ਡੀਜੀਪੀ ਤੇ ਮੁੱਖ ਸਕੱਤਰ ਮੁਅੱਤਲ ਕੀਤੇ ਜਾਣ : ਲਾਡੀ
ਰਾਜਨੀਤਿਕ ਰੈਲੀ ਨੂੰ ਸੰਬੋਧਨ ਕਰਨ ਵਾਲੇ ਡੀਜੀਪੀ ਤੇ ਮੁੱਖ ਸਕੱਤਰ ਨੂੰ ਮੁਅੱਤਲ ਕੀਤਾ ਜਾਵੇ -ਲਾਡੀ
Publish Date: Tue, 17 Feb 2026 06:37 PM (IST)
Updated Date: Tue, 17 Feb 2026 06:42 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਕਾਂਗਰਸ ਦੇ ਸੂਬਾ ਸਕੱਤਰ ਰਵਿੰਦਰ ਸਿੰਘ ਲਾਡੀ ਨੇ ਮੋਗਾ ’ਚ ਆਮ ਆਦਮੀ ਪਾਰਟੀ ਦੀ ਰਾਜਨੀਤਿਕ ਰੈਲੀ ’ਚ ਸੇਵਾ ਨਿਭਾ ਰਹੇ ਡੀਜੀਪੀ ਤੇ ਮੁੱਖ ਸਕੱਤਰ ਦੇ ਭਾਸ਼ਣਾਂ ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਰਾਜਨੀਤਿਕ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਸਟੇਜ ਤੋਂ ਅਧਿਕਾਰੀਆਂ ਦਾ ਅਜਿਹਾ ਖੁੱਲ੍ਹਾ ਭਾਸ਼ਣ ਨਾ ਸਿਰਫ ਉਨ੍ਹਾਂ ਦੇ ਸੇਵਾ ਨਿਯਮਾਂ ਦੇ ਵਿਰੁੱਧ ਹੈ, ਸਗੋਂ ਸੰਵਿਧਾਨ ਦੀ ਵੀ ਉਲੰਘਣਾ ਹੈ। ਮੋਗਾ ’ਚ ਹੋਈ ਰੈਲੀ ਸਰਕਾਰੀ ਰੈਲੀ ਨਹੀਂ ਸੀ, ਸਗੋਂ ਰਾਜਨੀਤਿਕ ਰੈਲੀ ਸੀ। ਜੇ ਇਹ ਸਰਕਾਰੀ ਰੈਲੀ ਸੀ ਤਾਂ ਪਾਰਟੀ ਨੇ ਆਪਣੇ ਬੈਨਰ ਤੇ ਝੰਡੇ ਕਿਉਂ ਲਗਾਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡੀਜੀਪੀ ਗੌਰਵ ਯਾਦਵ ਤੇ ਮੁੱਖ ਸਕੱਤਰ ਕੇਪੀ ਸਿਨਹਾ ਨੂੰ ਇਸ ਮਾਮਲੇ ’ਚ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਰਾਜਨੀਤਿਕ ਰੈਲੀ ’ਚ ਸਟੇਜ ਤੋਂ ਇਸ ਤਰ੍ਹਾਂ ਦਾ ਖੁੱਲ੍ਹਾ ਭਾਸ਼ਣ ਨਾ ਸਿਰਫ਼ ਉਨ੍ਹਾਂ ਦੇ ਸੇਵਾ ਨਿਯਮਾਂ ਦੇ ਵਿਰੁੱਧ ਹੈ, ਸਗੋਂ ਸੰਵਿਧਾਨ ਦੀ ਵੀ ਉਲੰਘਣਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ ਤੇ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਨ੍ਹਾਂ ਅਧਿਕਾਰੀਆਂ ਦੇ ਸਟੇਜ ਭਾਸ਼ਣ ਨਾਲ ਭਵਿੱਖ ’ਚ ਹੋਰ ਅਧਿਕਾਰੀਆਂ ਤੇ ਦਬਾਅ ਪੈ ਸਕਦਾ ਹੈ।