- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਤਿ-ਆਧੁਨਿਕ ਉਪਕਰਨਾਂ ਦਾ ਮਰੀਜ਼ਾਂ

ਅਤਿ-ਆਧੁਨਿਕ ਉਪਕਰਨਾਂ ਦਾ ਮਰੀਜ਼ਾਂ ਨੂੰ ਮਿਲੇਗਾ ਲਾਭ
ਜਾਸ, ਜਲੰਧਰ : ਸਿਵਲ ਹਸਪਤਾਲ ’ਚ ਨਿੱਜੀ ਹਸਪਤਾਲਾਂ ਦੀ ਤਰ੍ਹਾਂ ਆਧੁਨਿਕ ਹਾਈਟੈੱਕ ਉਪਕਰਨਾਂ ਨਾਲ ਇਲਾਜ ਦੀਆਂ ਸੁਵਿਧਾਵਾਂ ਮਹੁੱਈਆ ਕੀਤੀਆਂ ਜਾਣਗੀਆਂ। ਹਸਪਤਾਲ ਦੇ ਡੈਂਟਲ ਤੇ ਆਰਥੋ ਵਿਭਾਗ ’ਚ ਮਰੀਜ਼ਾਂ ਨੂੰ ਸਿਹਤ ਸੁਵਿਧਾਵਾਂ ਦੇਣ ਲਈ ਆਧੁਨਿਕ ਉਪਕਰਨ ਹਸਪਤਾਲ ’ਚ ਪੁੱਜ ਗਏ ਹਨ। ਹਸਪਤਾਲ ਦੇ ਡੈਂਟਲ ਵਿਭਾਗ ’ਚ ਆਧੁਨਿਕ ਤਕਨੀਕ ਨਾਲ ਲੈਸ ਹਾਈਟੈੱਕ ਡੈਂਟਲ ਚੇਅਰ ਤੇ ਆਰਥੋ ਵਿਭਾਗ ਦੇ ਆਪ੍ਰੇਸ਼ਨ ਥੀਏਟਰ ’ਚ ਸਾਰੀਆਂ ਸੁਵਿਧਾਵਾਂ ਨਾਲ ਲੈਸ ਓਟੀ ਟੇਬਲ ਪ੍ਰਦਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਲੈਬ ’ਚ ਸੈਂਟ੍ਰੀਫਿਊਜ਼ਰ ਮਸ਼ੀਨ, ਬਾਲ ਰੋਗ ਵਿਭਾਗ ਦੇ ਐੱਸਐੱਨਆਈਸੀਯੂ ਵਿਚ ਡਬਲ ਸਪੇਸ ਫੋਟੋ ਥੈਰੇਪੀ ਯੂਨਿਟ ਤੇ ਚਾਰ ਨਵੀਆਂ ਵ੍ਹੀਲਚੇਅਰਾਂ ਵੱਖ-ਵੱਖ ਵਿਭਾਗਾਂ ਨੂੰ ਦਿੱਤੀਆਂ ਜਾਣਗੀਆਂ।
ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਨੇ ਕਿਹਾ ਕਿ ਡੈਂਟਲ ਵਿਭਾਗ ’ਚ ਮਰੀਜ਼ਾਂ ਦੇ ਦੰਦਾਂ ਦੀ ਜਾਂਚ ਤੇ ਇਲਾਜ ਲਈ ਆਧੁਨਿਕ ਉਪਕਰਨਾਂ ਨਾਲ ਲੈਸ ਡੈਂਟਲ ਚੇਅਰ ਮੁਹੱਈਆ ਕਰਵਾਈ ਗਈ ਹੈ। ਡੈਂਟਲ ਵਿਭਾਗ ਦੇ ਡਾਕਟਰ ਇਸ ਨਾਲ ਇਲਾਜ ਦੀ ਸਹੂਲਤ ਦੇਣਗੇ। ਇਸ ਤੋਂ ਇਲਾਵਾ, ਆਰਥੋ ਵਿਭਾਗ ’ਚ ਆਧੁਨਿਕ ਉਪਕਰਨਾਂ ਨਾਲ ਲੈਸ ਹਾਈਡ੍ਰੋਲਿਕ ਓਟੀ ਟੇਬਲ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ, ਆਰਥੋ ਵਿਭਾਗ ਦੇ ਡਾਕਟਰ ਜਨਰਲ ਸਰਜਰੀ ਦੇ ਆਪ੍ਰੇਸ਼ਨ ਥੀਏਟਰ ’ਚ ਮਰੀਜ਼ਾਂ ਦੇ ਆਪ੍ਰੇਸ਼•ਨ ਕਰ ਰਹੇ ਸਨ ਤੇ ਮਰੀਜ਼ਾਂ ਨੂੰ ਵੀ ਸਹੂਲਤ ਲਈ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ। ਨਵਾਂ ਓਟੀ ਟੇਬਲ ਪੁਰਾਣੀ ਇਮਾਰਤ ’ਚ ਜਲਦੀ ਹੀ ਸ਼ੁਰੂ ਹੋਣ ਵਾਲੇ ਆਰਥੋ ਓਟੀ ’ਚ ਸਥਾਪਤ ਕੀਤਾ ਜਾਵੇਗਾ। ਪਿਛਲੇ ਕੁਝ ਸਮੇਂ ਤੋਂ ਹਸਪਤਾਲ ’ਚ ਗੋਢਿਆਂ ਤੇ ਚੂਲ੍ਹਾ ਟਰਾਂਸਪਲਾਂਟ ਅਤੇ ਸਪਾਈਨ ਦੇ ਇਲਾਜ ਦੀ ਮੰਗ ਵਧ ਗਈ ਹੈ। ਇਨ੍ਹਾਂ ਦੀ ਸਫਲਤਾ ਦਰ ਮਰੀਜ਼ਾਂ ਨੂੰ ਬਿਹਤਰ ਇਲਾਜ ਦੇਣ ਲਈ ਆਧੁਨਿਕ ਓਟੀ ਟੇਬਲ ਦਿੱਤਾ ਗਿਆ ਹੈ। ਆਯੁਸ਼ਮਾਨ ਪ੍ਰਧਾਨ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਇਸ ਤਰ੍ਹਾਂ ਦੇ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ, ਲੈਬ ’ਚ ਸੈਂਟ੍ਰੀਫਿਊਜਰ ਮਸ਼ੀਨ, ਬੱਚਿਆਂ ਦੇ ਰੋਗ ਵਿਭਾਗ ਦੇ ਐੱਸਐੱਨਆਈਸੀਯੂ ’ਚ ਡਬਲ ਸਪੇਸ ਫੋਟੋ ਥੈਰੇਪੀ ਯੂਨਿਟ ਤੇ ਚਾਰ ਨਵੀਆਂ ਵ੍ਹੀਲਚੇਅਰਾਂ ਵੱਖ-ਵੱਖ ਵਿਭਾਗਾਂ ਵਿਚ ਦਿੱਤੀਆਂ ਜਾਣਗੀਆਂ। ਇਹ ਉਪਕਰਨ ਆਈਡੀਬੀਆਈ ਬੈਂਕ ਵੱਲੋਂ ਹਸਪਤਾਲ ਨੂੰ ਸੀਐੱਸਆਈ ਤਹਿਤ ਦਿੱਤੇ ਗਏ ਹਨ। ਅਗਲੇ ਕੁਝ ਦਿਨਾਂ ਵਿਚ ਬੈਂਕ ਦੇ ਅਧਿਕਾਰੀ ਇਨ੍ਹਾਂ ਦੀਆਂ ਸੇਵਾਵਾਂ ਦਾ ਸ਼ੁਭ ਆਰੰਭ ਕਰਨਗੇ।
---
ਆਰਥੋ ਓਟੀ ਤੇ ਵਾਰਡ ਦੀ ਹੋਵੇਗੀ ਸ਼ੁਰੂਆਤ
