- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਟਨ ਪਾਰਕ ਦੁਸਹਿਰਾ ਕਮੇਟੀ ਵੱਲੋਂ ਡਿਵੀਜ਼ਨ ਨੰਬਰ 1 ਦੇ ਸਾਹਮਣੇ ਇੰਡਸਟਰੀ ਏਰੀਆ ਦੇ ਖੁੱਲ੍ਹੇ ਮੈਦਾਨ ਮਨਾਇਆ ਜਾਵੇਗਾ ਦੁਸਹਿਰਾ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਸ਼੍ਰੀ ਰਾਮਲੀਲ੍ਹਾ ਕਮੇਟੀ ਨੌਹਰੀਆ ਬਾਜ਼ਾਰ ਦੁਸਹਿਰਾ ਬਲਟਨ ਪਾਰਕ ਵੱਲੋਂ ਮੀਟਿੰਗ ਸ਼੍ਰੀ ਰਾਮ ਲੱਲ੍ਹਾ ਮੰਦਰ ਨੌਹਰੀਆ ਬਾਜ਼ਾਰ ’ਚ ਕਰਵਾਈ ਗਈ। ਮੀਟਿੰਗ ਦੀ ਸ਼ੁਰੂਆਤ ਮਹੰਤ ਰਾਜ ਕੁਮਾਰ ਸ਼ਰਮਾ ਵੱਲੋਂ ਹਨੂਮਾਨ ਚਾਲੀਸਾ ਦੇ ਪਾਠ ਨਾਲ ਕੀਤੀ ਗਈ। ਇਸ ਮੌਕੇ ਕਮੇਟੀ ਦੇ ਸਮੂਹ ਅਹੁਦੇਦਾਰ ਹਾਜ਼ਰ ਸਨ। ਮੀਟਿੰਗ ਦੌਰਾਨ ਪਿਛਲੇ ਕਈ ਸਾਲਾਂ ਤੋਂ ਕਮੇਟੀ ਦੀ ਅਗਵਾਈ ਕਰ ਰਹੇ ਨੰਦ ਲਾਲ ਸ਼ਰਮਾ ਨੂੰ ਲਗਾਤਾਰ 9ਵੀਂ ਵਾਰ ਪ੍ਰਧਾਨ ਚੁਣਿਆ ਗਿਆ। ਨਵ-ਨਿਯੁਕਤ ਪ੍ਰਧਾਨ ਨੰਦ ਲਾਲ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਾਰ 20 ਅਕਤੂਬਰ, ਮੰਗਲਵਾਰ ਨੂੰ ਦੁਸਹਿਰਾ ਪੁਰਬ ਮਨਾਇਆ ਜਾਵੇਗਾ। ਕਮੇਟੀ ਦੇ ਜਨਰਲ ਸਕੱਤਰ ਅੰਕੁਸ਼ ਹਾਂਡਾ ਨੇ ਦੱਸਿਆ ਕਿ ਇਸ ਵਾਰ 148ਵਾਂ ਦੁਸਹਿਰਾ ਬਲਟਨ ਪਾਰਕ ਦੀ ਬਜਾਏ ਡਵੀਜ਼ਨ ਨੰਬਰ 1 ਦੇ ਸਾਹਮਣੇ ਇੰਡਸਟਰੀ ਏਰੀਆ ਦੇ ਖੁੱਲ੍ਹੇ ਮੈਦਾਨ ’ਚ ਮਨਾਇਆ ਜਾਵੇਗਾ। ਕਮੇਟੀ ਦੇ ਸਕੱਤਰ ਹੇਮੰਤ ਸ਼ਰਮਾ ਨੇ ਦੱਸਿਆ ਕਿ 13 ਅਕਤੂਬਰ ਨੂੰ ਝੰਡੇ ਦੀ ਸ਼ੋਭਾਯਾਤਰਾ ਕੱਢੀ ਜਾਵੇਗੀ, ਜੋ ਸ਼ਾਮ 4 ਵਜੇ ਮੰਦਰ ਤੋਂ ਰਵਾਨਾ ਹੋਵੇਗੀ। ਇਸ ਮੌਕੇ ਦੱਤ ਪ੍ਰਕਾਸ਼ ਐਗਰਿਸ਼, ਰਾਜਕੁਮਾਰ ਕਨੋਜੀਆ, ਰਾਜਿੰਦਰ ਸ਼ਰਮਾ, ਪਵਨ ਸ਼ਰਮਾ, ਨਿਤਿਨ ਸ਼ਰਮਾ, ਯਸ਼ਪਾਲ ਮਰਵਾਹਾ, ਸੁਮਿਤ ਕਾਲੀਆ, ਸੁਰੇਸ਼ ਕੁਮਾਰ ਸੋਨੀ ਸਮੇਤ ਹੋਰ ਹਾਜ਼ਰ ਸਨ।