- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ: ਜ਼ਿਲ੍ਹੇ ਦੇ

ਜਾਸ, ਜਲੰਧਰ: ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ’ਚ ਡੇਂਗੂ ਦੇ ਲਾਰਵੇ ਦੀ ਪਛਾਣ ਲਈ ਸਰਵੇ ਕੀਤਾ ਗਿਆ। ਟੀਮਾਂ ਨੇ 10 ਥਾਵਾਂ 'ਤੇ ਲਾਰਵਾ ਪਾਇਆ, ਜਿਸ ਨੂੰ ਫੌਰੀ ਨਸ਼ਟ ਕਰ ਦਿੱਤਾ ਗਿਆ। ਜ਼ਿਲ੍ਹਾ ਐਪੀਡਿਮੀਓਲੋਜਿਸਟ ਡਾ. ਆਦਿਤਿਆਪਾਲ ਦੀ ਅਗਵਾਈ ’ਚ ਐਂਟੀ ਲਾਰਵਾ ਟੀਮਾਂ ਨੇ ਸੰਭਾਵਿਤ ਥਾਵਾਂ 'ਤੇ ਡੇਂਗੂ ਲਾਰਵਾ ਦੀ ਪਛਾਣ ਕੀਤੀ। ਇਸ ਦੌਰਾਨ ਵੱਖ-ਵੱਖ ਇਲਾਕਿਆਂ ’ਚ ਘਰ-ਘਰ ਸਰਵੇ ਕੀਤਾ ਗਿਆ ਤੇ ਡੇਂਗੂ-ਮਲੇਰੀਆ ਤੋਂ ਬਚਾਅ ਲਈ ਕਈ ਗਤੀਵਿਧੀਆਂ ਅਮਲ ’ਚ ਲਿਆਂਦੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਡੇਂਗੂ ਦਾ ਲਾਰਵਾ ਫ੍ਰਿਜ ਦੀ ਟਰੇ, ਗਮਲਿਆਂ, ਟੁੱਟੇ-ਫੁੱਟੇ ਬਰਤਨਾਂ, ਕੂਲਰਾਂ ਦੀ ਟੈਂਕੀਆਂ, ਪਾਣੀ ਦੀ ਟੈਂਕੀਆਂ ਆਦਿ ’ਚ ਪੈਦਾ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ, ਇਸ ਲਈ ਹਫ਼ਤੇ ’ਚ ਇਕ ਵਾਰ ਇਨ੍ਹਾਂ ਵਿਚ ਖੜ੍ਹੇ ਪਾਣੀ ਨੂੰ ਬਦਲਣਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਤੇ ਆਪਣੇ ਆਸ-ਪਾਸ ਕਿਸੇ ਵੀ ਥਾਂ 'ਤੇ ਪਾਣੀ ਖੜ੍ਹਾ ਨਾ ਹੋਣ ਦੇਣ ਦੀ ਸਲਾਹ ਦਿੱਤੀ ਗਈ ਹੈ। ਲੋਕਾਂ ਨੂੰ ਮੱਛਰਦਾਨੀ ਤੇ ਮੱਛਰ ਭਜਾਉਣ ਵਾਲੀ ਕ੍ਰੀਮ ਦੀ ਵਰਤੋਂ ਕਰਨ, ਪੂਰੀ ਬਾਂਹ ਦੇ ਕੱਪੜੇ ਪਾਉਣ ਤੇ ਕੂਲਰ, ਟੁੱਟੇ ਬਰਤਨ, ਟਾਇਰ, ਫ੍ਰਿਜ ਦੀ ਟਰੇ ਤੇ ਗਮਲਿਆਂ ਆਦਿ ਦੀ ਹਫ਼ਤਾਵਾਰੀ ਸਾਫ਼-ਸਫਾਈ ਕਰਨ ਦੀ ਅਪੀਲ ਕੀਤੀ ਗਈ ਹੈ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੀਰਵਾਰ ਸਿਹਤ ਵਿਭਾਗ ਜਲੰਧਰ ਦੀਆਂ ਟੀਮਾਂ ਵੱਲੋਂ ਕੁੱਲ 1555 ਘਰਾਂ ਦਾ ਡੇਂਗੂ ਸਰਵੇ ਕੀਤਾ ਗਿਆ, ਜਿਸ ’ਚ ਸ਼ਹਿਰੀ ਖੇਤਰਾਂ ਦੇ 523 ਘਰ ਤੇ ਪਿੰਡਾਂ ਦੇ 1032 ਘਰ ਸ਼ਾਮਲ ਹਨ।