ਡੇਰਾ ਸੱਚਖੰਡ ਬੱਲਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਉਤਸ਼ਾਹ: ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਨੌਗੱਜਾ ਤੋਂ ਰਵਾਨਾ ਹੋਈਆਂ ਬੱਸਾਂ
ਡੇਰਾ ਸੱਚਖੰਡ ਬੱਲਾਂ ਦੇ ਨਜਦੀਕ ਪਿੰਡ ਨੌਗੱਜਾ ਵਿਖੇ ਪੰਜਾਬ ਦੇ ਮੁੱਖਮੰਤਰੀ ਭਗਵੰਤ ਸਿੰਘ ਮਾਨ ਵਿਸ਼ਵ ਪ੍ਰਸਿੱਧ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ ਰੱਖਣਗੇ। ਅਵਤਾਰ ਚੰਦ ਤਾਰੀ ਬਲਾਕ ਪ੍ਰਧਾਨ ਫਿਲੌਰ ਦੀ ਅਗਵਾਈ 'ਚ ਦੋ ਬੱਸਾਂ ਢੱਕ ਮਜਾਰਾ ਤੇ ਭਾਰਸਿੰਘਪੁਰ ਰਵਾਨਾ ਹੋਈਆਂ।
Publish Date: Sun, 09 Aug 2026 11:59 AM (IST)
Updated Date: Sun, 09 Aug 2026 12:02 PM (IST)
ਅਜੇ ਸਿੰਘ ਨਾਗੀ,ਪੰਜਾਬੀ ਜਾਗਰਣ, ਫਿਲੌਰ : ਡੇਰਾ ਸੱਚਖੰਡ ਬੱਲਾਂ ਦੇ ਨਜਦੀਕ ਪਿੰਡ ਨੌਗੱਜਾ ਵਿਖੇ ਪੰਜਾਬ ਦੇ ਮੁੱਖਮੰਤਰੀ ਭਗਵੰਤ ਸਿੰਘ ਮਾਨ ਵਿਸ਼ਵ ਪ੍ਰਸਿੱਧ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ ਰੱਖਣਗੇ। ਅਵਤਾਰ ਚੰਦ ਤਾਰੀ ਬਲਾਕ ਪ੍ਰਧਾਨ ਫਿਲੌਰ ਦੀ ਅਗਵਾਈ 'ਚ ਦੋ ਬੱਸਾਂ ਢੱਕ ਮਜਾਰਾ ਤੇ ਭਾਰਸਿੰਘਪੁਰ ਰਵਾਨਾ ਹੋਈਆਂ।
ਇਸ ਮੌਕੇ ਅਵਤਾਰ ਚੰਦ ਤਾਰੀ ਬਲਾਕ ਪ੍ਰਧਾਨ ਫਿਲੌਰ ਨੇ ਪੰਜਾਬ ਸਰਕਾਰ ਦਾ ਸਲਾਘਾਯੋਗ ਕਦਮ ਦੱਸਿਆ ਕਿ ਪੰਜਾਬ ਸਰਕਾਰ ਵਿਧਾਨ ਸਭਾ ਚੋਣਾਂ ਤੋ ਪਹਿਲੇ ਕੀਤੇ ਵਾਅਦੇ ਇੱਕ ਇੱਕ ਪੂਰਾ ਕਰ ਰਹੀ ਹੈ, ਇਸ ਮੌਕੇ ਡਾਕਟਰ ਸੀਤਲ ਭਾਰਸਿੰਘਪੁਰ, ਜਗਦੀਪ ਕੁਮਾਰ ਬਿੱਲਾ, ਮਨਪ੍ਰੀਤ ਮੰਨਾ, ਰਮਨ ਕੁਮਾਰ, ਮੋਹਿਤ, ਮੱਖਣ ਰਾਮ, ਰੇਸਮ ਲਾਲ, ਹਰਦਿਆਲ ਰਾਮ ਤੇ ਸੰਗਤਾਂ ਹਾਜਰ ਸਨ!