ਵਿਕਾਸ ਕਾਰਜਾਂ ਨੇ ਫੜੀ ਰਫ਼ਤਾਰ, ਡਿਪਟੀ ਮੇਅਰ ਨੇ ਲਿਆ ਜਾਇਜ਼ਾ
ਢਿੱਲਵਾਂ ਰੋਡ ਤੇ ਆਸ-ਪਾਸ ਦੇ ਇਲਾਕਿਆਂ ’ਚ ਵਿਕਾਸ ਕਾਰਜਾਂ ਨੇ ਫੜੀ ਰਫ਼ਤਾਰ
Publish Date: Fri, 11 Sep 2026 09:18 PM (IST)
Updated Date: Sat, 12 Sep 2026 04:09 AM (IST)
* ਢਿੱਲਵਾਂ ਰੋਡ ਤੇ ਆਸ-ਪਾਸ ਦੇ ਇਲਾਕਿਆਂ ਦੀ ਬਦਲੇਗੀ ਨੁਹਾਰ * ਨਿਊ ਦਸ਼ਮੇਸ਼ ਨਗਰ ਫੇਜ਼-2 ਲਈ ਨਵੀਂ ਸੀਸੀ ਰੋਡ ਤਿਆਰ, * ਢਿੱਲਵਾਂ ਰੋਡ ਚੌੜੇ ਕਰਨ ਦਾ ਕੰਮ ਵੀ ਜ਼ੋਰਾਂ ’ਤੇ ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਵਾਰਡ ’ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਕੌਂਸਲਰ ਅਮਨਦੀਪ ਸੰਦਲ ਦੀ ਅਗਵਾਈ ਹੇਠ ਢਿੱਲਵਾਂ ਰੋਡ ਤੇ ਆਸ-ਪਾਸ ਦੇ ਇਲਾਕਿਆਂ ’ਚ ਵਿਕਾਸ ਕਾਰਜਾਂ ਨੇ ਰਫ਼ਤਾਰ ਫੜ ਲਈ ਹੈ। ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਸ਼ੁੱਕਰਵਾਰ ਨੂੰ ਢਿਲਵਾਂ ਤੋਂ ਦਸ਼ਮੇਸ਼ ਨਗਰ ਫੇਜ਼-2 ਤੱਕ ਬਣ ਰਹੀ ਨਵੀਂ ਕੰਕਰੀਟ ਦੀ ਸੜਕ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ। ਬਿੱਟੂ ਨੇ ਦੱਸਿਆ ਕਿ ਢਿਲਵਾਂ ਸੜਕ ਨੂੰ ਚੌੜਾ ਕਰਨ ਦਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਹ ਜਲਦੀ ਹੀ ਮੁਕੰਮਲ ਹੋ ਜਾਵੇਗਾ। ਇਸ ਨਾਲ ਤਲਹਣ ਸਾਹਿਬ ਆਉਣ ਵਾਲੀ ਸੰਗਤ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਸਕੇਗੀ। ਉਹਨਾਂ ਕਿਹਾ ਕਿ ਸੜਕ ਦੇ ਚੌੜੀ ਹੋਣ ਨਾਲ ਰੋਜ਼ਾਨਾ ਆਉਣ-ਜਾਣ ਵਾਲੇ ਵਾਹਨਾਂ ਦੀ ਆਵਾਜਾਈ ਸੁਚਾਰੂ ਹੋਣ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਘਟਣ ਦੀ ਉਮੀਦ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਾਰਡ ਵਿੱਚ ਰਹਿੰਦੇ ਹੋਰ ਅਧੂਰੇ ਵਿਕਾਸ ਕਾਰਜਾਂ ਨੂੰ ਵੀ ਜਲਦ ਪੂਰਾ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।