ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ ਪੁਲਿਸ ਅਲਰਟ! ਡੀਜੀਪੀ ਨੇ ਜ਼ਿਲ੍ਹਾ ਮੁਖੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼, ਅੰਮ੍ਰਿਤਸਰ-ਜਲੰਧਰ ਤੇ ਲੁਧਿਆਣਾ ਦੀ ਸੁਰੱਖਿਆ ਤਿਆਰੀਆਂ ਦਾ ਲਿਆ ਜਾਇਜ਼ਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਆਜ਼ਾਦੀ ਦਿਹਾੜੇ-2026 ਦੇ ਜਸ਼ਨਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨਾ ਯਕੀਨੀ ਬਣਾਉਣ ਲਈ ਸੂਬੇ ਦੇ ਪੁਲਿਸ ਮੁਖੀ ਗੌਰਵ ਯਾਦਵ ਨੇ ਅੱਜ ਸੰਵੇਦਨਸ਼ੀਲ ਇਲਾਕਿਆਂ, ਲੋਕਾਂ ਦੇ ਇਕੱਠ ਵਾਲੀਆਂ ਪ੍ਰਮੁੱਖ ਥਾਵਾਂ, ਪ੍ਰਮੁੱਖ ਸ਼ਹਿਰੀ ਸਥਾਨਾਂ ਤੇ ਅਦਾਰਿਆਂ ’ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਹੱਦੀ ਸੂਬੇ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਅੰਤਰ-ਜ਼ਿਲ੍ਹਾ ਤਾਲਮੇਲ, ਸਖ਼ਤ ਨਾਕਾਬੰਦੀ ਤੇ 24 ਘੰਟੇ ਨਿਗਰਾਨੀ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਕਮਿ
Publish Date: Tue, 11 Aug 2026 09:51 AM (IST)
Updated Date: Tue, 11 Aug 2026 09:52 AM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਆਜ਼ਾਦੀ ਦਿਹਾੜੇ-2026 ਦੇ ਜਸ਼ਨਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨਾ ਯਕੀਨੀ ਬਣਾਉਣ ਲਈ ਸੂਬੇ ਦੇ ਪੁਲਿਸ ਮੁਖੀ ਗੌਰਵ ਯਾਦਵ ਨੇ ਅੱਜ ਸੰਵੇਦਨਸ਼ੀਲ ਇਲਾਕਿਆਂ, ਲੋਕਾਂ ਦੇ ਇਕੱਠ ਵਾਲੀਆਂ ਪ੍ਰਮੁੱਖ ਥਾਵਾਂ, ਪ੍ਰਮੁੱਖ ਸ਼ਹਿਰੀ ਸਥਾਨਾਂ ਤੇ ਅਦਾਰਿਆਂ ’ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਹੱਦੀ ਸੂਬੇ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਅੰਤਰ-ਜ਼ਿਲ੍ਹਾ ਤਾਲਮੇਲ, ਸਖ਼ਤ ਨਾਕਾਬੰਦੀ ਤੇ 24 ਘੰਟੇ ਨਿਗਰਾਨੀ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਕਮਿਸ਼ਨਰੇਟਾਂ ਤੇ ਬਾਰਡਰ, ਜਲੰਧਰ ਤੇ ਲੁਧਿਆਣਾ ਪੁਲਿਸ ਰੇਂਜਾਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਅਮਨ-ਕਾਨੂੰਨ ਦੀ ਸਥਿਤੀ ਦੀ ਸਮੀਖਿਆ ਕੀਤੀ।
