ਆਲ ਇੰਡੀਆ ਲਾਇਰਜ਼ ਯੂਨੀਅਨ ਪੰਜਾਬ ਦੀ ਸੂਬਾਈ ਕਾਨਫਰੰਸ 19 ਦਸੰਬਰ ਨੂੰ ਆਲ ਇੰਡੀਆ ਲਾਇਰਜ਼ ਯੂਨੀਅਨ ਪੰਜਾਬ ਦੀ ਸੂਬਾਈ ਕਾਨਫਰੰਸ 19 ਦਸੰਬਰ ਨੂੰ ਕਰਨ ਦਾ ਫ਼ੈਸਲਾ
Publish Date: Sun, 18 Oct 2026 07:30 PM (IST)
Updated Date: Mon, 19 Oct 2026 04:07 AM (IST)
- ਸੂਬਾਈ ਮੀਟਿੰਗ ’ਚ ਅਹਿਮ ਮਸਲਿਆਂ ਤੇ ਵਿਚਾਰਾਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਅੱਜ ਇੱਥੇ ਆਲ ਇੰਡੀਆ ਲਾਇਰਜ਼ ਯੂਨੀਅਨ (ਆਇਲੂ) ਪੰਜਾਬ ਦੀ ਮੀਟਿੰਗ ਡਾ. ਰਾਜਦੀਪ ਸਿੰਘ ਪਟਿਆਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਜਥੇਬੰਦੀ ਦੀ 11ਵੀਂ ਸੂਬਾਈ ਕਾਨਫਰੰਸ 19 ਦਸੰਬਰ ਨੂੰ ਕੀਤੀ ਜਾਵੇਗੀ। ਜਿਸ ’ਚ ਆਇਲੂ ਪੰਜਾਬ ਦੀ ਨਵੀਂ ਚੋਣ ਕਰਨ ਸਮੇਤ ਜਥੇਬੰਦੀ ਦੀ 10 ਤੋਂ 12 ਜਨਵਰੀ 2027 ਨੂੰ ਵਿਜੇਵਾੜਾ (ਆਂਧਰਾ ਪ੍ਰਦੇਸ਼) ’ਚ ਹੋ ਰਹੀ ਨੈਸ਼ਨਲ ਕਾਨਫਰੰਸ ਲਈ ਡੈਲੀਗੇਟਾਂ ਦੀ ਚੋਣ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਇਲੂ ਪੰਜਾਬ ਦੇ ਸੂਬਾਈ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਸੂਬਾਈ ਕਾਨਫਰੰਸ ਆਇਲੂ ਦੇ ਸੰਸਥਾਪਕ ਆਗੂ ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੇ ਸੀਨੀਅਰ ਐਡਵੋਕੇਟ ਮਰਹੂਮ ਜੋਗਿੰਦਰ ਸਿੰਘ ਤੂਰ ਤੇ ਪ੍ਰੋਫੈਸਰ ਮਾਲਵਿੰਦਰ ਸਿੰਘ ਵੜੈਚ (ਐਡਵੋਕੇਟ) ਨੂੰ ਸਮਰਪਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਨਵੀਂ ਦਿੱਲੀ ਵਿਖੇ 1 ਨਵੰਬਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ਼ ਕਰਨ ਤੇ ਅਸਤੀਫੇ ਦੀ ਮੰਗ ਤੇ ਵੋਟਾਂ ਸਬੰਧੀ ਐੱਸਆਈਆਰ ਨੂੰ ਵਾਪਸ ਲੈਣ ਸਬੰਧੀ ਰੈਲੀ ਦਾ ਸਮੱਰਥਨ ਕਰਦਿਆਂ ਸ਼ਾਮਲ ਹੋਣ ਦਾ ਫੈਸਲਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਆਲ ਇੰਡੀਆ ਲਾਇਰਜ਼ ਯੂਨੀਅਨ ਵੱਲੋਂ ਜਮਹੂਰੀਅਤ ਦੀ ਰਾਖੀ ਲਈ ਤੇ ਅੱਤਿਆਚਾਰ ਨੂੰ ਠੱਲ੍ਹਣ ਲਈ 29 ਅਕਤੂਬਰ ਨੂੰ ਨਵੀਂ ਦਿੱਲੀ ਵਿਖੇ ਕ੍ਰਿਸ਼ਨਾ ਮੈਨਨ ਭਵਨ ਨੇੜੇ ਸੁਪਰੀਮ ਕੋਰਟ ਵਿਖੇ ਇਕੱਤਰਤਾ ’ਚ ਵੀ ਸ਼ਮੂਲੀਅਤ ਕੀਤੀ ਜਾਵੇਗੀ। ਮੀਟਿੰਗ ’ਚ ਸੀਪੀਆਈ (ਐੱਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਤੋਂ ਇਲਾਵਾ ਜਥੇਬੰਦੀ ਦੇ ਸੀਨੀਅਰ ਆਗੂ ਹਰਬੰਸ ਸਿੰਘ ਚੌਹਾਨ, ਸੁਰਿੰਦਰ ਖੀਵਾ, ਦਵਿੰਦਰ ਸਿੰਘ ਕੋਟਲੀ, ਨਰਿੰਦਰ ਸਿੰਘ ਲੁਧਿਆਣਾ, ਹਰਮੰਦਰ ਸਿੰਘ, ਮੋਹਿਤ ਕੁਮਾਰ ਉੱਪਲ ਹਾਜ਼ਰ ਸਨ।