- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀਐੱਨਡੀਯੂ ਕਾਲਜ ਲਾਡੋਵਾਲੀ ਰੋਡ ਦੀ ਕਨਵੋਕੇਸ਼ਨ-2026 ਦੌਰਾਨ 450 ਤੋਂ ਵੱਧ ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਜੀਐੱਨਡੀਯੂ ਕਾਲਜ ਲਾਡੋਵਾਲੀ ਰੋਡ ਦੀ ਕਨਵੋਕੇਸ਼ਨ-2026
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਵਿਖੇ ਕਨਵੋਕੇਸ਼ਨ-2026 ਕਰਵਾਈ ਗਈ। ਇਸ ਮੌਕੇ 600 ਤੋਂ ਵੱਧ ਵਿਦਿਆਰਥੀਆਂ ਨੂੰ ਵੱਖ-ਵੱਖ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਕੋਰਸਾਂ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਕੀਤੀ, ਜਦਕਿ ਰਾਜ ਸਭਾ ਮੈਂਬਰ (ਪੰਜਾਬ) ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ. ਜਸਪਾਲ ਸਿੰਘ ਰੰਧਾਵਾ, ਡਾ. ਕਮਲੇਸ਼ ਸਿੰਘ ਦੁੱਗਲ, ਡਾ. ਜਸ਼ਨਜੀਤ ਸਿੰਘ ਜੌਹਲ, ਡਾ. ਕਿਰਨ ਅਰੋੜਾ, ਡਾ. ਨੀਰਜ ਧੀਂਗੜਾ, ਡਾ. ਬੁੱਟਾ ਸਿੰਘ, ਡਾ. ਏਕਤਾ ਖੋਸਲਾ, ਡਾ. ਕਿਰਨਜੀਤ ਰੰਧਾਵਾ, ਰਾਜੇਸ਼ ਵਿਜ, ਨਰਿੰਦਰ ਕੌਸ਼ਿਕ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ, ਸਿੱਖਿਆ ਸ਼ਾਸਤਰੀਆਂ ਤੇ ਅਕਾਦਮਿਕ ਖੇਤਰ ਨਾਲ ਜੁੜੀਆਂ ਹਸਤੀਆਂ ਮੌਜੂਦ ਸਨ। ਕਨਵੋਕੇਸ਼ਨ ਦੌਰਾਨ ਵੱਖ-ਵੱਖ ਵਿਸ਼ਿਆਂ ਤੇ ਕੋਰਸਾਂ ਦੇ 450 ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।
ਇਨ੍ਹਾਂ ’ਚ ਐੱਮਬੀਏ (ਦੋ ਸਾਲਾ), ਐੱਮਬੀਏ (ਪੰਜ ਸਾਲਾ ਇੰਟੀਗ੍ਰੇਟਿਡ), ਐੱਮ-ਕਾਮ, ਐੱਮਸੀਏ, ਐੱਮਏ ਪੰਜਾਬੀ, ਬੀਬੀਏ, ਬੀਸੀਏ, ਬੀ-ਕਾਮ, ਬੀ-ਕਾਮ (ਫਾਈਨੈਂਸ਼ੀਅਲ ਸਰਵਿਸਿਜ਼), ਬੀ-ਵੋਕ (ਈ-ਕਾਮਰਸ ਐਂਡ ਡਿਜੀਟਲ ਮਾਰਕੀਟਿੰਗ) ਤੇ ਬੀ-ਵੋਕ (ਜਰਨਲਿਜ਼ਮ ਐਂਡ ਮੀਡੀਆ) ਦੇ ਵਿਦਿਆਰਥੀ ਸ਼ਾਮਲ ਸਨ। ਸਮਾਗਮ ਦਾ ਇਕ ਹੋਰ ਅਹਿਮ ਆਕਰਸ਼ਣ ਕਾਲਜ ਕੈਂਪਸ ਵਿਖੇ ਸਥਾਪਿਤ ਕੀਤੇ ਗਏ ਹੈਰੀਟੇਜ ਹੋਮ ਦਾ ਉਦਘਾਟਨ ਰਿਹਾ। ਕਾਲਜ ਦੀ ਓਐੱਸਡੀ ਪ੍ਰੋ. (ਡਾ.) ਨਵਜੋਤ ਦੇ ਸੰਕਲਪ ਤੇ ਦੂਰਦਰਸ਼ੀ ਸੋਚ ਅਧੀਨ ਤਿਆਰ ਕੀਤਾ ਗਿਆ ਇਹ ਹੈਰੀਟੇਜ ਹੋਮ ਪੰਜਾਬ ਦੀ ਅਮੀਰ ਵਿਰਾਸਤ, ਸੱਭਿਆਚਾਰ, ਰਵਾਇਤਾਂ, ਇਤਿਹਾਸਕ ਪਿਛੋਕੜ ਤੇ ਲੋਕ-ਜੀਵਨ ਨਾਲ ਜੁੜੀਆਂ ਵਸਤਾਂ ਤੇ ਕਦਰਾਂ-ਕੀਮਤਾਂ ਨੂੰ ਸੰਭਾਲਣ ਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਇਕ ਵਿਸ਼ੇਸ਼ ਉਪਰਾਲਾ ਹੈ। ਮੁੱਖ ਮਹਿਮਾਨ ਪ੍ਰੋ. ਡਾ. ਕਰਮਜੀਤ ਸਿੰਘ ਨੇ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿੱਖਿਆ ਮਨੁੱਖ ਦੇ ਜੀਵਨ ਨੂੰ ਨਵੀਂ ਦਿਸ਼ਾ ਦੇਣ ਦਾ ਅਹਿਮ ਸਾਧਨ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਗਿਆਨ, ਮਿਹਨਤ, ਨਵੀਨਤਾ ਤੇ ਨੈਤਿਕ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣ ਦੀ ਪ੍ਰੇਰਨਾ ਦਿੱਤੀ। ਵਿਸ਼ੇਸ਼ ਮਹਿਮਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖਿਆ ਸਮਾਜ ’ਚ ਤਬਦੀਲੀ ਲਿਆਉਣ ਦੀ ਸਮਰੱਥਾ ਰੱਖਦੀ ਹੈ। ਇਸ ਮੌਕੇ ਯੂਨੀਵਰਸਿਟੀ ਦੇ ਅਧਿਕਾਰੀਆਂ, ਸਿੱਖਿਆ ਸ਼ਾਸਤਰੀਆਂ, ਕਾਲਜ ਦੇ ਅਧਿਆਪਕਾਂ, ਸਟਾਫ਼ ਮੈਂਬਰਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਮੌਜੂਦਗੀ ਨੇ ਸਮਾਗਮ ਦੀ ਸ਼ਾਨ ’ਚ ਵਾਧਾ ਕੀਤਾ। ਇਸ ਮੌਕੇ ਕਾਲਜ ਦੀ ਓਐੱਸਡੀ ਪ੍ਰੋ. (ਡਾ.) ਨਵਜੋਤ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਸਮੂਹ ਪਤਵੰਤੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਦੀ ਮੌਜੂਦਗੀ ਤੇ ਹੌਸਲਾ ਅਫ਼ਜ਼ਾਈ ਲਈ ਧੰਨਵਾਦ ਪ੍ਰਗਟਾਇਆ। ਸਮਾਗਮ ਦੇ ਅੰਤ ’ਚ ਪ੍ਰੋ. (ਡਾ.) ਨਵਜੋਤ ਵੱਲੋਂ ਰਸਮੀ ਤੌਰ ’ਤੇ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ। ਇਸ ਮੌਕੇ ’ਤੇ ਡਾ. ਅਸ਼ੀਸ਼ ਅਰੋੜਾ, ਡਾ. ਸੰਜੀਵ ਅਰੋੜਾ, ਡਾ. ਸੋਨੀਆ ਕੁੰਦਰਾ, ਡਾ. ਮਨਦੀਪ ਕੌਰ, ਡਾ. ਪਰਵਿੰਦਰ ਢਿੱਲੋਂ, ਡਾ. ਨੇਹਾ ਕਾਲੜਾ ਤੇ ਡਾ. ਲਖਵੀਰ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।