- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਹੀਆਂ ਦੇ ਪੈਂਦੇ ਪਿੰਡ ਖਾਲੇਵਾਲ ’ਚ ਵਿਕਾਸ ਦਾ ਕੰਮ ਪੂਰੇ ਜ਼ੋਰਾਂ ’ਤੇ

ਤਜਿੰਦਰਪਾਲ ਸਿੰਘ ਸੰਧਾ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਲੋਹੀਆਂ ਬਲਾਕ ਦੇ ਪੈਂਦੇ ਪਿੰਡ ਨਵਾਂ ਪਿੰਡ ਖਾਲੇਵਾਲ ਵਿਖੇ ਗ੍ਰਾਮ ਪੰਚਾਇਤ ਵੱਲੋਂ ਸੀਵਰੇਜ ਦਾ ਕੰਮ ਪਿੰਡ ਦੀ ਫਿਰਨੀ ’ਤੇ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ। ਇਸ ਮੌਕੇ ਪਿੰਡ ਦੇ ਸਰਪੰਚ ਤਰਲੋਚਨ ਸਿੰਘ ਚਤਰੱਥ ਨੇ ਕਿਹਾ ਕਿ ਪਿੰਡ ਦੇ ਸਹਿਯੋਗ ਨਾਲ ਸੀਵਰੇਜ ਦਾ ਕੰਮ ਬੁਹਤ ਤੇਜ਼ੀ ਨਾਲ ਨੇਪਰੇ ਚਾੜਨ ਲਈ ਯਤਨ ਕਰ ਰਹੇ ਨੇ। ਉਨ੍ਹਾਂ ਦੀ ਕੋਸਿਸ਼ ਹੈ ਕਿ ਪਿੰਡ ’ਚ ਚੱਲ ਰਹੇ ਕੰਮ ਨੂੰ ਜਿੰਨੀ ਜਲਦੀ ਹੋ ਸਕਦਾ ਉਹ ਨਿਬੇੜਨਗੇ ਕਿਉਕਿ ਝੋਨੇ ਦੀ ਫ਼ਸਲ ਆ ਰਹੀ ਹੈ ਤੇ ਕਿਸਾਨਾਂ ਨੂੰ ਆਪਣੇ ਟਰੈਕਟਰ ਟਰਾਲੀਆਂ ਲਿਆਉਣ-ਲਿਜਾਣ ’ਚ ਕਿਸੇ ਵੀ ਤਰ੍ਹਾ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਹੈ ਕਿ ਇਸ ਕੰਮ ’ਚ ਪਿੰਡ ਵਾਸੀਆਂ ਨੇ ਹਰ ਤਰ੍ਹਾਂ ਦਾ ਸਾਥ ਦੇਣ ਲਈ ਹਰ ਮੁਮਕਿਨ ਕੋਸਿਸ਼ ਕੀਤੀ ਹੈ। ਇਸ ਸੀਵਰੇਜ ਦਾ ਕੰਮ ਹੋਣ ਨਾਲ ਲੋਕਾਂ ਨੂੰ ਬੁਹਤ ਫਾਇਦਾ ਹੋਵੇਗਾ ਨਾਲ ਹੀ ਉਨ੍ਹਾਂ ਕਿਹਾ ਕਿ ਅੱਗੇ ਵੀ ਪਿੰਡ ਦੇ ਵਿਕਾਸ ਲਈ ਹੋਰ ਕੰਮ ਉਲੀਕਣਗੇ ਤੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਰਹਿਣਗੇ। ਇਸ ਮੌਕੇ ਸਰਪੰਚ ਤਰਲੋਚਨ ਸਿੰਘ ਚਤਰੱਥ, ਕੁਲਵੰਤ ਸਿੰਘ ਚੰਦੀ ਪੰਚ, ਰਣਜੀਤ ਸਿੰਘ ਸੋਖਲ, ਸਰਬਨ ਸਿੰਘ ਮੋਮੀ, ਮੁਖਤਿਆਰ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਚਤਰੱਥ, ਇੰਜ. ਪਰਮਪਾਲ ਸਿੰਘ, ਅਜੀਤ ਸਿੰਘ ਥਿੰਦ ਪੰਚ, ਐੱਨਆਰਆਈ ਗੁਲਜ਼ਾਰ ਸਿੰਘ ਚਤਰੱਥ, ਤਰਸੇਮ ਸਿੰਘ ਚੰਦੀ, ਜਗਤਾਰ ਸਿੰਘ ਟੁਰਨਾ, ਤਰਸੇਮ ਸਿੰਘ ਚਤਰੱਥ, ਜਗਤਾਰ ਸਿੰਘ ਚਤਰੱਥ, ਗੁਲਜ਼ਾਰ ਸਿੰਘ ਲੰਬੜਦਾਰ, ਫੁੰਮਣ ਸਿੰਘ ਚਤਰੱਥ, ਠੇਕੇਦਾਰ ਮੰਗਾ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।