ਅੰਮ੍ਰਿਤਸਰ ਤੋਂ ਆਪਣੇ ਦੌਰੇ ਦੀ ਸ਼ੁਰੂਆਤ ਕਰਦਿਆਂ ਸੂਬਾ ਪੁਲਿਸ ਮੁਖੀ ਗੌਰਵ ਯਾਦਵ ਨੇ ਸੰਵੇਦਨਸ਼ੀਲ ਸਰਹੱਦੀ ਖੇਤਰਾਂ ’ਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਤੇ ਸਮੂਹ ਯੂਨਿਟਾਂ ਨੂੰ ਸਖ਼ਤ ਚੌਕਸੀ ਬਣਾਏ ਰੱਖਣ, ਰੋਕਥਾਮ ਵਾਲੇ ਉਪਾਵਾਂ ’ਚ ਤੇਜ਼ੀ ਲਿਆਉਣ, ਗਸ਼ਤ ਤੇ ਨਿਗਰਾਨੀ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਤੇ ਭੀੜ ਵਾਲੇ ਇਲਾਕਿਆਂ ਦੇ ਸੁਚਾਰੂ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਅੰਮ੍ਰਿਤਸਰ ਦੇ ਸਮੀਖਿਆ ਦੌਰੇ ਤੋਂ ਬਾਅਦ ਗੌਰਵ ਯਾਦਵ ਨੇ ਕਮਿਸ਼ਨਰੇਟ ਪੁਲਿਸ ਜਲੰਧਰ ਤੇ ਜਲੰਧਰ ਰੇਂਜ, ਜਿਸ ’ਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਐਸ.ਬੀ.ਐਸ. ਨਗਰ ਜ਼ਿਲ੍ਹੇ ਸ਼ਾਮਲ ਹਨ, ਦੀਆਂ ਤਿਆਰੀਆਂ ਦਾ ਨਿੱਜੀ ਤੌਰ ’ਤੇ ਮੁਲਾਂਕਣ ਕਰਨ ਲਈ ਜਲੰਧਰ ਦਾ ਦੌਰਾ ਕੀਤਾ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਖ਼ਤਰੇ ਦੀਆਂ ਮੌਜੂਦਾ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ ਤੇ ਵਧੇਰੇ ਚੌਕਸੀ ਬਣਾਈ ਰੱਖਣ, ਫੋਰਸ ਦੀ ਸੁਚੱਜੇ ਤੇ ਰਣਨੀਤਿਕ ਢੰਗ ਨਾਲ ਤਾਇਨਾਤੀ ਤੇ ਤੁਰੰਤ ਜਵਾਬ ਪ੍ਰਣਾਲੀ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਜੋ ਨਾਗਰਿਕ ਬਿਨਾਂ ਕਿਸੇ ਪਰੇਸ਼ਾਨੀ ਜਾਂ ਦਿੱਕਤ ਦੇ ਪੂਰੇ ਵਿਸ਼ਵਾਸ ਨਾਲ ਆਜ਼ਾਦੀ ਦਿਹਾੜਾ ਮਨਾ ਸਕਣ।
ਆਪਣੇ ਦੌਰੇ ਦੇ ਅਖਿਰ ’ਚ ਪੁਲਿਸ ਮੁਖੀ ਨੇ ਲੁਧਿਆਣਾ ਵਿਖੇ ਆਜ਼ਾਦੀ ਦਿਹਾੜੇ ਸਬੰਧੀ ਪੁਲਿਸ ਤਿਆਰੀਆਂ ਦੇ ਮੁਲਾਂਕਣ ਲਈ ਕਮਿਸ਼ਨਰੇਟ ਪੁਲਿਸ ਲੁਧਿਆਣਾ ਤੇ ਲੁਧਿਆਣਾ ਰੇਂਜ ਦੇ ਅਧਿਕਾਰੀਆਂ ਨਾਲ ਸੁਰੱਖਿਆ ਸਕਿਉਰਿਟੀ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਹਨਾਂ ਸਮੀਖਿਆ ਮੀਟਿੰਗਾਂ ’ਚ ਵਧੀਕ ਡੀਜੀਪੀ (ਸਟੇਟ ਆਰਮਡ ਪੁਲਿਸ) ਐਮ.ਐਫ. ਫਾਰੂਕੀ, ਆਈਜੀਪੀ ਪੀਏਪੀ ਰਾਜਪਾਲ ਸਿੰਘ ਸੰਧੂ, ਪੁਲਿਸ ਕਮਿਸ਼ਨਰ (ਸੀਪੀ) ਜਲੰਧਰ ਸਤਿੰਦਰ ਸਿੰਘ, ਸੀਪੀ ਲੁਧਿਆਣਾ ਸਵਪਨ ਸ਼ਰਮਾ, ਸੀਪੀ ਅੰਮ੍ਰਿਤਸਰ ਕਮ ਡੀਆਈਜੀ ਬਾਰਡਰ ਰੇਂਜ ਹਰਮਨਬੀਰ ਸਿੰਘ ਗਿੱਲ, ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ, ਡੀਆਈਜੀ ਲੁਧਿਆਣਾ ਰੇਂਜ ਸੰਦੀਪ ਗੋਇਲ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐੱਸਐੱਸਪੀ) ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ, ਐੱਸਐੱਸਪੀ ਕਪੂਰਥਲਾ ਗੌਰਵ ਤੂਰਾ, ਐਸਐਸਪੀ ਹੁਸ਼ਿਆਰਪੁਰ ਸੰਦੀਪ ਮਲਿਕ, ਐੱਸਐੱਸਪੀ ਐੱਸ.ਬੀ.ਐੱਸ. ਨਗਰ ਤੁਸ਼ਾਰ ਗੁਪਤਾ, ਐੱਸਐੱਸਪੀ ਖੰਨਾ ਡਾ. ਦਰਪਨ ਆਹਲੂਵਾਲੀਆ ਤੇ ਐੱਸਐੱਸਪੀ ਜਗਰਾਓਂ ਅੰਕੁਰ ਗੁਪਤਾ ਸਮੇਤ ਪ੍ਰਮੁੱਖ ਅਧਿਕਾਰੀ ਹਾਜ਼ਰ ਰਹੇ।