- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਰੋਜ਼ ਪੁਰ-ਜਲੰਧਰ ਰੇਲ ਮਾਰਗ ਦੇ ਫਾਟਕ ਤੇ ਬਣਦੇ ਪੁਲ ਤੋਂ ਹਰ ਵਿਅਕਤੀ ਅਵਾਜ਼ਾਰ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਰਾਸ਼ਟਰੀ ਮਾਰਗ ’ਤੇ ਪੈਂਦੇ ਸੁਲਤਾਨ ਪੁਰ ਲੋਧੀ ਵਾਲੇ ਫਾਟਕ ’ਤੇ ਨਵੇਂ ਪੁਲ ਦੀ ਉਸਾਰੀ ਹੋ ਰਹੀ ਹੈ। ਕੰਪਨੀ ਵੱਲੋਂ ਸੜਕ ਦੇ ਦੋਹੀਂ ਪਾਸੀਂ ਸੀਮਿੰਟ ਬੱਜਰੀ ਆਦਿ ਨਾਲ ਜਿਹੜਾ ਨਾਲਾ ਟਾਈਪ (ਚੈਨਲ) ਬਣਾਇਆ ਗਿਆ ਹੈ, ਉਸ ਦੀ ਦੀਵਾਰ ਨਾਲ ਜਿਹੜੀ ਮਿੱਟੀ ਇਕੱਠੀ ਹੋ ਜਾਂਦੀ ਹੈ ਉਸਨੂੰ ਚੁਕਵਾਉਣ ਲਈ ਕੋਈ ਪ੍ਰਬੰਧ ਨਹੀਂ, ਇਸੇ ਕਰਕੇ ਪੁਲ ਬਨਣ ਦੇ ਅਖੀਰ ਤੱਕ ਲੋਕਾਂ ਨੂੰ ਇਸ ਤੋਂ ਰਾਹਤ ਮਿਲਣ ਦੀ ਉੱਕੀ ਹੀ ਉਮੀਦ ਨਹੀਂ। ਇਕ ਤੱਥ ਹੋਰ ਇਹ ਵੀ ਹੈ ਕਿ ਇਨਾਂ ਸਰਵਿਸ ਰੋਡਜ਼ ਤੇ ਕੰਪਨੀ ਵੱਲੋਂ ਹਰ ਰੋਜ਼ ਛਿੜਕਾ ਕੀਤੇ ਜਾਣ ਦਾ ਕੰਪਨੀ ਵੱਲੋਂ ਅਧਿਕਾਰੀਆਂ ਦੇ ਰੂ-ਬ-ਰੂ ਮੰਨਿਆ ਗਿਆ ਸੀ ਜੋ ਕੁੱਝ ਕੁ ਦਿਨ ਤਾਂ ਚੱਲਦਾ ਰਿਹਾ ਪ੍ਰੰਤੂ ਹੁਣ ਫਿਰ ਪਰਨਾਲਾ ਉੱਥੇ ਦਾ ਉੱਥੇ। ਲੋਕਾਂ ਦੀ ਮੰਗ ਹੈ ਕਿ ਨਾਲੇ ਦੀ ਦੀਵਾਰ ਦੇ ਨਾਲ-ਨਾਲ ਪਈ ਮਿੱਟੀ ਹਟਵਾਈ ਜਾਵੇ। ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਜੇ ਅਧਿਕਾਰੀ ਇਕ ਵੇਰਾਂ ਹੀ ਕਹਿ ਦੇਣ ਤਾਂ ਉਹ ਆਪਣੇ ਖ਼ਰਚੇ ’ਤੇ ਮਿੱਟੀ ਚੁਕਵਾ ਦੇਣਗੇ।