੀ ਪਛਾਣ ਹੈ।
--------------------------
30 ਅਗਸਤ ਨੂੰ ਮਾਸਿਕ ਹਵਨ ਯੱਗ
ਨਵਜੀਤ ਭਾਰਦਵਾਜ ਨੇ ਦੱਸਿਆ ਕਿ ਮਾਸਿਕ ਅਲੌਕਿਕ ਹਵਨ ਯੱਗ 30 ਅਗਸਤ ਨੂੰ ਮੰਦਰ ਪਰਿਸਰ ’ਚ ਕਰਵਾਇਆ ਜਾਵੇਗਾ। ਉਨ੍ਹਾਂ ਸਮੂਹ ਮਾਂ ਭਗਤਾਂ ਨੂੰ ਇਸ ਪਵਿੱਤਰ ਮੌਕੇ ’ਤੇ ਹਵਨ ਯੱਗ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਸ਼ਵੇਤਾ ਭਾਰਦਵਾਜ, ਸਰੋਜ ਬਾਲਾ, ਸਮੀਰ ਕਪੂਰ, ਪ੍ਰਦੀਪ, ਦਿਨੇਸ਼ ਸੇਠ, ਰੋਹਿਤ ਭਾਟੀਆ, ਜਾਨੂ ਥਾਪਰ, ਨਰੇਸ਼, ਕੋਮਲ, ਵੇਦ ਪ੍ਰਕਾਸ਼, ਮੁਨੀਸ਼ ਮਹਿਰਾ, ਜਗਦੀਸ਼ ਡੋਗਰਾ, ਰਿਸ਼ਭ ਕਾਲੀਆ, ਰਿੰਕੂ ਸੈਣੀ, ਕਮਲਜੀਤ, ਬਲਜਿੰਦਰ ਸਿੰਘ, ਉਦੈ, ਅਜੀਤ ਕੁਮਾਰ, ਨਰਿੰਦਰ, ਰਾਕੇਸ਼ ਸ਼ਰਮਾ, ਅਮਰਿੰਦਰ ਸਿੰਘ, ਸੁਧੀਰ, ਮਨੀਸ਼ ਸ਼ਰਮਾ, ਪਰਮਜੀਤ ਸਿੰਘ, ਦਾਨਿਸ਼, ਰਿਤੂ, ਗੌਰੀ, ਕੇਤਨ ਸ਼ਰਮਾ, ਸੌਰਭ, ਸ਼ੰਕਰ, ਸੰਦੀਪ, ਰਿੰਕੂ, ਪ੍ਰਦੀਪ ਵਰਮਾ, ਗੌਰਵ ਗੋਇਲ, ਮਨੀ, ਅਜੈ ਸ਼ਰਮਾ, ਦੀਪਕ, ਕਿਸ਼ੋਰ, ਪ੍ਰਵੀਣ, ਰਾਜੂ, ਗੁਲਸ਼ਨ ਸ਼ਰਮਾ, ਸੰਜੀਵ ਸ਼ਰਮਾ, ਮੁਕੇਸ਼, ਰਾਜੇਸ਼ ਮਹਾਜਨ, ਅਮਨਦੀਪ ਸ਼ਰਮਾ, ਗੁਰਪ੍ਰੀਤ ਸਿੰਘ, ਵਿਰੇਂਦਰ ਸਿੰਘ, ਅਮਨ ਸ਼ਰਮਾ, ਐਡਵੋਕੇਟ ਸ਼ਰਮਾ, ਵਰੁਣ, ਨਿਤਿਸ਼, ਰੋਮੀ, ਭੋਲਾ ਸ਼ਰਮਾ, ਦਲੀਪ, ਲਵਲੀ, ਲੱਕੀ, ਵਿਸ਼ਾਲ, ਅਸ਼ਵਿਨੀ ਸ਼ਰਮਾ, ਰਵੀ ਭੱਲਾ, ਜਗਦੀਸ਼, ਨਵੀਨ ਕੁਮਾਰ, ਨਿਰਮਲ, ਅਨਿਲ, ਸਾਗਰ, ਦਸੋਂਧਾ ਸਿੰਘ, ਪ੍ਰਿੰਸ ਕੁਮਾਰ ਆਦਿ ਮੌਜੂਦ ਸਨ।