ਸਿਵਲ ਹਸਪਤਾਲ ਦੀ ਐੱਮਐੱਸ ਡਾ. ਨਮਿਤਾ ਘਈ ਨੇ ਦੱਸਿਆ ਕਿ ਸਿਵਲ ਹਸਪਤਾਲ ਦੀ ਪੁਰਾਣੀ ਇਮਾਰਤ ’ਚ ਪਿਛਲੇ ਕਰੀਬ 8-10 ਸਾਲਾਂ ਤੋਂ ਬੰਦ ਪਿਆ ਆਪ੍ਰੇਸ਼ਨ ਥੀਏਟਰ ਤੇ ਆਰਥੋ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਪੁਰਾਣੀ ਇਮਾਰਤ ’ਚ ਈਐੱਨਟੀ ਵਿਭਾਗ ’ਚ ਆਰਥੋ ਦੇ ਮਰੀਜ਼ਾਂ ਨੂੰ ਦਾਖਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸੇ ਇਮਾਰਤ ’ਚ ਬੰਦ ਪਏ ਆਪ੍ਰੇਸ਼ਨ ਥੀਏਟਰ ਨੂੰ ਵੀ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹਾਲਾਂਕਿ ਪੁਰਾਣੇ ਆਰਥੋ ਵਾਰਡ ’ਚ ਮਾਤਾ ਗੁਜਰੀ ਟਰੱਸਟ ਦੀ ਵੱਲੋਂ ਡਾਇਲਾਸਿਸ ਯੂਨਿਟ ਸਥਾਪਤ ਕੀਤਾ ਜਾ ਰਿਹਾ ਹੈ। ਹਸਪਤਾਲ ’ਚ ਆਰਥੋ ਦੇ ਰੋਜ਼ਾਨਾ 10 ਤੋਂ 15 ਛੋਟੇ ਵੱਡੇ ਆਪ੍ਰੇਸ਼ਨ ਹੋ ਰਹੇ ਹਨ।
---
ਸਿਵਲ ਹਸਪਤਾਲ ਸੀਐੱਸਆਰ ਤਹਿਤ ਰਜਿਸਟਰਡ
ਹਸਪਤਾਲ ਦੀ ਐੱਮਐੱਸ ਡਾ. ਨਮਿਤਾ ਘਈ ਨੇ ਦੱਸਿਆ ਕਿ ਹਸਪਤਾਲ ਸੀਐੱਸਆਰ ਤਹਿਤ ਰਜਿਸਟਰਡ ਹੋ ਚੁੱਕਾ ਹੈ। ਇਸ ਸਬੰਧੀ ਜ਼ਿਲ੍ਹੇ ਦੇ ਹੋਰ ਜ਼ਿਲ੍ਹਿਆਂ ਤੇ ਸੂਬਿਆਂ ਦੇ ਕਾਰਪੋਰੇਟ ਹਾਊਸਾਂ ਨੂੰ ਇਸ ਤਹਿਤ ਹਸਪਤਾਲ ’ਚ ਮਰੀਜ਼ਾਂ ਦੇ ਇਲਾਜ ਲਈ ਸਹਾਇਤਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਨਾਲ ਵੀ ਉਦਯੋਗਾਂ ਤੋਂ ਸਹਾਇਤਾ ਲਈ ਗੱਲ ਕੀਤੀ ਗਈ ਹੈ। ਹਸਪਤਾਲ ਪ੍ਰਸ਼ਾਸਨ ਆਪਣੇ ਪੱਧਰ 'ਤੇ ਵੀ ਕਾਰਪੋਰੇਟ ਹਾਊਸਾਂ ਤੇ ਉਦਯੋਗਾਂ ਨਾਲ ਸੰਪਰਕ ਕਰ ਰਿਹਾ ਹੈ।