ਡੇਰਾ ਬੱਲਾਂ ਨੇੜੇ ਨਹਿਰੀ ਸੜਕ ’ਤੇ ਪਿਆ ਡੂੰਘਾ ਪਾੜ
ਡੇਰਾ ਬੱਲਾਂ ਨੇੜੇ ਨਹਿਰੀ ਸੜਕ ’ਤੇ ਪਿਆ ਡੂੰਘਾ ਪਾੜ, ਹਾਦਸੇ ਦਾ ਬਣਿਆ ਖ਼ਤਰਾ
Publish Date: Wed, 09 Sep 2026 09:21 PM (IST)
Updated Date: Wed, 09 Sep 2026 09:22 PM (IST)
-ਰਾਤ ਸਮੇਂ ਵਾਹਨ ਚਾਲਕਾਂ ਲਈ ਬਣ ਸਕਦਾ ਹੈ ਵੱਡਾ ਹਾਦਸਾ ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਕਿਸ਼ਨਗੜ੍ਹ ਤੋਂ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵੱਲ ਜਾਂਦੀ ਬਿਸਤ ਦੁਆਬ ਨਹਿਰ ਦੇ ਨਾਲ ਲੱਗਦੀ ਸੜਕ ’ਤੇ ਪਾਈਪਲਾਈਨ ਦੇ ਹੇਠਾਂ ਮਿੱਟੀ ਧੱਸਣ ਕਾਰਨ ਡੂੰਘਾ ਪਾੜ ਪੈ ਗਿਆ ਹੈ। ਇਸ ਕਾਰਨ ਇਸ ਰਸਤੇ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਲਈ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਨਹਿਰੀ ਵਿਭਾਗ ਵੱਲੋਂ ਇਲਾਕੇ ਦੇ ਕਿਸਾਨਾਂ ਦੇ ਖੇਤਾਂ ਦੀ ਸਿੰਚਾਈ ਲਈ ਸੜਕ ਹੇਠਾਂ ਪਾਈਪਲਾਈਨ ਪਾਈ ਗਈ ਹੈ। ਪਿਛਲੇ ਕਈ ਦਿਨਾਂ ਤੋਂ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਪਾਈਪਲਾਈਨ ਵਾਲੀ ਥਾਂ ਦੀ ਮਿੱਟੀ ਧੱਸ ਗਈ। ਸੜਕ ’ਤੇ ਟੋਆ ਤੇ ਪਾੜ ਪੈ ਗਿਆ ਹੈ। ਰਾਹਗੀਰਾਂ ਨੂੰ ਸਾਵਧਾਨ ਕਰਨ ਲਈ ਇੱਥੇ ਡੰਡੇ ਨਾਲ ਲਾਲ ਕੱਪੜਾ ਬੰਨ੍ਹਿਆ ਗਿਆ ਹੈ ਪਰ ਰਾਤ ਸਮੇਂ ਇਹ ਦਿਖਾਈ ਨਹੀਂ ਦਿੰਦਾ। ਇਲਾਕਾ ਵਾਸੀਆਂ ਨੇ ਨਹਿਰੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਡੂੰਘੇ ਪਏ ਪਾੜ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤੇ ਸੜਕ ’ਤੇ ਰਾਤ ਸਮੇਂ ਦਿਖਾਈ ਦੇਣ ਵਾਲੇ ਸੁਰੱਖਿਆ ਪ੍ਰਬੰਧ ਕੀਤੇ ਜਾਣ।