- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਅਸ਼ੋਕ ਕੁਮਾਰ ਮਿੱਤਲ ਦੇ ਐੱਮਪੀ ਲੈਡ ਫੰਡ ’ਚੋਂ ਜਲੰਧਰ ਨੂੰ 1.50 ਕਰੋੜ ਦੀ ਸੌਗਾਤ, 17 ਅਕਤੂਬਰ ਨੂੰ ਹੋਵੇਗਾ ਉਦਘਾਟਨ

--ਸੰਸਦ ਮੈਂਬਰ ਦੇ ਲੈਡ ਫੰਡ ਨਾਲ ਬਦਲੇਗੀ ਰਾਮਬਾਗ ਤੇ ਮਾਡਲ ਟਾਊਨ ਸੁਸਾਇਟੀ ਦੀ ਤਸਵੀਰ
--ਰਹਿਮਾਨਪੁਰ ਦੀਪ ਨਗਰ ’ਚ ਇਮਾਰਤਾਂ ਦਾ ਹੋਵੇਗਾ ਨਵੀਨੀਕਰਨ ਤੇ ਨਵੀਂ ਉਸਾਰੀ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਸ਼ਹਿਰ ਦੇ ਵਿਕਾਸ ਨੂੰ ਇੱਕ ਹੋਰ ਨਵੀਂ ਰਫ਼ਤਾਰ ਮਿਲਣ ਜਾ ਰਹੀ ਹੈ। ਰਾਜ ਸਭਾ ਮੈਂਬਰ ਡਾ. ਅਸ਼ੋਕ ਕੁਮਾਰ ਮਿੱਤਲ ਐਮ.ਪੀ. ਲੈਡ ਫੰਡ ਵਿੱਚੋਂ ਖ਼ਰਚ ਕੀਤੀ ਜਾ ਰਹੀ ਰਾਸ਼ੀ ਨਾਲ ਜਲੰਧਰ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਅੱਜ ਉਦਘਾਟਨ ਕਰਨਗੇ। ਇਨ੍ਹਾਂ ਪ੍ਰੋਜੈਕਟਾਂ 'ਤੇ ਕੁੱਲ ₹1.50 ਕਰੋੜ ਦੀ ਲਾਗਤ ਆਵੇਗੀ, ਜਿਸ ਨਾਲ ਸ਼ਹਿਰ ਦੀਆਂ ਦੋ ਪ੍ਰਮੁੱਖ ਸਮਾਜਿਕ ਸੰਸਥਾਵਾਂ ਦੀਆਂ ਇਮਾਰਤਾਂ ਦਾ ਨਵੀਨੀਕਰਨ ਤੇ ਨਵੀਂ ਉਸਾਰੀ ਕੀਤੀ ਜਾਵੇਗੀ। ਇਸ ਨਾਲ ਜਲੰਧਰ ਕੈਂਟ ਤੇ ਮਾਡਲ ਟਾਊਨ ਦੇ ਇਲਾਕਿਆਂ ਨੂੰ ਸਿੱਧਾ ਲਾਭ ਪਹੁੰਚੇਗਾ।
------------------------------
ਉਦਘਾਟਨ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ : ਰਾਮਬਾਗ ਪ੍ਰਬੰਧਕ ਕਮੇਟੀ, ਰਹਿਮਾਨਪੁਰ, ਦੀਪ ਨਗਰ, ਜਲੰਧਰ ਕੈਂਟ: ਇੱਥੇ ਸੰਸਦ ਮੈਂਬਰ ਦੇ ਲੈਡ ਫੰਡ ਵਿੱਚੋਂ ₹1.00 ਕਰੋੜ ਦੀ ਲਾਗਤ ਨਾਲ ਇਮਾਰਤ ਦਾ ਨਵੀਨੀਕਰਨ ਅਤੇ ਨਵੀਂ ਉਸਾਰੀ ਕਰਵਾਈ ਜਾ ਰਹੀ ਹੈ। ਇਹ ਪ੍ਰੋਜੈਕਟ ਇਸ ਸੂਚੀ ਦਾ ਸਭ ਤੋਂ ਵੱਡਾ ਕਾਰਜ ਹੈ, ਜਿਸ ਨਾਲ ਕਮੇਟੀ ਦੇ ਮੈਂਬਰਾਂ ਅਤੇ ਆਲੇ-ਦੁਆਲੇ ਦੇ ਵਾਸੀਆਂ ਨੂੰ ਬਿਹਤਰ ਅਤੇ ਆਧੁਨਿਕ ਸਹੂਲਤਾਂ ਮਿਲਣਗੀਆਂ। ਜਲੰਧਰ ਮਾਡਲ ਟਾਊਨ ਸੋਸਾਇਟੀ, ਸ਼ਿਵਪੁਰੀ, ਮਾਡਲ ਟਾਊਨ, ਜਲੰਧਰ: ਇੱਥੇ ਸੰਸਦ ਮੈਂਬਰ ਦੇ ਲੈਡ ਫੰਡ ਵਿੱਚੋਂ ₹50.00 ਲੱਖ ਦੀ ਲਾਗਤ ਨਾਲ ਇਮਾਰਤ ਦਾ ਨਵੀਨੀਕਰਨ ਅਤੇ ਨਵੀਂ ਉਸਾਰੀ ਕੀਤੀ ਜਾਵੇਗੀ। ਇਸ ਨਾਲ ਸੋਸਾਇਟੀ ਦੇ ਮੈਂਬਰਾਂ ਅਤੇ ਮਾਡਲ ਟਾਊਨ ਦੇ ਨਿਵਾਸੀਆਂ ਨੂੰ ਸਾਂਝੇ ਸਮਾਗਮਾਂ ਅਤੇ ਸਮਾਜਿਕ ਗਤੀਵਿਧੀਆਂ ਲਈ ਵਧੀਆ ਥਾਂ ਉਪਲੱਬਧ ਹੋਵੇਗੀ।
ਇਨ੍ਹਾਂ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਨਾਲ ਸਬੰਧਤ ਇਲਾਕਿਆਂ ਦੇ ਵਾਸੀਆਂ ਤੇ ਸੰਸਥਾਵਾਂ ਦੇ ਮੈਂਬਰਾਂ ਨੂੰ ਬਿਹਤਰ ਸਹੂਲਤਾਂ ਪ੍ਰਾਪਤ ਹੋਣਗੀਆਂ। ਇਲਾਕਾ ਨਿਵਾਸੀਆਂ ਅਤੇ ਸੰਸਥਾਵਾਂ ਦੇ ਅਹੁਦੇਦਾਰਾਂ ਵਿੱਚ ਇਸ ਉਦਘਾਟਨ ਨੂੰ ਲੈ ਕੇ ਭਾਰੀ ਉਤਸ਼ਾਹ ਦਾ ਮਾਹੌਲ ਹੈ ਅਤੇ ਉਨ੍ਹਾਂ ਨੇ ਸੰਸਦ ਮੈਂਬਰ ਦਾ ਇਸ ਉਪਰਾਲੇ ਲਈ ਧੰਨਵਾਦ ਪ੍ਰਗਟ ਕੀਤਾ ਹੈ।