
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਸਵ: ਵੇਦ ਪ੍ਰਕਾਸ਼ ਜੀ ਦੀ ਦੂਸਰੀ ਬਰਸੀ --ਅੱਜ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ :
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਗਈ। ਜ਼ਿਲ੍ਹਾ ਸਕੱਤਰ ਮਨੋਜ ਕੁਮਾਰ ਸਰੋਏ ਨੇ ਦੱਸਿਆ ਕਿ ਮੀਟਿੰਗ ਵਿੱਚ ਪ ਸ ਸ ਫ ਦੇ ਸਾਬਕਾ ਸੂਬਾ ਜਨਰਲ ਸਕੱਤਰ ਅਤੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੇ ਲੰਬਾ ਸਮਾਂ ਰਹੇ ਕੌਮੀ ਵਾਈਸ ਚੇਅਰਮੈਨ ਸਾਥੀ ਵੇਦ ਪ੍ਰਕਾਸ਼ ਜੀ ਦੀ ਦੂਸਰੀ ਬਰਸੀ ਜੋ ਕਿ 23 ਅਗਸਤ ਨੂੰ ਨੂਰਪੁਰ ਬੇਦੀ ਜ਼ਿਲ੍ਹਾ ਰੋਪੜ ਵਿਖੇ ਮਨਾਈ ਜਾ ਰਹੀ ਹੈ, ਉਸ ਵਿੱਚ ਵੱਡੀ ਗਿਣਤੀ ਵਿਚ ਭਾਗ ਲੈਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ’ਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ 23 ਅਗਸਤ ਨੂੰ ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਨੂੰ ਕਾਮਯਾਬ ਬਣਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਤਹਿਸੀਲ ਪੱਧਰ ’ਤੇ ਹੋ ਰਹੇ ਰੋਸ ਪ੍ਰਦਰਸ਼ਨਾਂ ਵਿਚ ਹਿੱਸਾ ਲੈਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ’ਚ ਅਮਰੀਕ ਸਿੰਘ ਸੇਖੋਂ, ਜਗੀਰ ਸਿੰਘ ਸਹੋਤਾ, ਓਮ ਪ੍ਰਕਾਸ਼, ਵੇਦ ਰਾਜ ਗੜ੍ਹਾ, ਹਰੀ ਰਾਮ, ਸੁਖਵਿੰਦਰ ਰਾਮ, ਰਜਿੰਦਰ ਮਹਿਤਪੁਰ, ਰਜਿੰਦਰ ਸਿੰਘ ਭੋਗਪੁਰ, ਕਰਮਜੀਤ ਸੋਨੂ, ਕੁਲਵੰਤ ਰਾਮ, ਮਨੋਹਰ ਲਾਲ, ਸੰਦੀਪ ਰਾਜੋਵਾਲ, ਪ੍ਰੇਮ ਖਲਵਾੜਾ, ਅਮਰਜੀਤ ਭਗਤ, ਸਰਬਜੀਤ ਸਿੰਘ, ਤਾਰਾ ਸਿੰਘ ਬੀਕਾ, ਬਲਵੀਰ ਸਿੰਘ ਗੁਰਾਇਆ, ਰਤਨ ਸਿੰਘ, ਕੁਲਦੀਪ ਸਿੰਘ ਕੌੜਾ ਸਾਥੀ ਸ਼ਾਮਲ ਹੋਏ।