- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਮ ਭਗਤ ਲੈ ਚਲਾ ਰੇ ਰਾਮ ਕੀ ਨਿਸ਼ਾਨੀ ਭਜਨ ’ਤੇ ਭਾਵੁਕ ਹੋਏ ਭਗਤ

-ਕੇਵਟ 'ਤੇ ਰਾਮ ਜੀ ਦੇ ਪ੍ਰਸੰਗ ਨੇ ਮਨ ਮੋਹਿਆ
ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਸ੍ਰੀ ਰਾਮ ਮੰਦਰ ਰਿਸ਼ੀ ਕੁਟੀਆ, ਗੁਰਾਇਆ ਵਿਖੇ ਸ਼੍ਰੀ ਸ਼੍ਰੀ 1008 ਮਹੰਤ ਸ਼੍ਰੀ ਵਾਸੂਦੇਵ ਦਾਸ ਬਿਆਸ ਜੀ ਮਹਾਰਾਜ ਦੇ ਆਸ਼ੀਰਵਾਦ 'ਤੇ ਅਗਵਾਈ ਹੇਠ ਸ੍ਰੀ ਰਾਮ ਮੰਦਰ ਰਿਸ਼ੀ ਕੁਟੀਆ ਰਾਮਲੀਲਾ ਦੁਸਹਿਰਾ ਸਮਿਤੀ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੀ ਪੰਜਵੀ ਨਾਈਟ 'ਚ ਭਰਤ ਵਿਰਲਾਪ 'ਤੇ ਭਰਤ ਮਿਲਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੇਵਟ 'ਤੇ ਰਾਮ ਜੀ ਦੇ ਪ੍ਰਸੰਗ ਨੇ ਆਈ ਹੋਈ ਸੰਗਤ ਦਾ ਮਨ ਮੋਹ ਲਿਆ। ਉਸ ਤੋਂ ਉਪਰੰਤ ਭਗਵਾਨ ਸ਼੍ਰੀ ਰਾਮ ਚੰਦਰ ਜੀ ਆਪਣੇ ਮਿੱਤਰ ਨਿਸ਼ਾਤ ਰਾਜ ਨੂੰ ਮਿਲੇ ਤੇ ਚਿੱਥਰਕੂਟ ਨੂੰ ਰਵਾਨਾ ਹੋ ਗਏ। ਇਸ ਤੋਂ ਬਾਅਦ ਭਰਤ ਮਿਲਾਪ ਦੇ ਮੰਚਨ ਨੇ ਆਈ ਹੋਈ ਸੰਗਤ ਨੂੰ ਭਾਵੁਕ ਦਿੱਤਾ। ਇਸ ਤੋਂ ਬਾਅਦ ਰਾਮ ਜੀ 'ਤੇ ਭਰਤ ਮਿਲਾਪ ਦੇ ਸੀਨ ਨੇ ਹਰ ਇਕ ਦੀ ਅੱਖ ਨਮ ਕਰ ਦਿੱਤੀ। ਇਸ ਤੋਂ ਬਾਅਦ ਰਾਮ ਭਗਤ ਲੈ ਚਲਾ ਰੇ ਰਾਮ ਕੀ ਨਿਸ਼ਾਨੀ ਭਜਨ ਨੇ ਹਰ ਇੱਕ ਨੂੰ ਭਾਵੁਕ ਕਰ ਦਿੱਤਾ। ਖਰ 'ਤੇ ਦਖਸ਼ਣ ਰਾਖਸ਼ਾਂ ਦੇ ਵੱਧ ਦਾ ਮੰਚਨ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਸਤੀਸ਼ ਕੋਰਪਾਲ, ਕੌਂਸਲਰ ਜਸਵੀਰ ਸਿੰਘ ਰਾਜੂ, ਕੌਂਸਲਰ ਮਨੋਜ ਗੋਗਨਾ, ਨਾਥ ਸਿੰਘ ਘਟਾਉੜਾ, ਰਜਿੰਦਰ ਗੋਇਲ, ਪਵਨ ਸ਼ਰਮਾ, ਪ੍ਰਮੋਦ ਕੌਸ਼ਲ, ਰਵਿੰਦਰ ਗੋਇਲ, ਚੰਦਰ ਮੋਹਨ ਗੋਲਡੀ, ਰਾਜਨ ਮੱਕੜ, ਚੰਦਨ ਸਿੰਘ, ਰਸ਼ਵਿੰਦਰ ਸਿੰਘ, ਚੰਦਰ ਸ਼ਰਮਾ, ਦਵਿੰਦਰ ਸਿੰਘ ਬਿੰਦੀ ਠੇਕੇਦਾਰ, ਬਾਲ ਮਹਿੰਦਰ ਸਿੰਘ ਪੱਪੂ ਅਸ਼ੋਕ ਮਲਹੋਤਰਾ, ਰੋਸ਼ਨ ਲਾਲ ਰੋਸ਼ੀ, ਮੁਨੀਸ਼ ਬਾਵਾ, ਅਸ਼ੀਸ਼ ਕੁਮਾਰ, ਅਸ਼ੋਕ ਗੁਗਨਾਨੀ, ਮਨੋਹਰ ਲਾਲ ਅਰੌੜਾ, ਮੇਕਅੱਪ ਆਰਟਿਸਟ ਕਰਨ ਘਟਾਉੜਾ, ਸ਼ਕਤੀ ਬਾਆ ਆਦਿ ਹਾਜ਼ਰ ਸਨ। ਇਸ ਮੌਕੇ ਰਾਮਲੀਲਾ ਦੇ ਸਮੂਹ ਕਲਾਕਾਰ ਤੇ ਸੇਵਾਦਾਰ ਹਾਜ਼ਰ ਸਨ।