ਥਾਂਦੀ ਦੇ ਅੰਤਿਮ ਸੰਸਕਾਰ ’ਤੇ ਪ੍ਰਗਟਾਇਆ ਦੁੱਖ
ਤਰਸੇਮ ਸਿੰਘ ਥਾਂਦੀ ਦੇ ਅੰਤਿਮ ਸੰਸਕਾਰ ’ਤੇ ਪਰਿਵਾਰਕ ਮੈਂਬਰਾਂ ਤੇ ਸੰਗਤਾਂ ਦਾ ਗਹਿਰਾ ਦੁੱਖ
Publish Date: Tue, 24 Feb 2026 07:22 PM (IST)
Updated Date: Tue, 24 Feb 2026 07:25 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ, ਬਲਾਕ ਗੁਰਾਇਆ-2 ਦੇ ਸਾਬਕਾ ਪ੍ਰਧਾਨ ਤੇ ਮੈਂਬਰ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫਿਲੌਰ ਸਾਥੀ ਤਰਸੇਮ ਸਿੰਘ ਥਾਂਦੀ ਨੇ ਦੋ-ਤਿੰਨ ਦਿਨ ਬਿਮਾਰੀ ਤੋਂ ਬਾਅਦ ਅਚਾਨਕ ਇਸ ਸੰਸਾਰ ਨੂੰ ਛੱਡ ਦਿੱਤਾ। ਉਨ੍ਹਾਂ ਦੇ ਪਿੰਡ ਪਾਲ ਨੌਂ ਵਿਖੇ ਅੰਤਿਮ ਸੰਸਕਾਰ ਦੇ ਮੌਕੇ ਉਨ੍ਹਾਂ ਦੀ ਸੁਪਤਨੀ ਮਹਿੰਦਰ ਕੌਰ, ਸਪੁੱਤਰ ਮਨਜਿੰਦਰ ਸਿੰਘ ਥਾਂਦੀ, ਰਣਜੀਤ ਸਿੰਘ ਥਾਂਦੀ, ਧੀਆਂ ਕੁਲਵੀਰ ਕੌਰ, ਰਵਿੰਦਰ ਕੌਰ, ਸਪੁੱਤਰੀਆਂ ਸੁਖਵਿੰਦਰ ਕੌਰ, ਮਨਜੀਤ ਕੌਰ ਸਮੇਤ ਸਾਰੇ ਪਰਿਵਾਰਕ ਮੈਂਬਰਾਂ ਤੇ ਸਨੇਹੀਆਂ ਨੇ ਗਹਿਰਾ ਦੁੱਖ ਪ੍ਰਗਟਾਇਆ। ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫਿਲੌਰ ਦੇ ਪ੍ਰਧਾਨ ਬਲਵਿੰਦਰ ਕੁਮਾਰ, ਜਨਰਲ ਸਕੱਤਰ ਬੂਟਾ ਰਾਮ ਅਕਾਲਪੁਰ, ਮੁੱਖ ਸਲਾਹਕਾਰ ਕੁਲਦੀਪ ਸਿੰਘ ਕੌੜਾ, ਕਰਨੈਲ ਸਿੰਘ ਸੰਧੂ ਤੇ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਮੇਤ ਬਲਾਕ ਗੁਰਾਇਆ ਦੇ ਕਈ ਆਗੂਆਂ ਨੇ ਵੀ ਸੰਸਕਾਰ ’ਤੇ ਹਾਜ਼ਰੀ ਦੇ ਕੇ ਅੰਤਿਮ ਅਰਦਾਸ ’ਚ ਸ਼ਾਮਲ ਹੋਣ ਦੀ ਨਿਮਰਤਾ ਸਹਿਤ ਸੱਦਾ ਦਿੱਤਾ। ਤਰਸੇਮ ਸਿੰਘ ਥਾਂਦੀ ਨੇ ਆਪਣੀ ਸਰਕਾਰੀ ਨੌਕਰੀ ਦੌਰਾਨ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਤੇ ਪੈਨਸ਼ਨਰਜ਼ ਐਸੋਸੀਏਸ਼ਨ ’ਚ ਜ਼ਿੰਮੇਵਾਰੀਆਂ ਨਿਭਾਉਂਦਿਆਂ ਅਧਿਆਪਕਾਂ ਤੇ ਹੋਰ ਵਰਗਾਂ ਦੇ ਹੱਕਾਂ ਲਈ ਹਮੇਸ਼ਾ ਆਵਾਜ਼ ਉਠਾਈ ਤੇ ਜਥੇਬੰਦਕ ਮੰਚਾਂ ’ਚ ਮੋਹਰੀ ਰੋਲ ਨਿਭਾਇਆ। ਉਨ੍ਹਾਂ ਦੀ ਅਚਾਨਕ ਮੌਤ ਨਾਲ ਨਾ ਸਿਰਫ਼ ਪਰਿਵਾਰ ਨੂੰ ਘਾਟਾ ਪਿਆ ਹੈ, ਸਗੋਂ ਜਥੇਬੰਦਕ ਸਫਾਂ ’ਚ ਵੀ ਉਨ੍ਹਾਂ ਦੀ ਘਾਟ ਮਹਿਸੂਸ ਕੀਤੀ ਜਾਵੇਗੀ। ਸਾਥੀ ਥਾਂਦੀ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ 3 ਮਾਰਚ ਨੂੰ ਉਨ੍ਹਾਂ ਦੇ ਪਿੰਡ ਪਾਲ ਨੌਂ ਵਿਖੇ ਹੋਵੇਗੀ।