21 ਤੱਕ ਛਾਈ ਰਹੇਗੀ ਧੁੰਦ, ਚੱਲੇਗੀ ਸੀਤ ਲਹਿਰ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Fri, 16 Jan 2026 09:38 PM (IST)
Updated Date: Fri, 16 Jan 2026 09:42 PM (IST)

ਜਾਗਰਣ ਸੰਵਾਦਦਾਤਾ, ਜਲੰਧਰ : ਸ਼ੁੱਕਰਵਾਰ ਨੂੰ ਸੰਘਣੀ ਧੁੰਦ ਛਾਈ ਰਹੀ ਤੇ ਸਵੇਰੇ ਸਾਢੇ ਸੱਤ ਵਜੇ ਦਿਸਣ ਹੱਦ 30 ਮੀਟਰ ਤੋਂ ਵੀ ਘੱਟ ਰਹੀ। ਹਾਈਵੇ ’ਤੇ ਤਾਂ ਹਾਲਾਤ ਹੋਰ ਵੀ ਖਰਾਬ ਸਨ। ਇਸੇ ਕਾਰਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਉਡਾਣ ਨੂੰ ਅੰਮ੍ਰਿਤਸਰ ਤੋਂ ਜਲੰਧਰ ਲਈ ਉਡਾਣ ਭਰਨ ਦੀ ਕਲੀਅਰੈਂਸ ਨਹੀਂ ਮਿਲ ਸਕੀ। ਦਿਸਣ ਹੱਦ ਘੱਟ ਹੋਣ ਕਾਰਨ ਵਾਹਨ ਚਾਲਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਦਕਿ ਠੰਡੀ ਹਵਾਵਾਂ ਨੇ ਹਰੇਕ ਕਿਸੇ ਨੂੰ ਪਰੇਸ਼ਾਨ ਕਰੀਂ ਰੱਖਿਆ। ਇਸ ਕਾਰਨ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਵੱਧ ਤੋਂ ਵੱਧ 12.4 ਡਿਗਰੀ ਸੈਲਸੀਅਸ ਤੱਕ ਰਿਹਾ। ਮੌਸਮ ਵਿਭਾਗ ਨੇ 21 ਜਨਵਰੀ ਤੱਕ ਅਜਿਹੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ, ਜਿਸ ਵਿਚ ਆਂਸ਼ਿਕ ਤੌਰ ’ਤੇ ਬੱਦਲ ਛਾਏ ਰਹਿਣਗੇ ਪਰ ਸੰਘਣੀ ਧੁੰਦ ਤੇ ਤੇਜ਼ ਹਵਾਵਾਂ ਚੱਲਦੀਆਂ ਰਹਿਣਗੀਆਂ। ਇਸ ਵਿਚਾਲੇ ਹਲਕੀ ਧੁੱਪ ਵੀ ਵੇਖਣ ਨੂੰ ਮਿਲਦੀ ਰਹੇਗੀ, ਜਿਸ ਨਾਲ ਤਾਪਮਾਨ ’ਚ ਉਤਾਰ-ਚੜ੍ਹਾਅ ਹੁੰਦਾ ਰਹੇਗਾ। ਧੁੰਦ ਕਾਰਨ ਰੇਲ ਮਾਰਗ ਵੀ ਪ੍ਰਭਾਵਿਤ ਹੋਇਆ, ਜਿਸ ਕਾਰਨ ਸ਼ਹੀਦ ਐਕਸਪ੍ਰੈੱਸ ਸਾਢੇ ਛੇ ਘੰਟੇ, ਛੱਤੀਸਗੜ੍ਹ ਐਕਸਪ੍ਰੈੱਸ, ਹਾਵੜਾ ਅੰਮ੍ਰਿਤਸਰ ਮੇਲ ਸਵਾ ਤਿੰਨ ਘੰਟੇ, ਸ਼ਾਲੀਮਾਰ ਐਕਸਪ੍ਰੈੱਸ ਸਵਾ ਦੋ ਘੰਟੇ, ਅੰਮ੍ਰਿਤਸਰ ਸਵਰਨ ਸ਼ਤਾਬਦੀ ਐਕਸਪ੍ਰੈੱਸ, ਜਨ ਸ਼ਤਾਬਦੀ ਐਕਸਪ੍ਰੈਸ, ਅੰਮ੍ਰਿਤਸਰ ਐਕਸਪ੍ਰੈੱਸ ਦੋ ਘੰਟੇ, ਹੇਮਕੁੰਟ ਐਕਸਪ੍ਰੈੱਸ ਪੌਣੇ ਦੋ ਘੰਟੇ, ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ, ਅੰਮ੍ਰਿਤਸਰ ਹਫਤਾਵਾਰੀ ਐਕਸਪ੍ਰੈੱਸ ਡੇਢ ਘੰਟਾ, ਸ਼ਾਨ-ਏ-ਪੰਜਾਬ ਐਕਸਪ੍ਰੈੱਸ, ਲੁਧਿਆਣਾ ਛੇਹਰਟਾ ਐੱਮਈਐੱਮਯੂ, ਆਮਰਪਾਲੀ ਐਕਸਪ੍ਰੈੱਸ, ਜੰਮੂਤਵੀ ਐਕਸਪ੍ਰੈੱਸ ਸਵਾ ਇਕ ਘੰਟਾ, ਪਠਾਨਕੋਟ ਐਕਸਪ੍ਰੈੱਸ ਇਕ ਘੰਟਾ ਦੇਰੀ ਨਾਲ ਪਹੁੰਚੀਆਂ।